FacebookTwitterg+Mail

'ਬਾਹੂਬਲੀ-2: 20 ਮਿੰਟ ਦੇ ਕਲਾਈਮੈਕਸ ਸ਼ੂਟ ਕਰਨ 'ਤੇ ਖਰਚ ਕੀਤੇ 30 ਕਰੋੜ, ਤੀਜੇ ਭਾਗ 'ਤੇ ਕੀਤਾ ਜਾ ਸਕਦਾ ਹੈ ਕੰਮ

    1/8
10 April, 2017 05:45:23 PM
ਮੁੰਬਈ— ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਬਾਹੂਬਲੀ-2' 'ਚ ਦਰਸ਼ਕ ਇਸ ਸਵਾਲ ਦਾ ਜਵਾਬ ਲੈਣ ਲਈ ਕਾਫੀ ਉਤਸੁਕ ਹਨ ਕਿ 'ਕੁਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ' ਅਜੇ ਤੱਕ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਹੁਣ ਫਿਲਮ ਦਾ ਦੂਜਾ ਭਾਗ 'ਬਾਹੂਬਲੀ-2' ਰਿਲੀਜ਼ ਹੋਣ ਤੋਂ ਬਾਅਦ ਇਹ ਸਾਰਿਆਂ ਨੂੰ ਜਵਾਬ ਮਿਲ ਜਾਵੇਗਾ। ਦੱਸਣਾ ਚਾਹੁੰਦੇ ਹਾਂ ਕਿ ਫਿਲਮ 28 ਅਪ੍ਰੈਲ, 2017 ਨੂੰ ਰਿਲੀਜ਼ ਹੋ ਰਹੀ ਹੈ। ਜੇਕਰ ਅਸੀਂ ਫਿਲਮ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਬਜ਼ਟ ਕਰੀਬ 250 ਕਰੋੜ ਰੁਪਏ ਹੈ। ਫਿਲਮ ਨਾਲ ਜੁੜੀਆਂ ਅਜਿਹੀਆਂ ਕਈ ਗੱਲਾਂ, ਜੋ ਲੋਕਾਂ ਨਹੀਂ ਜਾਣਦੇ। ਅੱਜ ਤੁਹਾਨੂੰ ਇਸ ਬਾਰੇ ਦੱਸਾਂਗੇ।
ਕਲਾਈਮੈਕਸ ਸੀਨ ਸ਼ੂਟ ਕਰਨ ਲਈ ਖਰਚੇ 30 ਕਰੋੜ
► 'ਬਾਹੂਬਲੀ-2' ਦੇ ਕਲਾਈਮੈਕਸ ਸੀਨ ਨੂੰ ਸ਼ੂਟ ਕਰਨ 'ਚ ਕਰੀਬ 30 ਕਰੋੜ ਖਰਚ ਹੋਏ ਸਨ। ਇਹ ਸੀਨ 20 ਮਿੰਟ ਦਾ ਹੈ। ਫਿਲਮ ਦੇ ਪਹਿਲੇ ਭਾਗ 'ਚ ਕਲਾਈਮੈਕਸ ਸੀਨ ਨੂੰ ਸ਼ੂਟ ਕਰਨ ਦੀ ਲਾਗਤ ਭਾਵ ਇਸ ਤੋਂ ਅੱਧੀ ਭਾਵ 15 ਕਰੋੜ ਆਈ ਸੀ।
ਬਾਹੂਬਲੀ-3
► ਬਾਹੂਬਲੀ ਦੇ ਡਾਇਰੈਕਟਰ ਐੱਸ.ਐੱਸ. ਰਾਜਾਮੌਲੀ ਮੁਤਾਬਕ ਇਸ ਫਿਲਮ ਦਾ ਤੀਜਾ ਭਾਗ ਵੀ ਬਣੇਗਾ। ਹਾਲਾਂਕਿ ਇਸ ਬਾਰੇ ਅਜੇ ਖੁੱਲ ਕੇ ਗੱਲ ਸਾਹਮਣੇ ਨਹੀਂ ਆਈ। ਡਾਇਰੈਕਟਰ ਮੁਤਾਬਕ ਮੈਨੂੰ ਲੱਗਦਾ ਹੈ ਕਿ ਕਲੀਅਰਿਟੀ ਦੇਣ ਦੇ ਬਜਾਏ ਕੰਨਕਲੂਜ਼ਨ ਜ਼ਿਆਦਾ ਹੋ ਗਿਆ। ਇਸ ਲਈ ਮੈਂ ਮਾਫੀ ਚਾਹੁੰਦਾ ਹਾਂ। ਹਾਲਾਂਕਿ ਇਸ ਦੇ ਭਾਗ 'ਚ ਜੋ ਕਹਾਣੀ ਹੈ, ਉਸ ਨੂੰ ਹੁਣ ਖਿਚਿਆ ਨਹੀਂ ਜਾ ਸਕਦਾ ਹੈ। 'ਬਾਹੂਬਲੀ-3' ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਫਿਲਮ ਨੂੰ ਦੇਖ ਕੇ ਜੋ ਲੋਕਾਂ ਨੂੰ ਤਜ਼ਰਬਾ ਹੋਵੇਗਾ, ਉਹ ਪਹਿਲਾ ਕਦੇ ਨਹੀਂ ਹੋਵੇਗਾ।
ਰਿਲੀਜ਼ ਤੋਂ ਪਹਿਲਾ ਹੀ ਕਮਾਏ 500 ਕਰੋੜ
► ਫਿਲਮ ਦੇ ਸਾਰੇ ਸੇਟੇਲਾਈਟ ਰਾਈਟਸ ਕਰੀਬ 78 ਕਰੋੜ 'ਚ ਖਰੀਦੇ ਗਏ ਹਨ। ਫਿਲਮ ਕਰੀਬ 6500 ਸਕ੍ਰੀਨਜ਼ 'ਤੇ ਰਿਲੀਜ਼ ਹੋਵੇਗੀ। ਇਸ ਦੇ ਹਿੰਦੀ ਰਾਈਟਸ ਕਰੀਬ 120 ਕਰੋੜ ਅਤੇ ਵਿਦੇਸ਼ੀ ਰਾਈਟਸ 52 ਕਰੋੜ 'ਚ ਖਰੀਦੇ ਗਏ। ਸੇਟੇਲਾਈਟ ਅਤੇ ਥੀਏਟ੍ਰੀਕਲ ਰਾਈਟਸ ਕਾਰਨ ਇਹ ਫਿਲਮ ਰਿਲੀਜ਼ ਤੋਂ ਪਹਿਲਾ ਹੀ 500 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ।
ਫਿਲਮ ਦੇ ਬਣੇ 4 ਕਲਾਈਮੈਕਸ
► ਮੰਨਿਆ ਜਾਂਦਾ ਹੈ ਕਿ ਫਿਲਮ ਦੇ ਚਾਰ ਕਲਾਈਮੈਕਸ ਤਿਆਰ ਕੀਤੇ ਗਏ। ਇਨ੍ਹਾਂ ਚੋਂ ਕਿਸੇ ਇਕ ਨੂੰ ਇਸ ਫਿਲਮ ਲਈ ਰੱਖਿਆ ਗਿਆ ਹੈ। ਹਾਲਾਂਕਿ ਡਾਇਰੈਕਟਰ ਦੀ ਜਾਣਕਾਰੀ ਲੀਕ ਨਹੀਂ ਹੋਣ ਦਿੱਤੀ।
ਵਾਟਰਫਾਲ ਸੀਨ 'ਬਾਹੂਬਲੀ-2' 'ਚ
► 'ਬਾਹੂਬਲੀ' ਦਾ ਵਾਟਰਫਾਲ (ਝਰਨਾ) ਵਾਲਾ ਸੀਨ ਤਾਂ ਸਾਰਿਆਂ ਨੂੰ ਯਾਦ ਹੈ। ਮੰਨਿਆ ਜਾ ਰਿਹਾ ਹੈ ਕਿ ਭਾਵੇਂ ਹੀ ਸੀਨ ਫਿਲਮ ਦੇ ਸੈਕੰਡ ਭਾਗ 'ਚ ਵੀ ਰੱਖਿਆ ਗਿਆ ਹੈ।
ਪ੍ਰਭਾਸ (ਬਾਹੂਬਲੀ) ਨੇ ਅਗਲੇ 4 ਸਾਲ ਲਈ ਕੋਈ ਫਿਲਮ ਸਾਈਨ ਨਹੀਂ ਕੀਤੀ
► ਅਦਾਕਾਰ ਪ੍ਰਭਾਸ ਨੇ ਫਿਲਮ 'ਬਾਹੂਬਲੀ' ਦੇ ਪਹਿਲੇ ਭਾਗ ਤੋਂ ਬਾਅਦ ਅਗਲੇ 4 ਸਾਲ ਦੇ ਸਮੇਂ 'ਚ ਕੋਈ ਦੂਜੀ ਫਿਲਮ ਸਾਈਨ ਨਹੀਂ ਕੀਤੀ ਹੈ। ਇੱਥੋ ਤੱਕ ਕਿ ਪਰਿਵਾਰ ਅਤੇ ਉਨ੍ਹਾਂ ਦੇ ਦੋਸਤ ਵੀ ਅਜਿਹੇ ਫੈਸਲੇ ਤੋਂ ਨਾਖੁਸ਼ ਸਨ ਅਤੇ ਉਨ੍ਹਾਂ ਨੇ ਪ੍ਰਭਾਸ ਨੂੰ ਇੰਨਾ ਵੱਡਾ ਰਿਸਕ ਲੈਣ ਤੋਂ ਸਾਵਧਾਨ ਵੀ ਕੀਤਾ ਸੀ, ਪਰ ਬਾਅਦ 'ਚ ਲੱਗਿਆ ਕਿ ਇਹ ਸਭ ਜ਼ਰੂਰੀ ਵੀ ਸੀ।
ਪ੍ਰਭਾਸ ਨੇ ਫਿਲਮ ਲਈ 30 ਕਿਲੋ ਭਾਰ ਵਧਾਇਆ
► ਫਿਲਮ 'ਸੁਲਤਾਨ' ਅਤੇ 'ਦੰਗਲ' 'ਚ ਸਲਮਾਨ ਆਮਿਰ ਦੀ ਤਰ੍ਹਾਂ ਪ੍ਰਭਾਸ ਨੇ ਵੀ 'ਬਾਹੂਬਲੀ-2' ਲਈ ਆਪਣਾ ਭਾਰ ਵਧਾਇਆ ਹੈ। ਬਾਹੂਬਲੀ ਦੇ ਪਹਿਲੇ ਭਾਗ 'ਚ ਜਿੱਥੇ ਪ੍ਰਭਾਸ ਦਾ ਭਾਰ 120 ਕਿਲੋ ਸੀ। ਇਸ ਦੇ ਦੂਜੇ ਭਾਗ ਲਈ 150 ਕਿਲੋ ਵਧਾਇਆ।

Tags: PrabhasBaahubali 2SS Rajamouliclimaxਪ੍ਰਭਾਸਬਾਹੂਬਲੀ 2ਐੱਸ ਐੱਸ ਰਾਜਾਮੌਲੀਕਲਾਈਮੈਕਸ