FacebookTwitterg+Mail

ਜ਼ਬਰਦਸਤ ਸਫਲਤਾ ਤੇ ਸਟਾਰਡਮ ਪਾਉਣ ਵਾਲਾ 'ਬਾਹੂਬਲੀ' ਹੁਣ ਬਣੇਗਾ ਲਾੜਾ

prabhas
21 December, 2017 05:28:39 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਪ੍ਰਭਾਸ ਦੀ ਫਿਲਮ 'ਬਾਹੂਬਲੀ-2' ਨੇ ਕਰੋੜਾਂ ਰੁਪਏ ਦੀ ਓਪਨਿੰਗ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਟ੍ਰੇਡ ਪੰਡਤਾਂ ਦਾ ਕਹਿਣਾ ਸੀ ਕਿ ਇਹ ਫਿਲਮ 80 ਕਰੋੜ ਤੱਕ ਦੀ ਓਪਨਿੰਗ ਕਰ ਸਕਦੀ ਹੈ ਪਰ ਜਦੋਂ ਇਸ ਦੇ ਅੰਕੜੇ ਸਾਹਮਣੇ ਆਏ ਤਾਂ ਸਭ ਹੈਰਾਨ ਰਹਿ ਗਏ ਸੀ। 'ਬਾਹੂਬਲੀ-2'′ਨੇ ਸਲਮਾਨ ਖਾਨ ਦੀ ਈਦ, ਸ਼ਾਹਰੁਖ ਖਾਨ ਦੀ ਦੀਵਾਲੀ ਅਤੇ ਆਮੀਰ ਖਾਨ ਦੇ ਕ੍ਰਿਸਮਿਸ ਸਾਰੇ ਉਤਸਵਾਂ ਨੂੰ ਪਿੱਛੇ ਛੱਡ ਦਿੱਤਾ ਸੀ। 'ਬਾਹੂਬਲੀ'”ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਟਾਰਡਮ ਦੇ ਮਾਮਲੇ 'ਚ ਵੱਡੇ-ਵੱਡੇ ਕਲਾਕਾਰਾਂ ਨੂੰ ਪਿੱਛੇ ਛੱਡਣ ਵਾਲੇ ਪ੍ਰਭਾਸ ਸੁਪਰਹੀਰੋ ਬਣ ਗਿਆ ਹੈ। ਇਸੇ ਕਾਰਨ ਕੁੜੀਆਂ ਉਸ ਦੀਆਂ ਸਭ ਤੋਂ ਵੱਧ ਦੀਵਾਨੀਆਂ ਹਨ। ਅਜਿਹੇ 'ਚ ਪ੍ਰਭਾਸ ਕੋਲ ਵਿਆਹ ਦੇ ਆਫਰ ਆ ਰਹੇ ਹਨ ਪਰ ਉਹ ਫਿਲਹਾਲ ਆਪਣੇ ਕਰੀਅਰ ਵੱਲ ਧਿਆਨ ਦੇ ਰਹੇ ਹਨ। ਇਸੇ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਕੁੜੀਆਂ ਵਿੱਚ ਪ੍ਰਭਾਸ ਦੀ ਦੀਵਾਨਗੀ ਨੂੰ ਦੇਖਦਿਆਂ ਦੇਸ਼ ਦੀਆਂ ਕਈ ਮੈਟਰੀਮੋਨੀਅਲ ਵੈਬਸਾਈਟਸ ਪ੍ਰਭਾਸ ਨੂੰ ਆਪਣੇ ਮੈਟਰੀਮੋਨੀਅਲ ਦਾ ਚਿਹਰਾ ਬਣਾਉਣ ਲਈ ਪੱਬਾਂ ਭਾਰ ਹਨ ਅਤੇ ਇਸ ਲਈ ਪ੍ਰਭਾਸ ਦੀ ਟੀਮ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ।
ਮੈਟਰੀਮੋਨੀਅਲ ਦੇ ਨਾਲ-ਨਾਲ ਪ੍ਰਭਾਸ ਕੋਲ੍ਹ ਹੋਰ ਵੀ ਵਿਗਿਆਪਣਾਂ ਦੇ ਆਫਰ ਆ ਰਹੇ ਹਨ ਪਰ ਫਿਲਹਾਲ ਉਹ ਆਪਣੀ ਆਉਣ ਵਾਲੀ ਫ਼ਿਲਮ 'ਸਾਹੋ'”ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ। ਖ਼ੈਰ ਹਾਲੇ ਤੱਕ ਪ੍ਰਭਾਸ ਦੇ ਕਿਸੇ ਵੀ ਇਸ਼ਤਿਹਾਰ ਨੂੰ ਸਾਈਨ ਕਰਨ ਦੀ ਖ਼ਬਰ ਨਹੀਂ ਆਈ ਹੈ ਪਰ ਜੇਕਰ ਉਹ ਕਿਸੇ ਮੈਟਰੀਮੋਨੀਅਲ ਐਡ ਨੂੰ ਸਾਈਨ ਕਰਦਾ ਹੈ ਤਾਂ ਹੋ ਸਕਦਾ ਹੈ ਪ੍ਰਭਾਸ ਐਡ ਵਿੱਚ ਹੀ ਸਹੀ ਪਰ ਲਾੜਾ ਬਣਿਆ ਤਾਂ ਜ਼ਰੂਰ ਨਜ਼ਰ ਆਵੇਗਾ।


Tags: BaahubaliPrabhasMatrimonial WebsiteAdਬਾਹੂਬਲੀ 2ਪ੍ਰਭਾਸ