FacebookTwitterg+Mail

‘ਬਾਹੂਬਲੀ’ ਫੇਮ ਪ੍ਰਭਾਸ ਨੇ ਦੱਸਿਆ, ਕੋਰੋਨਾ ਨੂੰ ਹਰਾਉਣ ਦਾ ਤਰੀਕਾ, ਸਾਂਝੀ ਕੀਤੀ ਪੋਸਟ

prabhas advice on coronavirus
17 March, 2020 12:15:03 PM

ਮੁੰਬਈ(ਬਿਊਰੋ)- ਪੂਰੀ ਦੁਨੀਆ ਜਿੱਥੇ ਇਸ ਸਮੇਂ ਖਤਰਨਾਕ ਕੋਰੋਨਾ ਵਾਇਰਸ ਕਾਰਨ ਪ੍ਰੇਸ਼ਾਨ ਹੈ, ਉਥੇ ਹੀ, ਸਿਤਾਰੇ ਲਗਾਤਾਰ ਜਨਤਾ ਨੂੰ ਇਸ ਵਾਇਰਸ ਤੋਂ ਜਾਗਰੂਕ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ਵਿਚ, ਸਾਊਥ ਦੇ ਸੁਪਰਸਟਾਰ ਪ੍ਰਭਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਪੋਸਟ ਕੀਤਾ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਰਾਹੀਂ ਪ੍ਰਭਾਸ ਫੈਨਜ਼ ਨੂੰ ਕੋਰੋਨਾ ਵਾਇਰਸ ਤੋਂ ਬਚਨ ਦੀ ਸਲਾਹ ਦੇ ਰਹੇ ਹਨ।

 
 
 
 
 
 
 
 
 
 
 
 
 
 

#COVID19

A post shared by Prabhas (@actorprabhas) on Mar 16, 2020 at 9:04am PDT


ਦੱਸ ਦੇਈਏ ਕਿ ਦੇਸ਼ ਵਿਚ ਕੁੱਲ ਸੰਕਰਮਿਤ ਦੀ ਗਿਣਤੀ 114 ਪਹੁੰਚ ਗਈ ਹੈ। ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਨ੍ਹਾਂ ’ਚੋਂ 13 ਲੋਕਾਂ ਨੂੰ ਠੀਕ ਹੋਣ ’ਤੇ ਹਸਪਤਾਲ ’ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂ ਕਿ ਦੋ ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ, ਪ੍ਰਭਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਨਾਲ ਕੋਰੋਨਾ ਵਾਇਰਸ ਨੂੰ ਲੈ ਕੇ ਪੋਸਟ ਕਰਦੇ ਹੋਏ ਲਿਖਿਆ, ‘‘ਹਾਂ, ਇਹ ਮੁਸ਼ਕਿਲ ਸਿਹਤ ਅਤੇ ਜਨਤਕ ਸੁਰੱਖਿਆ ਚੁਣੌਤੀ ਹੈ ਪਰ ਯਾਦ ਰੱਖੋ ਕਿ ਸਾਡੇ ’ਚੋਂ ਹਰ ਕਿਸੇ ਨੂੰ ਇਸ ਕੋਰੋਨਾ ਵਾਇਰਸ ਮਹਾਮਾਰੀ ’ਤੇ ਜਿੱਤ ਹਾਸਲ ਕਰਨ ਲਈ ਇਕ ਭੂਮਿਕਾ ਨਿਭਾਉਣੀ ਹੈ। ਕੁੱਝ ਸਾਵਧਾਨੀਆਂ ਬਰਤਨਾਂ ਅਤੇ ਗਲਤ ਜਾਣਕਾਰੀ ਤੋਂ ਦੂਰ ਰਹਿਣ ਨਾਲ ਸਾਨੂੰ ਇਸ ਮਹਾਮਾਰੀ ਦੇ ਵਾਧੇ ਨੂੰ ਰੋਕਣ ਵਿਚ ਸਹਾਇਤਾ ਮਿਲੇਗੀ।’’

ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਫਿਲਮ ‘ਸਾਹੋ’ ਪਿਛਲੇ ਸਾਲ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ ਵਿਚ ਰਿਲੀਜ਼ ਕੀਤਾ ਗਿਆ ਸੀ।

ਇਹ ਵੀ ਦੇਖੋ: ਮਾਡਲਿੰਗ ਦੇ ਦਿਨਾਂ ’ਚ ਅਜਿਹੇ ਦਿਸਦੇ ਸਨ ਬਾਲੀਵੁੱਡ ਦੇ ਇਹ ਮਸ਼ਹੂਰ ਸਿਤਾਰੇ


Tags: PrabhasCoronavirusInstagramSaahoMirchiRebel

About The Author

manju bala

manju bala is content editor at Punjab Kesari