FacebookTwitterg+Mail

ਰਿਲੀਜ਼ ਤੋਂ ਪਹਿਲਾ 'ਬਾਹੂਬਲੀ-2' ਦਾ ਗ੍ਰੈਂਡ ਲਾਂਚ, ਜਾਣੋ ਇਨ੍ਹਾਂ ਖਾਸ ਨੂੰ ਕਿਵੇਂ ਪਛਾੜੇਗੀ

    1/3
28 March, 2017 05:34:19 PM
ਹੈਦਰਾਬਾਦ— 'ਬਾਹੂਬਲੀ-2' ਦੀ ਸਟਾਰਕਾਸਟ ਨੇ ਬੀਤੇ ਦਿਨੀਂ ਐਤਵਾਰ ਇੱਥੇ ਪ੍ਰੀ-ਰਿਲੀਜ਼ ਇਵੇਂਟ ਦਾ ਆਯੋਜਨ ਕੀਤਾ। ਇਸ ਮੌਕੇ 'ਤੇ ਫਿਲਮੇਕਰ ਐੱਸ. ਐੱਸ. ਰਾਜਾਮੌਲੀ ਹਿੰਦੀ ਫਿਲਮਾਂ ਦੇ ਪ੍ਰੋਡਿਊਸਰ ਕਰਨ ਜੌਹਰ ਤੋਂ ਇਲਾਵਾ 'ਬਾਹੂਬਲੀ-2' ਦੀ ਪੂਰੀ ਸਟਾਰਕਾਸਟ ਮੌਜ਼ੂਦ ਰਹੀ। ਪ੍ਰਭਾਸ, ਅਨੁਸ਼ਕਾ ਸ਼ੈਟੀ, ਰਾਣਾ ਡਗੂਪਤੀ, ਤਮੰਨਾ ਭਾਟੀਆ, ਰਾਮਿਆ ਕ੍ਰਿਸ਼ਣਾ, ਸੱਤਿਆ ਰਾਜ ਵੀ ਦਿਖਾਈ ਦਿੱਤੇ।
'ਬਾਹੂਬਲੀ-2' ਇਸ ਮੌਕੇ ਇਸ ਵਾਰ ਹਿੰਦੀ ਬੈਲਟ 'ਚ ਜੁੜੇ ਬਿਜਨੈੱਸ ਕਰਨ ਜੌਹਰ ਦੇ ਹਿਸਾਬ ਨਾਲ ਰਿਲੀਜ਼ ਕੀਤੀ ਜਾਵੇਗੀ। ਚਾਰ ਮੁੱਖ ਚੈੱਨਲ ਇਸ ਫਿਲਮ ਦੇ ਟੀ. ਵੀ. ਪ੍ਰੀਮੀਅਰ ਦੇ ਸੇਟੇਲਾਈਟ ਰਾਈਟਸ ਖਰੀਦਣੇ ਦੀ ਦੌੜ 'ਚ ਹਨ। ਫਿਲਮ ਦੇ ਪ੍ਰੋਡਿਊਸਰ ਨੇ 68.68 ਕਰੋੜ ਤੋਂ ਵਧ ਦੀ ਡਿਮਾਡ ਕੀਤੀ ਹੈ। ਹਾਲਾਂਕਿ ਸਾਰੇ ਚੈੱਨਲ ਇਸ 'ਚ ਨੈਗੋਸੀਏਸ਼ਨ ਨੂੰ ਇੰਨਾ ਅਮਾਊਟ ਨੂੰ ਚਾਹ ਰਹੇ ਹਨ। ਪਰ ਟੀ.ਆਰ. ਪੀ ਰਾਹੀ ਆਈ ਵੱਡੀ ਪ੍ਰੋਡਿਊਸਰ ਕੀਮਤ ਦੀ ਕਟੌਤੀ ਲਈ ਤਿਆਰ ਨਹੀਂ ਹਨ। ਜੇਕਰ ਬਾਹੂਬਲੀ ਨੂੰ ਇਹ ਕੀਮਤ ਮਿਲ ਗਈ ਤਾਂ ਉਹ ਖ਼ਾਨ ਸਿਤਾਰਿਆਂ ਨੂੰ ਵੀ ਪਿੱਛੇ ਛੱਡ ਦੇਣਗੇ ਕਿਉਂਕਿ ਇਸ ਅਮਾਊਂਟ ਦੀ ਤੁਲਨਾ 'ਚ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰੇ ਬਹੁਤ ਪਿੱਛੇ ਰਹਿ ਜਾਣਗੇ। ਉਨ੍ਹਾਂ ਦਾ ਹਾਲ ਹੀ 'ਚ ਰਿਲੀਜ਼ ਫਿਲਮ ਸੇਟੇਲਾਈਟ ਰਾਈਟਸ ਦਾ ਅਮਾਉਟ ਵੀ 'ਬਾਹੂਬਲੀ-2' ਤੋਂ ਕਾਫੀ ਪਿੱਛੇ ਹਨ।
ਪ੍ਰੋਡਿਊਸਰ ਨੇ ਵਧਾਈ ਢਾਈ ਗੁਣਾ ਕੀਮਤ
♦ ਪਿਛਲੀ ਵਾਰ ਰਿਲੀਜ਼ ਤੋਂ ਪਹਿਲਾ ਹੀ 'ਬਾਹੂਬਲੀ' ਦੇ ਟੀ. ਵੀ. ਅਧਿਕਾਰੀ 20 ਕਰੋੜ 'ਚ ਵਿੱਕ ਗਏ ਸਨ। ਫਿਲਮ ਦੀ ਸਫਲਤਾ ਅਤੇ ਲੋਕਾਂ 'ਚ ਕੁਟੱਪਾ ਦੇ ਕ੍ਰੇਜ਼ ਤੋਂ ਬਾਅਦ 'ਬਾਹੂਬਲੀ-2' ਲਈ ਪ੍ਰੋਡਿਊਸਰ ਨੇ ਢਾਈ ਗੁਣਾ ਕੀਮਤ ਵਧਾ ਦਿੱਤੀ ਹੈ।
ਜਨੀਕਾਂਤ ਨੂੰ ਪਿੱਛੇ ਛੱਡਿਆ
♦ ਹਾਲ ਹੀ 'ਚ ਇਕ ਚੈੱਨਲ ਨੇ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਫਿਲਮ '2.0' ਦੀ ਤਿੰਨ ਭਾਸ਼ਾਵਾਂ ਦੇ ਟੀ. ਵੀ. ਦੇ ਅਧਿਕਾਰੀ 110 ਕਰੋੜ 'ਚ ਖਰੀਦੇ ਸਨ। ਹਿੰਦੀ ਵਰਜਨ ਲਈ 50 ਕਰੋੜ, ਬਾਹੂਬਲੀ ਨੇ ਇਨਾਂ ਬਹੁਤ ਪਿੱਛੇ ਛੱਡ ਦਿੱਤਾ ਹੈ।
ਇਕ ਨਜ਼ਰ ਬਾਲੀਵੁੱਡ ਸਿਤਾਰਿਆ 'ਤੇ
ਸ਼ਾਹਰੁਖ ਖਾਨ
♦ ਰਈਸ 50 ਕਰੋੜ, ਦਿਲਵਾਲੇ 50 ਕਰੋੜ, 'ਹੈਪੀ ਨਿਊ ਈਯਰ' 42 ਕਰੋੜ।
ਆਮਿਰ ਖ਼ਾਨ
♦ 'ਦੰਗਲ' 65 ਕਰੋੜ।
ਸਲਮਾਨ ਖ਼ਾਨ
♦ 'ਸੁਲਤਾਨ'- 62 ਕਰੋੜ, 'ਬਾਈਜਾਨ ਬਜਰੰਗੀ'-50 ਕਰੋੜ, 'ਪ੍ਰੇਮ ਰਤਨ ਧਨ ਪਾਇਓ'-50 ਕਰੋੜ
ਅਜੇ ਦੇਵਗਨ
♦ 'ਸ਼ਿਵਾਏ' 32 ਕਰੋੜ
ਰਿਤਿਕ ਰੋਸ਼ਨ
♦ 'ਕਾਬਿਲ' 41 ਕਰੋੜ

Tags: PrabhasBaahubali 2Anushka ShettySS Rajamouliਪ੍ਰਭਾਸਬਾਹੂਬਲੀ 2ਅਨੁਸ਼ਕਾ ਸ਼ੈਟੀਐੱਸ ਐੱਸ ਰਾਜਾਮੌਲੀ