FacebookTwitterg+Mail

'ਬਾਹੂਬਲੀ' ਲਈ ਪ੍ਰਭਾਸ ਦਿਨ 'ਚ ਖਾਂਦੇ ਸਨ 40 ਆਂਡੇ, 20 ਵਾਰ ਦੇਖ ਚੁੱਕੇ ਹਨ ਇਹ ਹਿੰਦੀ ਫਿਲਮਾਂ

prabhas birthday
23 October, 2017 03:48:15 PM

ਮੁੰਬਈ(ਬਿਊਰੋ)— ਸੁਪਰ-ਡੁਪਰ ਹਿੱਟ ਫਿਲਮ 'ਬਾਹੂਬਲੀ' ਦੇ ਲੀਡ ਐਕਟਰ ਪ੍ਰਭਾਸ 23 ਅਕਤੂਬਰ 1979 'ਚ ਜਨਮੇ ਸਨ। ਅੱਜ ਉਹ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ 'ਬਾਹੂਬਲੀ' 'ਚ ਬਿਹਤਰੀਨ ਅਦਾਕਾਰੀ ਨਾਲ ਦੇਸ਼-ਦੁਨੀਆਂ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਅਸੀਂ ਉਨ੍ਹਾਂ ਦੇ ਬਾਰੇ ਤੁਹਾਨੂੰ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।

Punjabi Bollywood Tadka

ਜਾਣਕਾਰੀ ਮੁਤਾਬਕ 'ਬਾਹੂਬਲੀ' ਲਈ ਪ੍ਰਭਾਸ ਨੇ ਬਹੁਤ ਮਿਹਨਤ ਕੀਤੀ ਸੀ। ਉਸ ਦੌਰਾਨ ਉਨ੍ਹਾਂ ਦਾ ਵਰਕਆਊਟ ਸ਼ੈਡਿਊਲ ਬੇਹੱਦ ਔਖਾ ਰਿਹਾ। ਫਿਲਮ ਲਈ ਪ੍ਰਭਾਸ ਨੇ 22 ਕਿਲੋਂ ਭਾਰ ਵਧਾਇਆ। ਇਸ ਦੌਰਾਨ ਉਹ ਇਕ ਦਿਨ 'ਚ 40 ਆਂਡੇ ਖਾਂਦੇ ਸਨ। ਇਸ ਤੋਂ ਇਲਾਵਾ ਪ੍ਰਭਾਸ ਇਕ ਵਾਰ 'ਚ ਇਕ ਹੀ ਫਿਲਮ ਕਰਨਾ ਪਸੰਦ ਕਰਦੇ ਹਨ ਤੇ ਉਨ੍ਹਾਂ ਦੀ ਹਰ ਫਿਲਮ ਦਾ ਸ਼ੂਟ ਲਗਭਗ 600 ਦਿਨ ਚੱਲਦਾ ਹੈ।

Punjabi Bollywood Tadka

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਬਾਹੂਬਲੀ ਦਾ ਸ਼ੂਟ ਤਾਂ 5 ਸਾਲ ਚੱਲਿਆ ਸੀ। ਜ਼ਿਕਰਯੋਗ ਹੈ ਕਿ ਪ੍ਰਭਾਸ ਸਿਰਫ ਤਮਿਲ, ਤੇਲੁਗੂ ਹੀ ਨਹੀਂ, ਹਿੰਦੀ ਫਿਲਮਾਂ ਵੀ ਦੇਖਦੇ ਹਨ। ਉਨ੍ਹਾਂ ਨੇ ਸੰਜੇ ਦੱਤ ਦੀ 'ਮੁੰਨਾ ਭਾਈ ਐੱਮ. ਬੀ. ਬੀ. ਐੱਸ.' ਤੇ '3 ਇਡੀਅਟਸ' ਕਰੀਬ 20 ਵਾਰ ਦੇਖੀ ਹੈ। ਪ੍ਰਭਾਸ ਰਾਜਕੁਮਾਰ ਹਿਰਾਨੀ ਦੇ ਬਹੁਤ ਵੱਡੇ ਫੈਨ ਹਨ। ਬਾਹੂਬਲੀ ਦੇ ਸ਼ੂਟ ਦੌਰਾਨ ਪ੍ਰਭਾਸ 200 ਕਰੋੜ ਦੀ ਕੀਮਤ ਤੱਕ ਦੇ ਆਫਰ ਨੂੰ ਠੁਕਰਾ ਚੁੱਕੇ ਹਨ।

Punjabi Bollywood Tadka

ਅਜਿਹਾ ਸਿਰਫ ਇਸ ਲਈ ਤਾਂ ਕਿ ਫਿਲਮ 'ਤੇ ਦੂਜੇ ਕੰਮ ਦਾ ਕੋਈ ਅਸਰ ਨਾ ਪਵੇ। ਸ਼ੂਟ ਦੌਰਾਨ ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਵੀ ਠੁਕਰਾਈਆਂ। ਪ੍ਰਭਾਸ ਦੇ ਪਸੰਦੀਦਾ ਕਲਾਕਾਰ ਰਾਬਰਟ ਡੀ ਨੀਰੋ ਹਨ। ਪ੍ਰਭਾਸ ਬਾਲੀਵੁੱਡ ਅਦਾਕਾਰ ਦੀਪਿਕਾ ਪਾਦੁਕੋਣ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਤੇ ਉਨ੍ਹਾਂ ਨਾਲ ਫਿਲਮ ਵੀ ਕਰਨਾ ਚਾਹੁੰਦੇ ਹਨ।

Punjabi Bollywood Tadka


Tags: 3 Idiots Munna Bhai MBBS Anushka shetty Prabhas Birthday Deepika Padukone Bahubali Bollywood celebrity ਬਾਹੂਬਲੀ ਪ੍ਰਭਾਸ ਜਨਮਦਿਨ