FacebookTwitterg+Mail

'ਬਾਹੂਬਲੀ' ਫੇਮ ਐਕਟਰ ਠੁਕਰਾ ਚੁੱਕੇ ਹਨ 6000 ਵਿਆਹ ਦੇ ਰਿਸ਼ਤੇ, ਅਖਵਾਉਂਦੇ ਹਨ ਗਲੋਬਲ ਸਟਾਰ

prabhas birthday
23 October, 2018 11:08:49 AM

ਮੁੰਬਈ (ਬਿਊਰੋ)— 'ਬਾਹੂਬਲੀ' ਫਿਲਮ ਨੇ ਸਾਊਥ ਇੰਡੀਅਨ ਸਟਾਰ ਪ੍ਰਭਾਸ ਨੂੰ ਗਲੋਬਲ ਸਟਾਰ ਬਣਾਇਆ ਹੈ। 2 ਸੀਰੀਜ਼ 'ਚ ਆਈ 'ਬਾਹੂਬਲੀ' ਇਕ ਇਤਿਹਾਸਕ ਫਿਲਮ ਰਹੀ ਹੈ, ਜਿਸ ਨੇ ਦੇਸ਼-ਵਿਦੇਸ਼ 'ਚ ਕਮਾਈ ਦੇ ਨਵੇਂ ਰਿਕਾਰਡ ਬਣਾਏ।

Punjabi Bollywood Tadka

'ਬਾਹੂਬਲੀ' ਤੋਂ ਬਾਅਦ ਲੋਕਾਂ 'ਚ ਪ੍ਰਭਾਸ ਲਈ ਦੀਵਾਨਗੀ ਦਾ ਆਲਮ ਦੇਖਣਯੋਗ ਹੈ। ਸਾਊਥ ਇੰਡਸਟਰੀ 'ਚ ਤਾਂ ਉਹ ਪਹਿਲਾਂ ਤੋਂ ਹੀ ਲੋਕਪ੍ਰਿਯ ਸਨ ਪਰ ਹੁਣ ਬਾਲੀਵੁੱਡ 'ਚ ਵੀ ਉਨ੍ਹਾਂ ਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ।

Punjabi Bollywood Tadka

ਬਾਹੂਬਲੀ ਫਿਲਮ ਨੂੰ ਪ੍ਰਭਾਸ ਨੇ ਆਪਣੇ 5 ਕੀਮਤੀ ਸਾਲ ਦਿੱਤੇ ਸਨ। ਉਨ੍ਹਾਂ ਨੇ ਲਗਭਗ 600 ਦਿਨ ਸ਼ੂਟਿੰਗ ਕੀਤੀ ਸੀ। ਕਿਹਾ ਜਾਂਦਾ ਹੈ ਕਿ ਫਿਲਮ ਦੀ ਵਜ੍ਹਾ ਕਾਰਨ ਉਨ੍ਹਾਂ ਨੇ 6000 ਵਿਆਹ ਦੇ ਰਿਸ਼ਤੇ ਠੁਕਰਾਏ ਸਨ।

Punjabi Bollywood Tadka

'ਬਾਹੂਬਲੀ' ਦੀ ਸ਼ੂਟਿੰਗ ਦੌਰਾਨ ਪ੍ਰਭਾਸ ਤੇ ਅਨੁਸ਼ਕਾ ਸ਼ੈੱਟੀ ਦੇ ਲਿੰਕਅੱਪ ਦੀਆਂ ਖਬਰਾਂ ਕਾਫੀ ਸੁਰਖੀਆਂ 'ਚ ਰਹੀਆਂ ਸਨ। ਫਿਲਮ ਦੇ ਪ੍ਰਮੋਸ਼ਨ ਦੌਰਾਨ ਵੀ ਇਨ੍ਹਾਂ ਦੀ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲਦੀ ਸੀ। 'ਬਾਹੂਬਲੀ' ਲਈ ਪ੍ਰਭਾਸ ਨੇ ਕਾਫੀ ਮਿਹਨਤ ਕੀਤੀ ਸੀ।

Punjabi Bollywood Tadka

ਇਸ ਫਿਲਮ ਲਈ ਉਨ੍ਹਾਂ ਨੇ 22 ਕਿਲੋ ਵਜ਼ਨ ਵੀ ਵਧਾਇਆ ਸੀ। ਇਸ ਦੌਰਾਨ ਉਹ ਇਕ ਦਿਨ 'ਚ 40 ਆਂਡੇ ਖਾਂਦੇ ਸਨ। ਦੱਸ ਦੇਈਏ ਕਿ ਪ੍ਰਭਾਸ ਕਾਫੀ ਸ਼ਰਮੀਲੇ ਸੁਭਾਅ ਦੇ ਹਨ।

Punjabi Bollywood Tadka

ਪ੍ਰਭਾਸ ਇਕ ਫਿਲਮ ਲਈ 30 ਕਰੋੜ ਰੁਪਏ ਤੱਕ ਚਾਰਜ ਕਰਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰਭਾਸ ਐਕਟਿੰਗ ਨਹੀਂ ਬਲਕਿ ਹੋਟਲ ਇੰਡਸਟਰੀ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਖਾਣਾ ਬਣਾਉਣ ਦਾ ਕਾਫੀ ਸ਼ੌਕ ਹੈ।

Punjabi Bollywood Tadka


Tags: PrabhasBirthdaySaahoBaahubaliMarriage Proposal

Edited By

Chanda Verma

Chanda Verma is News Editor at Jagbani.