FacebookTwitterg+Mail

180 ਕਰੋੜ ਦੀ ਜਾਇਦਾਦ ਦੇ ਮਾਲਕ 'ਬਾਹੂਬਲੀ' ਪ੍ਰਭਾਸ ਜਿਊਂਦੇ ਹਨ ਅਜਿਹੀ ਲਾਈਫ

prabhas lifestyle
11 July, 2017 04:47:01 PM

ਮੁੰਬਈ— ਕਮਾਈ ਦੇ ਕਈ ਰਿਕਾਰਡ ਬਣਾ ਚੁੱਕੀ ਐੱਸ. ਐੱਸ. ਰਾਜਾਮੌਲੀ ਦੀ ਫਿਲਮ 'ਬਾਹੂਬਲੀ 2' ਦੇ ਪਹਿਲੇ ਭਾਗ 'ਬਾਹੂਬਲੀ : ਦਿ ਬਿਗਨਿੰਗ' ਨੂੰ ਰਿਲੀਜ਼ ਹੋਏ 2 ਸਾਲ ਪੂਰੇ ਹੋ ਚੁੱਕੇ ਹਨ। 10 ਜੁਲਾਈ 2015 ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਦੁਨੀਆ ਭਰ 'ਚ 650 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਫਿਲਮ ਦੀ ਸਫਲਤਾ ਤੋਂ ਬਾਅਦ ਅਭਿਨੇਤਾ ਪ੍ਰਭਾਸ ਨੇ ਵੀ ਆਪਣੀ ਫੀਸ ਵਧਾ ਕੇ 30 ਕਰੋੜ ਰੁਪਏ ਕਰ ਦਿੱਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਕਈ ਮਸ਼ਹੂਰ ਕੰਪਨੀਆਂ ਵਲੋਂ ਐਡ ਦੇ ਆਫਰ ਆ ਚੁੱਕੇ ਹਨ। ਉਂਝ ਪ੍ਰਭਾਸ ਕੋਲ ਲਗਭਗ 180 ਕਰੋੜ ਰੁਪਏ ਦੀ ਪ੍ਰਾਪਰਟੀ ਹੈ।
Punjabi Bollywood Tadka
ਸਾਊਥ ਦੇ ਦੂਜੇ ਸਿਤਾਰਿਆਂ ਵਾਂਗ ਹੀ ਪ੍ਰਭਾਸ ਨੂੰ ਵੀ ਲਗਜ਼ਰੀ ਕਾਰਾਂ ਦਾ ਸ਼ੌਕ ਹੈ। ਉਨ੍ਹਾਂ ਨੂੰ 8 ਕਰੋੜ ਦੀ ਰੋਲਸ ਰਾਇਸ ਫੈਂਟਮ ਕਾਰ ਚਲਾਉਂਦੇ ਅਕਸਰ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੈਦਰਾਬਾਦ ਦੇ ਪਾਸ਼ ਇਲਾਕੇ ਜੁਬਲੀ ਹਿਲਜ਼ 'ਚ ਉਨ੍ਹਾਂ ਦਾ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ ਕਰੋੜਾਂ 'ਚ ਹੈ। ਫਿਲਮ ਨਗਰ 'ਚ ਵੀ ਉਨ੍ਹਾਂ ਦਾ ਇਕ ਬੰਗਲਾ ਹੈ, ਜਿਸ ਨੂੰ ਉਨ੍ਹਾਂ ਨੇ 2014 'ਚ ਖਰੀਦਿਆ ਹੈ।
Punjabi Bollywood Tadka
ਪ੍ਰਭਾਸ ਨੇ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨਾਲ ਸਮਝੌਤਾ ਕੀਤਾ ਹੈ ਤੇ ਉਹ ਮਹਿੰਦਰਾ ਟੀ. ਯੂ. ਵੀ. 300 ਦੀ ਐਡ ਕਰਦੇ ਹਨ। ਇਸ ਤੋਂ ਇਲਾਵਾ 'ਬਾਹੂਬਲੀ' ਦੀ ਸਫਲਤਾ ਤੋਂ ਬਾਅਦ ਪ੍ਰਭਾਸ ਨੇ ਕਈ ਸ਼ੂਅ ਬ੍ਰਾਂਡ ਤੇ ਡਿਓ ਕੰਪਨੀਆਂ ਨਾਲ ਵੀ ਸਮਝੌਤੇ ਕੀਤੇ ਹਨ। ਉਨ੍ਹਾਂ ਦੀ ਐਡ ਦੀ ਫੀਸ 2 ਕਰੋੜ ਰੁਪਏ ਹੈ।
Punjabi Bollywood Tadka


Tags: Prabhas Lifestyle Baahubali Luxury Life Cars