ਨਵੀਂ ਦਿੱਲੀ— ਭਾਰਤੀ ਫਿਲਮ ਇੰਡਸਟਰੀ ਦੇ 'ਬਾਹੂਬਲੀ' ਪ੍ਰਭਾਸ ਦਾ ਕ੍ਰੇਜ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਫਿਲਮ 'ਬਾਹੂਬਲੀ' ਅਤੇ 'ਬਾਹੂਬਲੀ-2' ਨਾਲ ਕਰੋੜਾਂ ਭਾਰਤੀ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾ ਚੁੱਕੇ ਪ੍ਰਭਾਸ ਇਕ ਵਾਰ ਫਿਰ ਸੁਰਖੀਆਂ 'ਚ ਹਨ। ਫਿਲਮ 'ਬਾਹੂਬਲੀ-2' ਦੀ ਧਮਾਕੇਦਾਰ ਸਫਲਤਾ ਤੋਂ ਬਾਅਦ ਅਮਰੀਕਾ 'ਚ ਛੁੱਟੀਆਂ ਮਨਾ ਰਹੇ ਪਰਭਾਸ ਹੁਣ ਆਪਣੇ ਨਵੇਂ ਲੁੱਕ ਨੂੰ ਲੈ ਕੇ ਇਕ ਵਾਰ ਫਿਰ ਸੁਰਖੀਆਂ 'ਚ ਹਨ। ਸੋਸ਼ਲ ਮੀਡੀਆ 'ਤੇ ਪ੍ਰਭਾਸ ਦਾ ਇਹ ਨਵਾਂ ਲੁੱਕ ਵਾਇਰਲ ਹੋ ਚੁੱਕਿਆ ਹੈ। ਤਸਵੀਰ 'ਚ ਪ੍ਰਭਾਸ ਕਲੀਨ ਸ਼ੇਵ 'ਚ ਦਿਖ ਰਹੇ ਹਨ।
ਜਾਣਕਾਰੀ ਹੈ ਕਿ ਫਿਲਮ 'ਬਾਹੂਬਲੀ-2' 'ਚ ਐਕਟਿੰਗ ਅਤੇ ਲੁੱਕ ਨੂੰ ਲੈ ਕੇ ਪ੍ਰਭਾਸ ਨੂੰ ਖੂਬ ਸਰਾਹਾ ਗਿਆ ਸੀ। ਇੱਥੋਂ ਤੱਕ ਕੀ ਪ੍ਰਭਾਸ ਦੀ ਬਰਾਬਰੀ 'ਚ ਬਾਲੀਵੁੱਡ ਦੇ ਤਿੰਨ ਵੱਡੇ ਖਾਨ ਸਲਮਾਨ, ਸ਼ਾਹਰੁਖ ਅਤੇ ਆਮਿਰ ਨਾਲ ਕੀਤੀ ਜਾਣ ਲੱਗੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ 'ਚ ਛੁੱਟੀਆਂ ਮਨਾ ਰਹੇ ਪ੍ਰਭਾਸ ਭਾਰਤ ਵਾਪਸ ਆਉਂਦੇ ਹੀ ਆਪਣੀ ਆਉਣ ਵਾਲੀ ਫਿਲਮ 'ਸਾਹੋ' ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਫਿਲਮ 'ਸਾਹੋ' ਦੀ ਗੱਲ ਕਰੀਏ ਤਾਂ ਇਬ 150 ਕਰੋੜ ਦੀ ਲਾਗਤ ਨਾਲ ਬਣ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ 'ਚ ਅਦਾਕਾਰਾ ਨੂੰ ਲੈ ਕੇ ਕਈ ਨਾਵਾਂ 'ਤੇ ਚਰਚਾ ਹੋ ਰਹੀ ਹੈ, ਜਿਸ 'ਚ ਕੈਟਰੀਨਾ ਕੈਫ, ਸ਼ਰਧਾ ਕਪੂਰ, ਦਿਸ਼ਾ ਪਟਾਨੀ ਅਤੇ ਅਨੁਸ਼ਕਾ ਸ਼ੈੱਟੀ ਦਾ ਨਾਂ ਸ਼ਾਮਿਲ ਹੈ। ਹਾਲਾਂਕਿ ਹੁਣ ਤੱਕ ਕੁਝ ਵੀ ਕਨਫਰਮ ਨਹੀਂ ਹੈ।
![Punjabi Bollywood Tadka](http://static.jagbani.com/multimedia/13_05_31682000018888592_112986345965708_1354374390120185856_n-ll.jpg)