FacebookTwitterg+Mail

ਪ੍ਰਭਾਸ ਦੀ ਅਗਲੀ ਵੱਡੀ ਤਿੰਨਭਾਸ਼ੀ ਫਿਲਮ ਦਾ ਅੱਜ ਤੋਂ ਹੋਇਆ ਸ਼ੁਭ ਆਰੰਭ

prabhas new movie
06 September, 2018 04:02:26 PM

ਮੁੰਬਈ (ਬਿਊਰੋ)— ਪ੍ਰਭਾਸ ਨੇ ਅੱਜ ਹੈਦਰਾਬਾਦ 'ਚ ਟੀਮ ਨਾਲ ਮਿਲ ਕੇ ਆਪਣੀ ਅਗਲੀ ਫਿਲਮ ਦੇ ਮਹੂਰਤ ਸ਼ਾਟ ਨੂੰ ਅੰਜਾਮ ਦੇ ਦਿੱਤਾ ਹੈ। 'ਸਾਹੋ' ਦੀ ਤਰ੍ਹਾਂ ਇਹ ਫਿਲਮ ਭਾਰਤ ਤੇ ਦੁਨੀਆ ਭਰ ਦੇ ਫੈਨਜ਼ ਲਈ ਹਿੰਦੀ, ਤੇਲਗੂ ਤੇ ਤਾਮਿਲ 'ਚ ਰਿਲੀਜ਼ ਹੋਣ ਵਾਲੀ ਇਕ ਵੱਡੇ ਬਜਟ ਦੀ ਤਿੰਨਭਾਸ਼ੀ ਫਿਲਮ ਹੋਵੇਗੀ। ਇਸ ਫਿਲਮ ਨੂੰ ਕੇ. ਕੇ. ਰਾਧਾ ਕ੍ਰਿਸ਼ਣ ਕੁਮਾਰ ਵਲੋਂ ਡਾਇਰੈਕਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੋਪੀ ਕ੍ਰਿਸ਼ਣ ਮੂਵੀਜ਼ ਦੇ ਸਹਿਯੋਗ ਨਾਲ ਯੂ. ਵੀ. ਕ੍ਰਿਏਸ਼ਨ ਵਲੋਂ ਨਿਰਮਿਤ ਇਸ ਫਿਲਮ ਨੂੰ ਸਰਵਸ੍ਰੇਸ਼ਠ ਬਣਾਉਣ ਲਈ ਬਿਹਤਰੀਨ ਟੈਕਨੀਸ਼ੀਅਨਜ਼ ਨੂੰ ਇਕਜੁਟ ਕੀਤਾ ਗਿਆ ਹੈ।

ਕੈਮਰਾਮੈਨ ਮਨੋਜ ਪਰਮਹੰਸ, ਪ੍ਰੋਡਕਸ਼ਨ ਡਿਜ਼ਾਈਨਰ ਰਵਿੰਦਰ, ਸੰਪਾਦਕ ਸ਼੍ਰੀਕਰ ਪ੍ਰਸਾਦ ਤੇ ਸੰਗੀਤ ਨਿਰਦੇਸ਼ਕ ਅਮਿਤ ਤ੍ਰਿਵੇਦੀ ਵਲੋਂ ਕੀਤਾ ਗਿਆ ਹੈ। ਫਿਲਮ ਦੀ ਸ਼ੂਟਿੰਗ ਬਹੁਤ ਜਲਦ ਸ਼ੁਰੂ ਕੀਤੀ ਜਾਵੇਗੀ ਤੇ ਟੀਮ ਨੇ ਕੁਝ ਖੂਬਸੂਰਤ ਅੰਤਰਰਾਸ਼ਟਰੀ ਸਥਾਨਾਂ 'ਤੇ ਫਿਲਮ ਦੀ ਸ਼ੂਟਿੰਗ ਦੀ ਯੋਜਨਾ ਬਣਾਈ ਹੈ। ਇਸ ਫਿਲਮ ਨਾਲ ਅਭਿਨੇਤਰੀ ਪੂਜਾ ਹੇਗੜੇ ਤੇ ਪ੍ਰਭਾਸ ਪਹਿਲੀ ਵਾਰ ਇਕੱਠੇ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ, ਜਿਸ ਨੂੰ ਦੇਖਣਾ ਮਜ਼ੇਦਾਰ ਹੋਵੇਗਾ

ਪ੍ਰਭਾਸ ਦੀ ਰਿਕਾਰਡ ਬ੍ਰੇਕਿੰਗ ਫਿਲਮ 'ਬਾਹੂਬਲੀ' ਤੋਂ ਬਾਅਦ ਨਿਰਮਾਤਾਵਾਂ ਨੇ ਪ੍ਰਭਾਸ ਦੀ ਪ੍ਰਸਿੱਧੀ ਤੇ ਰਾਸ਼ਟਰੀ ਅਪੀਲ ਨੂੰ ਧਿਆਨ 'ਚ ਰੱਖਦਿਆਂ ਫਿਲਮ ਨੂੰ 3 ਭਾਸ਼ਾਵਾਂ 'ਚ ਵੱਡੇ ਪੱਧਰ 'ਤੇ ਰਿਲੀਜ਼ ਕਰਨ ਦੀ ਯੋਜਨਾ ਬਣਾਈ ਹੈ।


Tags: Prabhas New Movie KK Radha Krishna Saaho Pooja Hegde

Edited By

Rahul Singh

Rahul Singh is News Editor at Jagbani.