FacebookTwitterg+Mail

ਮੌਕਾ ਮਿਲਣ 'ਤੇ 15 ਤਰ੍ਹਾਂ ਦੀਆਂ ਬਿਰਿਆਨੀਆਂ ਖਾ ਜਾਂਦੇ ਸਨ ਪ੍ਰਭਾਸ, ਰਾਜਾਮੌਲੀ ਨੇ ਕੀਤਾ ਖੁਲਾਸਾ

prabhas rajamouli
05 June, 2017 09:31:07 PM

ਮੁੰਬਈ— ਐੱਸ. ਐੱਸ. ਰਾਜਾਮੌਲੀ ਦੀ ਫਿਲਮ 'ਬਾਹੂਬਲੀ 2' ਦੁਨੀਆ ਭਰ 'ਚ ਹੁਣ ਤਕ 1700 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਹਾਲ ਹੀ 'ਚ ਬ੍ਰਿਟਿਸ਼ ਫਿਲਮ ਇੰਸਟੀਚਿਊਟ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਰਾਜਾਮੌਲੀ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਪ੍ਰਭਾਸ ਕਾਫੀ ਸਖਤ ਡਾਈਟ ਫਾਲੋਅ ਕਰਦੇ ਸਨ। ਇਥੋਂ ਤਕ ਕਿ ਮੌਕਾ ਮਿਲਣ 'ਤੇ ਪ੍ਰਭਾਸ 15 ਤਰ੍ਹਾਂ ਦੀਆਂ ਬਿਰਿਆਨੀਆਂ ਖਾ ਜਾਂਦੇ ਸਨ।
ਰਾਜਾਮੌਲੀ ਮੁਤਾਬਕ ਫਿਲਮ ਲਈ ਪ੍ਰਭਾਸ ਨੇ ਕਾਫੀ ਭਾਰ ਘਟਾਇਆ ਸੀ। ਮਹੀਨੇ 'ਚ ਇਕ ਵਾਰ ਪ੍ਰਭਾਸ ਨੂੰ ਆਪਣੀ ਪਸੰਦ ਦਾ ਖਾਣਾ ਖਾਣ ਦੀ ਛੋਟ ਸੀ। ਅਸਲ 'ਚ ਇਹ ਵੀ ਉਨ੍ਹਾਂ ਦੀ ਰੁਟੀਨ ਦਾ ਹਿੱਸਾ ਸੀ ਕਿਉਂਕਿ ਉਹ ਲਗਾਤਾਰ ਡਾਈਟਿੰਗ 'ਤੇ ਸਨ। ਜਦੋਂ ਮਹੀਨੇ 'ਚ ਇਕ ਦਿਨ ਉਨ੍ਹਾਂ ਨੂੰ ਮੌਕਾ ਮਿਲਦਾ ਤਾਂ ਉਸ ਦਿਨ ਉਹ ਲਗਭਗ 10 ਤੋਂ 15 ਤਰ੍ਹਾਂ ਦੀਆਂ ਬਿਰਿਆਨੀਆਂ ਖਾਂਦੇ ਸਨ। ਇਥੋਂ ਤਕ ਕਿ ਕਈ ਲੋਕ ਤਾਂ ਇਨ੍ਹਾਂ ਬਿਰਿਆਨੀਆਂ ਦੇ ਨਾਂ ਵੀ ਨਹੀਂ ਜਾਣਦੇ ਸਨ। ਫਿਸ਼, ਚਿਕਨ, ਮਟਨ, ਕਰੀ, ਇਥੋਂ ਤਕ ਕਿ ਫਰਾਈ ਬਿਰਿਆਨੀ ਵੀ ਖਾਂਦੇ ਸਨ।


Tags: Prabhas SS Rajamouli Baahubali 2 Biryani ਐੱਸ ਐੱਸ ਰਾਜਾਮੌਲੀ ਪ੍ਰਭਾਸ ਬਾਹੂਬਲੀ 2 ਬਿਰਿਆਨੀ