FacebookTwitterg+Mail

'ਸਾਹੋ' ਨਾਲ ਬਾਲੀਵੁੱਡ 'ਚ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹਨ ਸਾਊਥ ਦੇ ਸੁਪਰਸਟਾਰ ਪ੍ਰਭਾਸ

prabhas saaho
26 December, 2018 05:10:07 PM

ਮੁੰਬਈ (ਬਿਊਰੋ)— ਪ੍ਰਭਾਸ ਦੀ ਅਗਲੀ ਵੱਡੀ ਫਿਲਮ 'ਸਾਹੋ' ਇਕ ਤਿੰਨ-ਭਾਸ਼ੀ ਫਿਲਮ ਹੈ, ਜਿਸ 'ਚ ਉਹ ਦਮਦਾਰ ਐਕਸ਼ਨ ਪੈਕ ਅੰਦਾਜ਼ 'ਚ ਨਜ਼ਰ ਆਉਣਗੇ। ਅਭਿਨੇਤਾ ਜੋ ਆਪਣੀ ਬਲਾਕਬਸਟਰ ਫਿਲਮ 'ਬਾਹੂਬਲੀ' ਦੇ ਨਾਲ ਇਕ ਘਰੇਲੂ ਨਾਂ ਬਣ ਗਏ ਹਨ, ਹੁਣ ਉਹ 'ਸਾਹੋ' ਨਾਲ ਬਾਲੀਵੁੱਡ 'ਚ ਸ਼ੁਰੂਆਤ ਕਰਨ ਲਈ ਤਿਆਰ ਹਨ। 'ਬਾਹੂਬਲੀ' ਦੇ ਉਲਟ 'ਸਾਹੋ' ਨੂੰ ਡੱਬ ਨਹੀਂ, ਸਗੋਂ ਹਿੰਦੀ ਸਮੇਤ ਤਿੰਨ ਵੱਖ-ਵੱਖ ਭਾਸ਼ਾਵਾਂ 'ਚ ਸ਼ੂਟ ਕੀਤਾ ਜਾਵੇਗਾ। ਇਹ ਪ੍ਰਭਾਸ ਦੀ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ ਤੇ ਦਰਸ਼ਕ ਇਸ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਉਤਸ਼ਾਹਿਤ ਹਨ।

ਭਾਰਤ 'ਚ ਸਭ ਤੋਂ ਜ਼ਿਆਦਾ ਚਹੇਤੇ ਮਰਦਾਂ 'ਚੋਂ ਇਕ ਪ੍ਰਭਾਸ ਦੇ ਫੈਨਜ਼ ਦੇਸ਼ ਭਰ ਦੇ ਨਾਲ-ਨਾਲ ਦੁਨੀਆ ਭਰ 'ਚ ਫੈਲੇ ਹੋਏ ਹਨ। 'ਬਾਹੂਬਲੀ' ਸਟਾਰ ਨੇ ਆਪਣੀ ਫਿਲਮ 'ਬਾਹੂਬਲੀ : ਦਿ ਬਿਗਨਿੰਗ' ਦੀ ਰਿਲੀਜ਼ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਲਈ ਸੀ ਤੇ ਫਿਲਮ ਦੇ ਦੂਜੇ ਭਾਗ ਨੇ ਹੋਰ ਜ਼ਿਆਦਾ ਪ੍ਰਸਿੱਧੀ ਤੇ ਸਟਾਰਡਮ ਹਾਸਲ ਕਰਵਾਉਣ 'ਚ ਮਦਦਗਾਰ ਸਾਬਿਤ ਹੋਈ ਸੀ।

ਪ੍ਰਭਾਸ ਦੇ ਜਨਮਦਿਨ ਦੀ ਸਵੇਰ ਸੁਪਰਸਟਾਰ ਨੇ ਫੇਸਬੁੱਕ 'ਤੇ ਇਕ ਖਾਸ ਵੀਡੀਓ ਜਾਰੀ ਕਰਕੇ ਆਪਣੀ ਆਗਾਮੀ ਫਿਲਮ 'ਸਾਹੋ' ਦੀ ਝਲਕ ਸਾਂਝੀ ਕੀਤੀ ਸੀ। ਵੀਡੀਓ ਦੇ ਰਿਲੀਜ਼ ਹੋਣ ਦੇ ਤੁਰੰਤ ਬਾਅਦ ਦੇਸ਼ ਭਰ ਦੇ ਨਾਲ-ਨਾਲ ਵਿਦੇਸ਼ੀ ਫੈਨਜ਼ ਵਿਚਾਲੇ ਖਲਬਲੀ ਮਚ ਗਈ ਸੀ ਕਿਉਂਕਿ ਹਰ ਕੋਈ ਆਪਣੇ ਫੇਵਰੇਟ ਸੁਪਰਸਟਾਰ ਨੂੰ ਦੇਖਣ ਲਈ ਬੇਤਾਬ ਸੀ। ਫਿਲਮ ਨੂੰ ਦੇਸ਼ ਤੇ ਵਿਦੇਸ਼ 'ਚ ਖੂਬਸੂਰਤ ਥਾਵਾਂ 'ਤੇ ਫਿਲਮਾਇਆ ਜਾ ਰਿਹਾ ਹੈ।


Tags: Prabhas Saaho Shraddha Kapoor Baahubali

Edited By

Rahul Singh

Rahul Singh is News Editor at Jagbani.