FacebookTwitterg+Mail

ਹੁਣ 15 ਅਗਸਤ ਦੀ ਥਾਂ ਇਸ ਦਿਨ ਰਿਲੀਜ਼ ਹੋਵੇਗੀ 'ਸਾਹੋ'

prabhas saaho
19 July, 2019 03:55:09 PM

ਮੁੰਬਈ(ਬਿਊਰੋ)— ਫਿਲਮ 'ਬਾਹੂਬਲੀ' ਨਾਲ ਇੰਡੀਆ ਅਤੇ ਇੰਟਰਨੈਸ਼ਨਲ ਪੱਧਰ 'ਤੇ ਧਮਾਕਾ ਮਚਾਉਣ ਤੋਂ ਬਾਅਦ ਸੁਪਰਸਟਾਰ ਪ੍ਰਭਾਸ ਆਪਣੀ ਅਗਲੀ ਐਕਸ਼ਨ ਫਿਲਮ 'ਸਾਹੋ' ਨਾਲ ਫੈਨਜ਼ ਦੇ ਸਾਹਮਣੇ ਆਉਣ ਵਾਲੇ ਹਨ। ਇਸ ਫਿਲਮ ਦੇ ਟੀਜ਼ਰ ਨੇ ਪਹਿਲਾਂ ਹੀ ਦਰਸ਼ਕਾਂ 'ਚ ਕਾਫੀ ਉਤਸ਼ਾਹ ਜਗਾ ਦਿੱਤਾ ਹੈ। ਇਹ ਫਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਣ ਲਈ ਨਿਰਧਾਰਿਤ ਕੀਤੀ ਗਈ ਸੀ ਪਰ ਜਿਵੇਂ ਕਿ ਅਸੀਂ ਜਾਣਦੇ ਹਾਂ, ਨਿਰਮਾਤਾ ਇਸ ਹਾਈ ਐਕਸ਼ਨ ਸੀਕਵੈਂਸ ਅਤੇ ਅਣਦੇਖੀ ਐਕਸ਼ਨ ਪੈਕ ਸਟੋਰੀ ਲਾਈਨ ਨਾਲ ਲੇਸ, ਫਿਲਮ 'ਸਾਹੋ' ਦੀ ਕਵਾਲਿਟੀ 'ਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। ਇਸ ਲਈ ਨਿਰਮਾਤਾਵਾਂ ਵੱਲੋਂ ਰਿਲੀਜ਼ਿੰਗ ਡੇਟ ਅੱਗੇ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਹੁਣ ਇਹ ਫਿਲਮ 30 ਅਗਸਤ ਨੂੰ ਰਿਲੀਜ਼ ਹੋਵੇਗੀ।
Punjabi Bollywood Tadka
ਨਿਰਮਾਤਾਵਾਂ ਨਾਲ ਜੁੜੇ ਇਕ ਬੁਲਾਰੇ ਨੇ ਕਿਹਾ,''ਅਸੀਂ ਦਰਸ਼ਕਾਂ ਲਈ ਸਭ ਤੋਂ ਵਧੀਆ ਫਿਲਮ ਪੇਸ਼ ਕਰਨਾ ਚਾਹੁੰਦੇ ਹਾਂ। ਐਕਸ਼ਨ ਦ੍ਰਿਸ਼ਾਂ ਨੂੰ ਵਧੀਆ ਬਣਾਉਣ ਲਈ ਸਾਨੂੰ ਕੁਝ ਹੋਰ ਸਮਾਂ ਚਾਹੀਦਾ ਹੈ। ਹਾਲਾਂਕਿ, ਅਸੀਂ ਸਵਤੰਤਰਤਾ ਦਿਵਸ 'ਤੇ ਰਿਲੀਜ਼ ਨਹੀਂ ਕਰ ਪਾ ਰਹੇ ਹਾਂ, ਪਰ ਅਸੀਂ 'ਸਾਹੋ' ਨਾਲ ਸਵਤੰਤਰਤਾ ਅਤੇ ਦੇਸ਼ਭਗਤੀ ਦੇ ਮਹੀਨੇ ਨਾਲ ਜੁੜੇ ਰਹਿਣਾ ਚਾਹੁੰਦੇ ਹਾਂ। ਅਸੀਂ ਸਭ ਤੋਂ ਵੱਡੀ ਫਿਲਮ ਨੂੰ ਸਭ ਤੋਂ ਵੱਡੇ ਪੈਮਾਨੇ 'ਤੇ ਰਿਲੀਜ਼ ਕਰਨ ਲਈ ਸਮਰਪਿਤ ਹਾਂ।''
Punjabi Bollywood Tadka
ਦੱਸ ਦੇਈਏ ਕਿ 'ਸਾਹੋ' 'ਚ ਸ਼ਰੱਧਾ ਕਪੂਰ ਵੀ ਇਕ ਪੁਲਸ ਅਫਸਰ ਦੇ ਕਿਰਦਾਰ 'ਚ ਦਿਖਾਈ ਦੇਵੇਗੀ। ਫਿਲਮ 'ਚ ਪ੍ਰਭਾਸ ਅਤੇ ਸ਼ਰੱਧਾ ਤੋਂ ਇਲਾਵਾ ਨੀਲ ਨਿਤਿਨ ਮੁਕੇਸ਼, ਅਰਜੁਨ ਵਿਜੈ, ਜੈੱਕੀ ਸ਼ਰਾਫ, ਮੰਦਿਰਾ ਬੇਦੀ, ਮਹੇਸ਼ ਮਾਂਜਰੇਕਰ ਅਤੇ ਚੰਕੀ ਪਾਂਡੇ ਮਹੱਤਵਪੂਰਣ ਕਿਰਦਾਰਾਂ 'ਚ ਦਿਖਾਈ ਦੇਣਗੇ।
Punjabi Bollywood Tadka


Tags: PrabhasSaahoShraddha KapoorBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari