FacebookTwitterg+Mail

ਪ੍ਰਭਾਸ ਨਾਲ ਭਿੜਣਗੇ ਅਕਸ਼ੈ ਕੁਮਾਰ ਤੇ ਜਾਨ ਆਬ੍ਰਹਮ

prabhas saaho to release on august 15
22 May, 2019 10:51:54 AM

ਮੁੰਬਈ (ਬਿਊਰੋ) : ਕਾਫੀ ਸਮੇਂ ਤੋਂ ਐਕਟਰ ਪ੍ਰਭਾਸ ਦੀ ਆਉਣ ਵਾਲੀ ਫਿਲਮ 'ਸਾਹੋ' ਦੀ ਖੂਬ ਚਰਚਾ ਹੋ ਰਹੀ ਹੈ। ਸ਼ੂਟਿੰਗ ਸ਼ੁਰੂ ਹੋਣ ਦੇ ਨਾਲ ਹੀ ਪ੍ਰਭਾਸ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਪੋਸਟਰ ਜ਼ਾਰੀ ਕੀਤਾ ਸੀ। ਪ੍ਰਭਾਸ ਦੇ ਚਾਹੁੰਣ ਵਾਲਿਆਂ ਨੂੰ ਇਹ ਪੋਸਟਰ ਕਾਫੀ ਪਸੰਦ ਆਇਆ ਸੀ। ਹੁਣ ਪ੍ਰਭਾਸ ਨੇ ਇਸ ਫਿਲਮ ਦਾ ਦੂਜਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ। ਇਸ 'ਚ ਉਹ ਦਮਦਾਰ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਸ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਰਿਲੀਜ਼ ਕਰਨ ਦੇ ਨਾਲ ਹੀ ਫਿਲਮੇਕਰਸ ਨੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਹੈ। ਖਬਰਾਂ ਮੁਤਾਬਕ ਇਹ ਫਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਮੁਕਾਬਲਾ ਜਾਨ ਅਬ੍ਰਾਹਮ ਦੀ ਫਿਲਮ 'ਬਾਟਲਾ ਹਾਊਸ' ਤੇ ਅਕਸ਼ੇ ਕੁਮਾਰ ਦੀ 'ਮਿਸ਼ਨ ਮੰਗਲ' ਨਾਲ ਹੋਵੇਗਾ।


ਦੱਸ ਦਈਏ ਕਿ ਪ੍ਰਭਾਸ 'ਸਾਹੋ' 'ਚ ਇਕ ਤੋਂ ਵੱਧ ਇਕ ਐਕਸ਼ਨ ਸੀਨ ਕਰਦੇ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਦੇ ਓਪੋਜ਼ਿਟ ਪਹਿਲੀ ਵਾਰ ਬਾਲੀਵੁੱਡ ਐਕਟਰ ਸ਼ਰਧਾ ਕਪੂਰ ਰੋਮਾਂਸ ਕਰਦੀ ਨਜ਼ਰ ਆਵੇਗੀ। ਪਿਛਲੇ ਦਿਨੀਂ ਫਿਲਮ ਦੀ ਸ਼ੂਟਿੰਗ ਹੈਦਰਾਬਾਦ 'ਚ ਹੋਈ, ਜਿਸ ਮੌਕੇ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਪ੍ਰਭਾਸ ਤੇ ਸ਼ਰਧਾ ਤੋਂ ਇਲਾਵਾ 'ਸਾਹੋ' 'ਚ ਨੀਲ ਨਿਤਿਨ ਮੁਕੇਸ਼, ਜੈਕੀ ਸ਼ਰਾਫ, ਅਰੁਣ ਵਿਜੈ, ਮੰਦਿਰਾ ਬੇਦੀ ਤੇ ਸੰਪਤ ਰਾਜ ਨਜ਼ਰ ਆਉਣਗੇ। ਇਸ ਫਿਲਮ ਨੂੰ ਸੁਜੀਤ ਡਾਇਰੈਕਟ ਕਰ ਰਹੇ ਹਨ।


Tags: PrabhasSaahoNew PosterAkshay KumarMission MangalJohn AbrahamBatla House

Edited By

Sunita

Sunita is News Editor at Jagbani.