FacebookTwitterg+Mail

ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਤੇ ਸਟੰਟ ਕਰਣਗੇ 'ਬਾਹੂਬਲੀ', ਡਰ 'ਚ ਮੇਕਰਜ਼

prabhas stunt scene saaho
02 November, 2017 12:09:35 PM

ਮੁੰਬਈ(ਬਿਊਰੋ)— ਬਾਲੀਵੁੱਡ ਨੂੰ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ 'ਬਾਹੂਬਲੀ 2' ਦੇਣ ਵਾਲੇ ਪ੍ਰਭਾਸ ਦੀ ਹੁਣ ਅਗਲੀ ਫਿਲਮ 'ਸਾਹੋਂ' ਦਾ ਇੰਤਜਾਰ ਹੈ। ਪ੍ਰਭਾਸ ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਚੁੱਕੇ ਹਨ। ਫਿਲਮ ਵਿੱਚ ਇੱਕ ਵਾਰ ਫਿਰ ਪ੍ਰਭਾਸ ਦਾ ਐਕਸ਼ਨ ਅਵਤਾਰ ਦਰਸ਼ਕਾਂ ਨੂੰ ਐਂਟਰਟੇਨ ਕਰੇਗਾ। ਫਿਲਹਾਲ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਖ਼ਬਰ ਇਹ ਆ ਰਹੀ ਹੈ ਕਿ ਇਸ ਫਿਲਮ ਲਈ ਪ੍ਰਭਾਸ ਇੱਕ ਖਤਰਨਾਕ ਸਟੰਟ ਕਰਨ ਜਾ ਰਹੇ ਹਨ। ਖਬਰਾਂ ਦੀਆਂ ਮੰਨੀਏ ਤਾਂ ਪ੍ਰਭਾਸ 'ਸਾਹੋ' ਫਿਲਮ ਦੇ ਇੱਕ ਸਟੰਟ ਲਈ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੁਬਈ ਦੀ ਬੁਰਜ਼ ਖਲੀਫਾ ਉੱਤੇ ਸ਼ੂਟ ਕਰਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਬੁਰਜ਼ ਖਲੀਫਾ ਉੱਤੇ ਸ਼ੂਟ ਕੀਤੇ ਜਾਣ ਵਾਲੇ ਇਸ ਸੀਨ ਨੂੰ ਕਰੀਬ 20 ਮਿੰਟ ਤੱਕ ਸ਼ੂਟ ਕੀਤਾ ਜਾਣਾ ਹ ਪਰ ਫਿਲਹਾਲ ਇਸ ਨੂੰ ਸ਼ੂਟ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ। ਫਿਲਮ ਵਿੱਚ ਸਟੰਟ ਕਰਨ ਨੂੰ ਲੈ ਕੇ ਖਬਰਾਂ ਆਈਆਂ ਸਨ ਕਿ ਪ੍ਰਭਾਸ ਨੇ ਬਾਡੀ ਡਬਲ ਦਾ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਪ੍ਰਭਾਸ ਸਟੰਟ ਸੀਨ ਨੂੰ ਲੈ ਕੇ ਇੱਕਦਮ ਨਿਸ਼ਚਿਤ ਹਨ। 
ਸੂਤਰਾਂ ਮੁਤਾਬਕ ਖਬਰ ਹੈ ਕਿ ਪ੍ਰਭਾਸ ਦੀ ਜ਼ਿੱਦ ਦੀ ਵਜ੍ਹਾ ਨਾਲ ਫਿਲਮ ਦੇ ਨਿਰਦੇਸ਼ਕ ਥੋੜ੍ਹਾ ਟੈਂਸ਼ਨ ਵਿੱਚ ਹਨ। ਉਹਨਾਂ ਨੂੰ ਚਿੰਤਾ ਹੈ ਕਿ ਕਿਤੇ ਐਕਟਰ ਜਖ਼ਮੀ ਨਾ ਹੋ ਜਾਣ। ਫਿਲਮ ਦੇ ਮੇਕਰਜ਼ ਹਾਲਾਂਕਿ ਇਸ ਸੀਨ ਨੂੰ ਸ਼ੂਟ ਕੀਤੇ ਜਾਣ ਨੂੰ ਲੈ ਕੇ ਥੋੜ੍ਹਾ ਡਰੇ ਹੋਏ ਹਨ। ਫਿਲਮ ਦੇ ਐਕਸ਼ਨ ਸੀਨ ਨੂੰ ਡਾਇਰੇਕਟ ਕਰ ਰਹੇ ਹਨ ਮਸ਼ਹੂਰ ਐਕਸ਼ਨ ਡਾਇਰੇਕਟਰ ਕੇਨੀ ਬੇਟਸ। ਦੱਸ ਦਈਏ ਕਿ 'ਬਾਹੂਬਲੀ' ਦੀ ਸ਼ੂਟਿੰਗ ਦੇ ਦੌਰਾਨ ਵੀ ਪ੍ਰਭਾਸ ਦੇ ਮੋਢਿਆਂ 'ਤੇ ਸੱਟ ਲੱਗੀ ਸੀ ਅਤੇ ਉਨਾਂ ਨੂੰ ਸਰਜਰੀ ਕਰਵਾਉਣੀ ਪਈ ਸੀ। ਇਸ ਲਈ ਨਿਰਦੇਸ਼ਕ ਚਾਹੁੰਦੇ ਹਨ ਕਿ ਡੇਂਜਰਸ ਐਕਸ਼ਨ ਸੀਨ ਦੌਰਾਨ ਉਹ ਬਾਡੀ ਡਬਲ ਦਾ ਇਸਤੇਮਾਲ ਕਰੇ। ਸੁਪਰਸਟਾਰ ਪ੍ਰਭਾਸ ਨੇ ਆਪਣੇ ਜਨਮਦਿਨ ਮੌਕੇ 'ਸਾਹੋ' ਦਾ ਪੋਸਟਰ ਸ਼ੇਅਰ ਕੀਤਾ ਸੀ। ਇਸ ਪੋਸਟਰ 'ਚ ਪ੍ਰਭਾਸ ਦੀਆਂ ਅੱਖਾਂ ਤੋਂ ਇਹ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਆਪਣੀ ਇਸ ਫਿਲਮ ਨਾਲ ਉਹ ਇਕ ਵਾਰ ਫਿਰ ਫੈਨਜ਼ ਨੂੰ ਦੀਵਾਨਾ ਬਣਾ ਦੇਣਗੇ।


Tags: PrabhasStunt sceneBurj khalifaSaahoਬਾਹੂਬਲੀ 2ਸਾਹੋਂ