FacebookTwitterg+Mail

ਫੈਨਜ਼ ਦੀ ਮੰਗ 'ਤੇ ਪ੍ਰਭਾਸ ਆਉਣਗੇ ਇੰਸਟਾਗ੍ਰਾਮ 'ਤੇ

prabhas will join instagram soon
09 April, 2019 09:14:45 PM

ਮੁੰਬਈ (ਬਿਊਰੋ) : ਉਹ ਅਦਾਕਾਰ ਜਿਸ ਦੀ ਅਦਾਕਾਰੀ ਦੀ ਪੂਰੀ ਦੁਨੀਆ ਦੀਵਾਨੀ ਹੈ, ਜਿਸ ਦੀ ਇਕ ਝਲਕ ਪਾਉਣ ਲਈ ਦੁਨੀਆ ਬੇਤਾਬ ਰਹਿੰਦੀ ਹੈ, ਉਹ 'ਬਾਹੂਬਲੀ' ਉਰਫ ਪ੍ਰਭਾਸ ਉਂਝ ਤਾਂ ਫੇਸਬੁੱਕ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਹੀ ਰਹਿੰਦੇ ਹਨ ਤੇ ਪ੍ਰਭਾਸ ਦੀ ਹਰੇਕ ਪੋਸਟ ਨੂੰ ਉਨ੍ਹਾਂ ਦੇ ਫੈਨਜ਼ ਮਿੰਟਾਂ 'ਚ ਵਾਇਰਲ ਕਰ ਦਿੰਦੇ ਹਨ ਪਰ ਹੁਣ ਪ੍ਰਭਾਸ ਜਲਦ ਆਪਣੇ ਪ੍ਰਸ਼ੰਸਕਾਂ ਦੀ ਡਿਮਾਂਡ 'ਤੇ ਇੰਸਟਾਗ੍ਰਾਮ 'ਤੇ ਵੀ ਜੁੜਨ ਵਾਲੇ ਹਨ ਤਾਂ ਕਿ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀ ਹਰੇਕ ਅਪਡੇਟ ਦੇਖ ਸਕਣ।

ਦੱਸਣਯੋਗ ਹੈ ਕਿ ਪ੍ਰਭਾਸ ਆਪਣੀਆਂ ਫਿਲਮਾਂ 'ਬਾਹੂਬਲੀ' ਤੇ 'ਬਾਹੂਬਲੀ 2' ਰਾਹੀਂ ਖ਼ੂਬ ਚਰਚਾ 'ਚ ਆਏ ਸਨ। ਆਪਣੀ ਬਾਕਮਾਲ ਅਦਾਕਾਰੀ ਕਰਕੇ ਉਨ੍ਹਾਂ ਨੇ ਦਰਸ਼ਕਾਂ 'ਚ ਆਪਣੀ ਖਾਸ ਪਛਾਣ ਕਾਇਮ ਕੀਤੀ। ਪ੍ਰਭਾਸ ਆਪਣੀ ਆਗਾਮੀ ਫਿਲਮ 'ਸਾਹੋ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। 'ਸਾਹੋ' 'ਚ ਪ੍ਰਭਾਸ ਦੇ ਨਾਲ ਸ਼ਰਧਾ ਕਪੂਰ ਤੋਂ ਇਲਾਵਾ ਨੀਲ ਨਿਤਿਨ ਮੁਕੇਸ਼, ਜੈਕੀ ਸ਼੍ਰਾਫ, ਮੰਦੀਰਾ ਬੇਦੀ, ਮਹੇਸ਼ ਮਾਂਜਰੇਕਰ ਤੇ ਚੰਕੀ ਪਾਂਡੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਸੁਜੀਤ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ ਇਸੇ ਸਾਲ 15 ਅਗਸਤ ਨੂੰ ਰਿਲੀਜ਼ ਹੋਵੇਗੀ।


Tags: prabhassaahobaahubaliਪ੍ਰਭਾਸਬਾਹੂਬਲੀ

Edited By

Rahul Singh

Rahul Singh is News Editor at Jagbani.