FacebookTwitterg+Mail

'ਸਿੰਘ ਇਜ਼ ਬਲਿੰਗ' ਦੀ ਸ਼ੂਟਿੰਗ ਦੌਰਾਨ ਪ੍ਰਭੂਦੇਵਾ ਨੂੰ ਆਇਆ ਗੁੱਸਾ

prabhu deva got angry with new comer
01 September, 2015 09:47:40 PM
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਡਾਂਸਰ ਤੇ ਡਾਇਰੈਕਟਰ ਪ੍ਰਭੂਦੇਵਾ ਆਪਣੇ ਸ਼ਾਂਤ ਸੁਭਾਅ ਤੇ ਸਾਦਗੀ ਲਈ ਜਾਣੇ ਜਾਂਦੇ ਹਨ ਪਰ ਇਸ ਦੇ ਨਾਲ ਹੀ ਉਹ ਇਕ ਸਖਤ ਡਾਇਰੈਕਟਰ ਵੀ ਹਨ, ਜਿਹੜੇ ਆਪਣੇ ਕੰਮ ਨੂੰ ਲੈ ਕੇ ਕਾਫੀ ਗੰਭੀਰ ਰਹਿੰਦੇ ਹਨ। ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਪ੍ਰਭੂਦੇਵਾ ਆਪਣੀ ਫਿਲਮ 'ਸਿੰਘ ਇਜ਼ ਬਲਿੰਗ' ਦੀ ਸ਼ੂਟਿੰਗ ਨੂੰ ਪੂਰਾ ਕਰਨ 'ਚ ਲੱਗੇ ਹੋਏ ਹਨ।
ਹਾਲ ਹੀ 'ਚ 'ਫਗਲੀ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਆਰਫੀ ਲਾਂਬਾ ਨਾਲ ਉਨ੍ਹਾਂ ਨੂੰ ਇਕ ਸੀਨ ਸ਼ੂਟ ਕਰਨ 'ਚ ਕਾਫੀ ਪ੍ਰੇਸ਼ਾਨੀ ਝੱਲਣੀ ਪਈ ਤੇ ਆਖਿਰਕਾਰ ਸ਼ੂਟਿੰਗ ਦੌਰਾਨ ਪ੍ਰਭੂਦੇਵਾ ਨੇ ਆਪਣਾ ਆਪਾ ਗੁਆ ਦਿੱਤਾ ਤੇ ਪੂਰੇ ਕਰਿਊ ਦੇ ਸਾਹਮਣੇ ਆਰਫੀ ਦੀ ਕਾਫੀ ਝਾੜ ਪਾਈ।
ਹਾਲਾਂਕਿ ਫਿਲਮ 'ਚ ਮੁੱਖ ਕਿਰਦਾਰ ਨਿਭਾਅ ਰਹੇ ਅਕਸ਼ੇ ਕੁਮਾਰ ਨੇ ਬਚਾਅ ਕਰਦਿਆਂ ਮਾਮਲਾ ਸ਼ਾਂਤ ਕਰਵਾ ਦਿੱਤਾ। ਖਬਰਾਂ ਦੀ ਮੰਨੀਏ ਤਾਂ ਪ੍ਰਭੂਦੇਵਾ ਇਸ ਗੱਲ ਤੋਂ ਨਾਰਾਜ਼ ਸਨ ਕ ਿਵਾਰ-ਵਾਰ ਸਮਝਾਉਣ ਤੋਂ ਬਾਅਦ ਵੀ ਅਭਿਨੇਤਾ ਉਹ ਸੀਨ ਚੰਗੀ ਤਰ੍ਹਾਂ ਨਹੀਂ ਕਰ ਰਿਹਾ ਸੀ। ੀਮਾਨ ਸਥਾਪਿਤ ਕਰਨਾ ਚਾਹੁੰਦੀ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਪ੍ਰਭੂਦੇਵਾ ਸਿੰਘ ਇਜ਼ ਬਲਿੰਗ Prabhudeva Singh Is Bling