FacebookTwitterg+Mail

ਜਦੋਂ ਪ੍ਰਭੂਦੇਵਾ ਨੇ ਆਪਣੇ ਪਿਤਾ ਨਾਲ ਕੀਤਾ ਸਟੇਜ਼ 'ਤੇ ਡਾਂਸ, ਦੇਖੋ ਤਸਵੀਰਾਂ

27 September, 2016 02:14:16 PM
ਮੁੰਬਈ—ਫਿਲਮ ਅਦਾਕਾਰ ਅਤੇ ਨਿਰਦੇਸ਼ਕ ਪ੍ਰਭੂਦੇਵਾ ਆਪਣੇ ਡਾਂਸ ਅਤੇ ਸ਼ਾਨਦਾਰ ਕੋਰੀਓਗ੍ਰਾਫਰ ਹਮੇਸ਼ਾਂ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦੇ ਦੁਨੀਆਂ ਭਰ 'ਚ ਪ੍ਰਸ਼ੰਸਕ ਹਨ, ਜੋ ਪ੍ਰਭੂ ਦੇਵਾ ਦੇ ਡਾਂਸ ਦੇ ਦੀਵਾਨੇ ਹਨ ਪਰ ਡਾਂਸ ਬੈਸਟ ਰਿਐਲਿਟੀ ਟੀ. ਵੀ. ਸ਼ੋਅ 'ਡਾਂਸ ਪਲੱਸ' ਦੇ ਸੈੱਟ 'ਤੇ ਕੁਝ ਅਜਿਹਾ ਹੋਇਆ, ਜਿਸ ਨੂੰ ਜਾਣ ਕੇ ਤੁਸੀ ਹੈਰਾਨ ਰਹਿ ਜਾਓਗੇ।
ਹਾਲ ਹੀ 'ਚ ਪ੍ਰਭੂ ਦੇਵਾ ਆਪਣੀ ਫਿਲਮ 'ਤੂਤਕ ਤੂਤਕ ਤੂਤੀਆਂ' ਦੇ ਪ੍ਰਮੋਸ਼ਨ ਦੇ ਸਿਲਸਿਲੇ 'ਚ ਡਾਂਸ ਸ਼ੋਅ 'ਚ ਪਹੁੰਚੇ। ਇੱਥੇ ਉਨ੍ਹਾਂ ਦੇ ਪਿਤਾ ਮੁਗੁਰ ਸੁੰਦਰ ਵੀ ਮੌਜੂਦ ਸਨ। ਜਦੋਂ ਉਨ੍ਹਾਂ ਦੇ ਪਿਤਾ ਨੇ ਸਟੇਜ 'ਤੇ ਡਾਂਸ ਕਰਨਾ ਸ਼ੁਰੂ ਕੀਤਾ ਤਾਂ ਦਰਸ਼ਕਾਂ ਨਾਲ ਖੁਦ ਪ੍ਰਭੂ ਦੇਵਾ ਹੈਰਾਨ ਰਹਿ ਗਏ। ਬਾਅਦ 'ਚ ਪ੍ਰਭੂ ਦੇਵਾ ਨਾਲ ਵੀ ਉਨ੍ਹਾਂ ਦੇ ਪਿਤਾ ਨੇ ਕੁਝ ਡਾਂਸ ਸਟੈੱਪ ਕੀਤੇ। ਇਸ ਫਿਲਮ 'ਚ ਸੋਨੂੰ ਸੂਦ, ਤਮੰਨਾ ਭਾਟੀਆ, ਈਸ਼ਾ ਗੁਪਤਾ, ਪ੍ਰਭੂ ਦੇਵਾ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ਸੋਨੂੰ ਸੂਦ ਨੇ ਕੀਤਾ ਹੈ ਜਦਕਿ ਨਿਦੇਸ਼ਨ ਪ੍ਰਭੂ ਦੇਵਾ ਦਾ ਹੈ।

Tags: ਪ੍ਰਭੂਦੇਵਾ ਅਦਾਕਾਰਨਿਰਦੇਸ਼ਕPrabhudeva actor director