FacebookTwitterg+Mail

'ਲੌਕ ਡਾਊਨ' ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਮੁੜ ਅੱਗੇ ਆਏ ਪ੍ਰਕਾਸ਼ ਰਾਜ

prakash raj
12 May, 2020 08:08:45 AM

ਨਵੀਂ ਦਿੱਲੀ(ਬਿਊਰੋ)- ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ ਅਤੇ ਸਭ ਤੋਂ ਪ੍ਰਭਾਵਤ ਪ੍ਰਵਾਸੀ ਮਜ਼ਦੂਰ ਇਸ ਲੜਾਈ ’ਚ ਰਹੇ ਹਨ। ਅਜਿਹੀ ਸਥਿਤੀ ’ਚ ਬਹੁਤ ਸਾਰੇ ਮਸ਼ਹੂਰ ਲੋਕ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਉਹ ਖੁਦ ਇਨ੍ਹਾਂ ਪ੍ਰਵਾਸੀਆਂ ਅਤੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਇਸ ਦੇ ਨਾਲ ਹੀ, ਉਹ ਆਪਣੇ ਫੈਨਜ਼ ਅਤੇ ਹੋਰ ਲੋਕਾਂ ਨੂੰ ਅੱਗੇ ਆ ਕੇ ਸਹਾਇਤਾ ਕਰਨ ਦੀ ਅਪੀਲ ਕਰ ਰਹੇ ਹਨ। ਐਕਟਰ ਪ੍ਰਕਾਸ਼ ਰਾਜ ਨੇ ਹਾਲ ਹੀ ’ਚ ਦੱਸਿਆ ਕਿ ਉਹ ਇਕ ਦਿਨ ’ਚ 500 ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਖੇਤਾਂ ’ਚੋਂ ਆ ਰਹੀ ਫਸਲ ਦੀ ਵਰਤੋਂ ਕਰਕੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਨੇ ਕੁੱਝ ਤਸਵੀਰਾਂ ਆਪਣੇ ਟਵਿਟਰ ‘ਤੇ ਸ਼ੇਅਰ ਕੀਤੀਆਂ ਅਤੇ ਨਾਲ ਹੀ ਇਸ ਨੂੰ ਇਕ ਕੈਪਸ਼ਨ ਵੀ ਦਿੱਤਾ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਕਾਸ਼ ਰਾਜ ਅਕਸਰ ਸਹਾਇਤਾ ਲਈ ਹੱਥ ਵਧਾਉਂਦੇ ਰਹੇ ਹਨ। ਹਾਲ ਹੀ ’ਚ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਲੋਨ ਲੈ ਕੇ ਵੀ ਲੋੜਵੰਦਾਂ ਦੀ ਮਦਦ ਕਰਨਗੇ। ਉਨ੍ਹਾਂ ਨੇ ਲਿਖਿਆ, "ਮੇਰੇ ਵਿੱਤੀ ਸਰੋਤ ਘਟਦੇ ਜਾ ਰਹੇ ਹਨ ਪਰ ਅਸੀਂ ਕਰਜ਼ੇ ਲਵਾਂਗੇ ਅਤੇ ਲੋਕਾਂ ਦੀ ਮਦਦ ਕਰਾਂਗੇ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਫਿਰ ਕਮਾਈ ਕਰ ਸਕਦਾ ਹਾਂ, ਜੇ ਮਨੁੱਖਤਾ ਇਸ ਮੁਸ਼ਕਲ ਸਮੇਂ ’ਚ ਜ਼ਿੰਦਾ ਹੈ। ਚਲੋ ਮਿਲ ਕੇ ਲੜਾਂਗੇ।"
 


Tags: Prakash RajLockdownCoronavirusHelp

About The Author

manju bala

manju bala is content editor at Punjab Kesari