FacebookTwitterg+Mail

ਮੋਦੀ ਨੂੰ ਖਰੀਆਂ ਖੋਟੀਆਂ ਸੁਣਾਉਣ ਵਾਲੇ ਅਦਾਕਾਰ ਨੇ ਮਾਰੀ ਸਿਆਸਤ 'ਚ ਐਂਟਰੀ

prakash raj announces entry into politics
02 January, 2019 08:46:20 AM

ਮੁੰਬਈ (ਬਿਊਰੋ) : ਦੱਖਣ ਭਾਰਤੀ ਫਿਲਮਾਂ ਸਮੇਤ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਧਮਾਲ ਮਚਾਉਣ ਵਾਲੇ ਮਸ਼ਹੂਰ ਅਭਿਨੇਤਾ ਪ੍ਰਕਾਸ਼ ਰਾਜ ਨੇ ਸਿਆਸਤ 'ਚ ਕਦਮ ਰੱਖ ਲਿਆ ਹੈ। ਉਨ੍ਹਾਂ ਟਵਿੱਟਰ 'ਤੇ ਐਲਾਨ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਉਹ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨਗੇ। ਹਾਲਾਂਕਿ ਉਨ੍ਹਾਂ ਇਹ ਖੁਲਾਸਾ ਨਹੀਂ ਕੀਤਾ ਕਿ ਉਹ ਕਿਸ ਸੀਟ ਤੋਂ ਚੋਣਾਂ ਲੜਨਗੇ। ਦੱਸ ਦੇਈਏ ਕਿ ਪ੍ਰਕਾਸ਼ ਰਾਜ ਅਕਸਰ ਹੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਦੇ ਰਹਿੰਦੇ ਹਨ। ਪ੍ਰਕਾਸ਼ ਰਾਜ ਨੇ ਸਾਊਥ ਦੀਆਂ ਕਈ ਫਿਲਮਾਂ ਕੀਤੀਆਂ ਪਰ ਉਹ ਸਲਮਾਨ ਖਾਨ ਦੀ ਫਿਲਮ 'ਵਾਂਟਿਡ' ਨਾਲ ਚਰਚਾ 'ਚ ਆਏ ਸਨ। ਉਹ ਕਈ ਵਾਰ ਮੋਦੀ ਸਰਕਾਰ ਤੇ ਬੀ. ਜੇ. ਪੀ. ਦੀ ਆਲੋਚਨਾ ਕਰ ਚੁੱਕੇ ਹਨ। ਕਰਨਾਟਕ ਦੇ ਮੁੱਖ ਮੰਤਰੀ ਵਜੋਂ ਯੇਦਯਰੱਪਾ ਦੇ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਬੀ. ਜੇ. ਪੀ. ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਾਰ ਕਰਦਿਆਂ ਕਿਹਾ ਸੀ ਕਿ ਕਰਨਾਟਕ ਦਾ ਰੰਗ ਕੇਸਰੀ ਨਹੀਂ ਹੋਵੇਗਾ।


ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਮਾਈਕ੍ਰੋਬਲਾਗਿੰਗ ਸਾਈਟ 'ਤੇ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਸੀ। ਪ੍ਰਕਾਸ਼ ਰਾਜ ਪੀ. ਐਮ. ਮੋਦੀ ਦੇ ਕਰੜੇ ਆਲੋਚਕ ਮੰਨੇ ਜਾਂਦੇ ਹਨ। ਆਪਣੇ ਬਿਆਨਾਂ ਕਰਕੇ ਉਹ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਕੌਮੀ ਪੁਰਸਕਾਰ ਜਿੱਤ ਚੁੱਕੇ ਪ੍ਰਕਾਸ਼ ਰਾਜ ਨੇ ਗੌਰੀ ਲੰਕੇਸ਼ ਦੇ ਕਤਲ ਤੇ ਕਠੁਆ ਬਲਾਤਰਾਕ ਮਾਮਲੇ ਸਬੰਧੀ ਵੀ ਬਿਆਨ ਦਿੱਤੇ ਸਨ।


Tags: Prakash Raj Announces Entry politics Twitter Contest 2019 Lok Sabha Elections Narendra Modi

Edited By

Sunita

Sunita is News Editor at Jagbani.