FacebookTwitterg+Mail

'ਲੌਕ ਡਾਊਨ' ਦੌਰਾਨ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਏ ਪ੍ਰਕਾਸ਼ ਰਾਜ

prakash raj is sending the stranded workers back home
04 May, 2020 03:27:01 PM

ਮੁੰਬਈ (ਵੈੱਬ ਡੈਸਕ) — ਬਾਲੀਵੁੱਡ ਅਤੇ ਸਾਊਥ ਸਿਨੇਮਾ ਦੇ ਦਿੱਗਜ ਅਭਿਨੇਤਾ ਪ੍ਰਕਾਸ਼ ਰਾਜ ਇੰਨੀ ਦਿਨੀਂ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਕਰਨ ਕਾਰਨ ਸੁਰਖ਼ੀਆਂ ਵਿਚ ਹਨ। ਉਹ 'ਲੌਕ ਡਾਊਨ' ਕਾਰਨ ਪ੍ਰਭਾਵਿਤ ਹੋਏ ਮਜ਼ਦੂਰਾਂ ਅਤੇ ਗਰੀਬਾਂ ਲੋਕਾਂ ਲਈ ਹਰ ਸੰਭਵ ਮਦਦ ਕਰ ਰਹੇ ਹਨ। ਹੁਣ ਤਕ ਕਈ ਲੋਕਾਂ ਦੀ ਮਦਦ ਲਈ ਅੱਗੇ ਆ ਚੁੱਕੇ ਹਨ। ਜਦੋਂ ਤੋਂ 'ਲੌਕ ਡਾਊਨ' ਹੋਇਆ ਹੈ ਉਦੋਂ ਤੋਂ ਪ੍ਰਕਾਸ਼ ਰਾਜ ਆਪਣੇ ਫਾਰਮ ਹਾਊਸ 'ਤੇ ਰੁਕੇ ਹੋਏ ਹਨ ਅਤੇ ਇਥੋਂ ਹੀ ਲੋਕਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਹਾਲ ਹੀ ਵਿਚ 31 ਲੋਕਾਂ ਦੀ ਮਦਦ ਕਰਕੇ ਉਨ੍ਹਾਂ ਦੇ ਘਰ ਪਰਤਣ ਦਾ ਇੰਤਜ਼ਾਮ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰੀਏ ਦਿੱਤੀ ਹੈ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਟਵਿੱਟਰ 'ਤੇ ਇਕ ਟਵੀਟ ਕੀਤਾ। ਇਸ ਟਵੀਟ ਵਿਚ ਉਨ੍ਹਾਂ ਨੇ ਦੱਸਿਆ ਕਿ 31 ਲੋਕ ਕਾਫੀ ਸਮੇਂ ਤੋਂ ਉਨ੍ਹਾਂ ਦੇ ਫਾਰਮ ਹਾਊਸ ਵਿਚ ਫਸੇ ਸਨ, ਜਿਨ੍ਹਾਂ ਦਾ ਉਨ੍ਹਾਂ ਨੇ ਪ੍ਰਸ਼ਾਸ਼ਨ ਦੀ ਮਦਦ ਨਾਲ ਘਰ ਵਾਪਸ ਜਾਣ ਦਾ ਬੰਦੋਬਸਤ ਕੀਤਾ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਕਾਸ਼ ਰਾਜ ਬੇਘਰ ਲੋਕਾਂ ਦੀ ਮਦਦ ਕਰਨ ਕਾਰਨ ਸੁਰਖੀਆਂ ਵਿਚ ਸਨ। ਉਨ੍ਹਾਂ ਨੇ 250 ਬੇਘਰ ਲੋਕਾਂ ਨੂੰ ਰਾਸ਼ਨ ਅਤੇ ਜ਼ਰੂਰਤ ਦਾ ਸਾਮਾਨ ਉਪਲੱਬਧ ਕਰਵਾਇਆ ਸੀ। ਇਸ ਗੱਲ ਦੀ ਜਾਣਕਾਰੀ ਅਭਿਨੇਤਾ ਨੇ ਖੁਦ ਟਵਿੱਟਰ ਦੇ ਜਰੀਏ ਦਿੱਤੀ ਸੀ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਸੀ, ''ਹਰ ਦਿਨ 250 ਬੇਘਰ ਲੋਕਾਂ, ਦਿਹਾੜੀਦਾਰ ਮਜ਼ਦੂਰਾਂ ਨੂੰ ਕੋਵਲਮ ਵਿਚ ਖਾਣਾ ਖਿਲਾ ਰਹੇ ਹਾਂ। ਇਹ ਸਿਰਫ ਸਰਕਾਰ ਦੀ ਜ਼ਿੰਮੇਦਾਰੀ ਨਹੀਂ ਹੈ, ਸਾਡੀ ਵੀ ਹੈ।''     


Tags: Prakash RajWorkersBack HomeLockdownCovid 19CoronavirusBollywood Celebrity

About The Author

sunita

sunita is content editor at Punjab Kesari