FacebookTwitterg+Mail

video : ਪ੍ਰਕਿਰਤੀ ਕੱਕੜ ਦਾ ਨਵਾਂ ਗੀਤ 'ਦਰਖਾਸਤ' ਹੋ ਰਿਹੈ ਹੈ ਲੋਕਪ੍ਰਿਯ

17 February, 2017 12:03:36 PM
ਮੁੰਬਈ— ਹਿੰਦੀ ਗਾਇਕਾ ਪ੍ਰਕਿਰਤੀ ਕੱਕੜ ਦਾ ਇਕ ਨਵਾਂ ਗੀਤ 'ਦਰਖਾਸਤ' ਰਿਲੀਜ਼ ਹੋਇਆ ਹੈ। ਉਨ੍ਹਾਂ ਦਾ ਇਹ ਗੀਤ 15 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ। ਪ੍ਰਕਿਰਤੀ ਕੱਕੜ ਦੇ ਇਸ ਗੀਤ ਦੇ ਗੀਤਕਾਰ ਸਈਦ ਕਾਦਰੀ ਹਨ ਅਤੇ ਇਸ ਗੀਤ ਨੂੰ ਸੰਗੀਤ ਮਿਥੁਨ ਨੇ ਦਿੱਤਾ ਹੈ। ਮਿਊਜ਼ਿਕ ਲੇਬਲ ਟੀ-ਸੀਰੀਜ਼ ਦਾ ਹੈ। ਪ੍ਰਕਿਰਤੀ ਕੱਕੜ ਦੇ ਇਸ ਗੀਤ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ, ਇਸ ਤੋਂ ਪਹਿਲਾਂ ਪ੍ਰਕਿਰਤੀ ਕੱਕੜ ਨੇ ਕਈ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਉਨ੍ਹਾਂ ਨੇ 'ਯਾਰੀਆਂ', 'ਤੂੰ ਹੀ ਜਾਨੇ', 'ਦਰੀਆ', 'ਆਜ ਮੈਂ ਉਪਰ', 'ਅੰਗੂਰੀ ਪਾਣੀ' ਸਮੇਤ ਕਈ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਪ੍ਰਕਿਰਤੀ ਕੱਕੜ ਦੇ 'ਦਰਖਾਸਤ' ਗੀਤ ਦੀ ਮਿਆਦ 3 ਮਿੰਟ 29 ਸੈਕਿੰਡ ਦੀ ਹੈ।

Tags: Prakriti KakarDarkhaastSayeed QuadriMithunT Series ਪ੍ਰਕਿਰਤੀ ਕੱਕੜਦਰਖਾਸਤ