ਮੁੰਬਈ(ਬਿਊਰੋ)— ਇੰਨੀ ਦਿਨੀਂ ਬਾਲੀਵੁੱਡ ਸਿਤਾਰਿਆਂ ਤੋਂ ਜ਼ਿਆਦਾ ਭਾਰਤੀ ਮਾਡਲਜ਼ ਸੁਰਖੀਆਂ 'ਚ ਬਟੋਰ ਰਹੀਆਂ ਹਨ। ਹਾਲ ਹੀ 'ਚ ਭਾਰਤੀ ਮਾਡਲ ਪ੍ਰਣਿਤੀ ਰਾਏ ਪ੍ਰਕਾਸ਼ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ਉਸ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਉਹ ਕਿਸੇ ਬਾਲੀਵੁੱਡ ਸੈਲੀਬ੍ਰਿਟੀਜ਼ ਤੋਂ ਘੱਟਨਹੀਂ ਲੱਗ ਰਹੀ ਹੈ। ਉਸ ਦੀ ਖੂਬਸੂਰਤੀ ਅੱਗੇ ਬਾਲੀਵੁੱਡ ਦੀਆਂ ਕਈ ਹੌਟ ਹਸੀਨਾਵਾਂ ਵੀ ਫੇਲ੍ਹ ਨਜ਼ਰ ਆ ਰਹੀਆਂ ਹਨ। ਦੱਸ ਦੇਈਏ ਕਿ ਖੂਬਸੂਰਤੀ ਦੇ ਮਾਮਲੇ 'ਚ ਪ੍ਰਣਿਤੀ ਕਰੀਨਾ ਕਪੂਰ, ਕੈਟਰੀਨਾ ਕੈਫ, ਮਲਾਇਕਾ ਅਰੋੜਾ, ਸੋਨਮ ਕਪੂਰ ਵਰਗੀਆਂ ਅਭਿਨੇਤਰੀਆਂ ਨੂੰ ਵੀ ਪਿੱਛੇ ਛੱਡਦੀ ਹੈ।

ਦੱਸਣਯੋਗ ਹੈ ਕਿ ਸਾਲ 2016 'ਚ ਪ੍ਰਣਿਤੀ ਨੇ 'ਇੰਡੀਆ ਨੇਕਸਟ ਟਾਪ ਮਾਡਲ' ਦਾ ਖਿਤਾਬ ਜਿੱਤਿਆ ਸੀ। ਉਹ ਬਿਹਾਰ ਦੇ ਪਟਨਾ ਦੀ ਰਹਿਣ ਵਾਲੀ ਹੈ। ਪ੍ਰਣਿਤੀ ਰਾਏ ਐੱਮ. ਟੀ. ਵੀ. ਦੇ ਸ਼ੋਅ ਨਾਲ ਕਾਫੀ ਲਾਈਮ ਲਾਈਟ 'ਚ ਆਈ ਸੀ। ਉਸ ਨੂੰ ਯੋਗ, ਪੇਂਟਿੰਗ ਤੇ ਟ੍ਰੈਵਲ ਕਰਨਾ ਬਹੁਤ ਸ਼ੌਕ ਹੈ।

ਪ੍ਰਣਿਤੀ 'ਮਿਸ ਇੰਡੀਆ 2015' ਦੀ ਫਾਈਨਲਿਸਟ ਵੀ ਰਹਿ ਚੁੱਕੀ ਹੈ। ਉਸ ਦੀਆਂ ਦਿਲਕਸ਼ ਅਦਾਵਾਂ ਦੇ ਸੋਸ਼ਲ ਮੀਡੀਆ 'ਤੇ ਲੱਖਾਂ-ਹਜ਼ਾਰਾਂ ਦੀਵਾਨੇ ਹਨ। ਇਸ ਵਜ੍ਹਾ ਨਾਲ ਉਸ ਨੇ ਇੰਸਟਾਗ੍ਰਾਮ 'ਤੇ ਇਕ ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਦੱਸ ਦੇਈਏ ਕਿ ਪ੍ਰਣਿਤੀ ਅਜੇ ਵੀ ਮੁੰਬਈ 'ਚ ਰਹਿ ਰਹੀ ਹੈ। ਪ੍ਰਣਿਤੀ ਦਾ ਪਿਤਾ ਇਕ ਸੈਨਿਕ ਰਹਿ ਚੁੱਕੇ ਹਨ, ਜਿਸ ਦੀ ਵਜ੍ਹਾ ਨਾਲ ਉਹ ਸ਼੍ਰੀਨਗਰ ਤੋਂ ਦਿੱਲੀ ਤੱਕ ਆਉਂਦੀ ਜਾਂਦੀ ਹੈ ਰਹਿੰਦੀ ਹੈ।









