ਮੁੰਬਈ (ਬਿਊਰੋ) — ਬਾਲੀਵੁੱਡ ਦੀ ਸਵਰਗੀ ਅਦਾਕਾਰਾ ਨੂਤਨ ਦੀ ਪੋਤਰੀ ਪ੍ਰਨੂਤਨ ਨੇ 'ਨੋਟਬੁੱਕ' ਲਈ ਆਮ ਕੁੜੀ ਵਾਂਗ ਆਡੀਸ਼ਨ ਦਿੱਤਾ ਸੀ। ਪ੍ਰਨੂਤਨ ਸਲਮਾਨ ਖਾਨ ਬੈਨਰ ਦੀ ਫਿਲਮ 'ਨੋਟਬੁੱਕ' ਰਾਹੀਂ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਬਾਲੀਵੁੱਡ 'ਚ ਸਟਾਰ ਕਿਡ ਹੋਣ ਦਾ ਬਹੁਤ ਫਾਇਦਾ ਮਿਲਦਾ ਹੈ ਪਰ ਨੂਤਨ ਦੀ ਪੋਤੀ ਪ੍ਰਨੂਤਨ ਇਸ ਤੋਂ ਵੱਖਰਾ ਸੋਚਦੀ ਹੈ। ਉਹ ਜਦੋਂ ਫਿਲਮ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਸ ਨੇ ਇਕ ਆਮ ਕੁੜੀ ਵਾਂਗ ਆਡੀਸ਼ਨ ਦਿੱਤਾ ਸੀ।
ਪ੍ਰਨੂਤਨ ਬਹਿਲ ਨੇ ਦੱਸਿਆ ਕਿ ਉਸ ਨੂੰ ਆਪਣੀ ਇਸ ਡੈਬਿਊ ਲਈ ਕਿੰਨੀ ਮਿਹਨਤ ਕਰਨੀ ਪਈ। ਉਹ ਇਕ ਸਟਾਰ ਕਿੱਡ ਹੈ ਪਰ ਉਸ ਨੇ ਕਦੇ ਵੀ ਇਸ ਗੱਲ ਦਾ ਸਹਾਰਾ ਨਹੀਂ ਲਿਆ। ਪ੍ਰਨੂਤਨ ਨੇ ਦੱਸਿਆ ਕਿ ਬੀਤੇ ਦੋ-ਢਾਈ ਸਾਲਾਂ 'ਚ ਉਸ ਨੇ ਕਈ ਸਾਰੀਆਂ ਫਿਲਮਾਂ ਲਈ ਆਡੀਸ਼ਨ ਦਿੱਤਾ ਹੈ ਪਰ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਉਹ ਮਸ਼ਹੂਰ ਅਦਾਕਾਰਾ ਨੂਤਨ ਦੀ ਪੋਤੀ ਹੈ। ਇਸ ਤੋਂ ਇਲਾਵਾ ਆਪਣੇ ਪਾਪਾ ਮੋਹਨੀਸ਼ ਬਹਿਲ ਦਾ ਵੀ ਜ਼ਿਕਰ ਨਹੀਂ ਕੀਤਾ। ਪ੍ਰਨੂਤਨ ਨੇ ਦੱਸਿਆ ਕਿ ਡੈਬਿਊ ਫਿਲਮ 'ਨੋਟਬੁੱਕ' ਲਈ ਵੀ ਉਸ ਨੇ ਪੰਜ ਘੰਟੇ ਦਾ ਲੰਬਾ ਆਡੀਸ਼ਨ ਦਿੱਤਾ ਸੀ।