FacebookTwitterg+Mail

ਕਦੇ ਡਰੱਗ ਦਾ ਆਦੀ ਸੀ 'ਮੁਲਕ' ਦਾ ਇਹ ਐਕਟਰ, ਸ਼ਾਨਦਾਰ ਅਭਿਨੈ ਨਾਲ ਬਣਾ ਚੁੱਕੈ ਪਛਾਣ

prateik babbar
05 August, 2018 01:43:12 PM

ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਸਿਮਤਾ ਪਾਟਿਲ ਅਤੇ ਮੰਨੇ ਪ੍ਰਮੰਨੇ ਅਦਾਕਾਰ ਅਤੇ ਕਾਂਗਰਸ ਨੇਤਾ ਰਾਜ ਬੱਬਰ ਦੇ ਬੇਟੇ ਪ੍ਰਤੀਕ ਬੱਬਰ 12 ਸਾਲ ਦੀ ਉਮਰ 'ਚ ਹੀ ਡਰੱਗਜ਼ ਦੇ ਆਦੀ ਹੋ ਗਏ ਸਨ। ਇਸ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੂੰ ਦੋ ਵਾਰ ਰਿਹੈਬ ਸੈਂਟਰ ਭੇਜਿਆ ਗਿਆ ਸੀ ਅਤੇ ਅੱਜ ਉਹ ਇਸ ਆਦਤ ਤੋਂ ਪੂਰੀ ਤਰ੍ਹਾਂ ਮੁਕਤੀ ਪਾ ਚੁੱਕੇ ਹਨ। ਡਰੱਗਜ਼ ਦੇ ਆਦੀ ਹੋਣ ਕਾਰਨ ਉਹ ਆਪਣੇ ਅੰਦਰ ਦੇ ਗੁੱਸੇ ਨੂੰ ਦੱਸਦੇ ਹਨ। ਇਹ ਗੁੱਸਾ ਆਪਣੀ ਮਾਂ ਨਾਲ ਨਾ ਮਿਲ ਸਕਣ ਦੇ ਦੁੱਖ ਅਤੇ ਪਿਤਾ ਦੀ ਵੱਧਦੀ ਦੂਰੀ ਦਾ ਕਾਰਨ ਸੀ।
Punjabi Bollywood Tadka
ਪ੍ਰਤੀਕ ਬੱਬਰ ਨੇ ਸਾਲ 2008 'ਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਜਾਨੇ ਤੂੰ ਯਾ ਜਾਨੇ ਨਾ' ਤੋਂ ਕੀਤੀ ਸੀ। ਇਹ ਫਿਲਮ ਆਮਿਰ ਖਾਨ ਨੇ ਪ੍ਰਡਿਊਸ ਕੀਤੀ ਸੀ। ਇਸ ਤੋਂ ਬਾਅਦ ਉਹ ਆਮਿਰ ਖਾਨ ਦੀ ਇਕ ਹੋਰ ਫਿਲਮ 'ਧੋਬੀ ਘਾਟ' 'ਚ ਵੀ ਨਜ਼ਰ ਆਏ ਸਨ।
Punjabi Bollywood Tadka
ਨਿਰਮਾਤਾ-ਨਿਰਦੇਸ਼ਕ ਪ੍ਰਕਾਸ਼ ਝਾ ਦੀ ਫਿਲਮ 'ਆਰਕਸ਼ਣ' 'ਚ ਵੀ ਉਹ ਅਹਿਮ ਕਿਰਦਾਰ 'ਚ ਦਿਖਾਈ ਦਿੱਤੇ ਪਰ ਇਸ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਫਿਲਮੀ ਦੁਨੀਆ ਤੋਂ ਗਾਇਬ ਰਹੇ। ਪਿਛਲੇ ਸਾਲ ਹੀ ਟਾਈਗਰ ਸ਼ਰਾਫ ਨਾਲ 'ਬਾਗੀ 2' 'ਚ ਨਜ਼ਰ ਆਏ ਪ੍ਰਤੀਕ ਬੱਬਰ ਹੁਣ ਨਿਰਦੇਸ਼ਕ ਅਨੁਭਵ ਸਿਨਹਾ ਦੀ ਫਿਲਮ 'ਮੁਲਕ' 'ਚ ਨਜ਼ਰ ਆਏ।
Punjabi Bollywood Tadka
ਇਸ ਫਿਲਮ ਦੇ ਪ੍ਰਮੋਸ਼ਨ ਦੌਰਾਨ ਪ੍ਰਤੀਕ ਬੱਬਰ ਨੇ ਕਿਹਾ ਕਿ ''ਮੈਂ ਮਰਨ ਦੀ ਕਗਾਰ 'ਤੇ ਸੀ, ਡਰੱਗਜ਼ ਐਡੀਕਸ਼ਨ ਨੇ ਮੈਨੂੰ ਲਗਭਗ ਮਾਰ ਹੀ ਦਿੱਤਾ ਸੀ, ਮੇਰੀ ਨਾਨੀ ਜੋ ਮੇਰੀ ਮਾਂ ਵਰਗੀ ਸੀ, ਉਨ੍ਹਾਂ ਦੀ ਇਸ ਚਿੰਤਾ 'ਚ ਮੌਤ ਹੋ ਗਈ ਅਤੇ ਮੈਂ ਡਰੱਗ ਐਡੀਕਟਿਡ ਹਾਂ। ਉਨ੍ਹਾਂ ਦੀ ਮਾਂ ਨਾਲ ਮੈਨੂੰ ਗਹਿਰਾ ਸਦਮਾ ਲੱਗਿਆ। ਮੇਰੀ ਨਾਨੀ ਅਤੇ ਨਾਨਾ ਦੋਵਾਂ ਨੇ ਮੈਨੂੰ ਬਚਪਨ ਤੋਂ ਵੱਡਾ ਕੀਤਾ ਸੀ। ਅੱਜ ਮੇਰੇ ਦੋਸਤ ਹਨ, ਮੇਰੇ ਪਿਤਾ ਹਨ, ਮੇਰੇ ਭਰਾ ਹਨ ਪਰ ਉਹ ਦੋਵੇਂ ਨਹੀਂ ਹਨ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਹੈ, ਉਨ੍ਹਾਂ ਦੇ ਮਰਦੇ ਦਮ ਤੱਕ ਕਦੇ ਡਰੱਗਜ਼ ਨੂੰ ਹੱਥ ਨਹੀਂ ਲਵਾਂਗਾ।''
Punjabi Bollywood Tadka
ਪ੍ਰਤੀਕ ਬੱਬਰ ਨੇ ਅੱਗੇ ਕਿਹਾ, ''ਡਰੱਗਜ਼ ਨਾਲ ਮੇਰੇ ਸੰਘਰਸ਼ ਦੀ ਕਹਾਣੀ 12 ਸਾਲ ਦੀ ਉਮਰ ਤੋਂ ਸ਼ੁਰੂ ਹੋਈ ਸੀ। ਮੇਰੇ ਦਿਮਾਗ 'ਚ ਆਵਾਜ਼ ਗੁੰਜਦੀ ਸੀ ਕਿ ਮੇਰੀ ਮਾਂ ਕੌਣ ਸੀ, ਹੋਵੇਗੀ ਬਹੁਤ ਕਾਮਯਾਬ ਪਰ ਮੇਰੇ ਨਾਲ ਕਿਉਂ ਨਹੀਂ ਹੈ, ਕਿਉਂ ਮੈਂ ਆਪਣੇ ਨਾਨਾ-ਨਾਨੀ ਨਾਲ ਰਹਿੰਦਾ ਹਾਂ?
Punjabi Bollywood Tadka
ਕਿਉਂ ਮੇਰੇ ਪਿਤਾ ਮੇਰੇ ਨਾਲ ਨਹੀਂ ਰਹਿੰਦੇ? ਕਿਉਂ ਉਨ੍ਹਾਂ ਕੋਲ ਮੇਰੇ ਲਈ ਸਮਾਂ ਨਹੀਂ ਹੈ? ਪਿਤਾ ਜੀ ਮਿਲਣ ਆਉਂਦੇ ਸਨ ਪਰ ਮੇਰੇ ਨਾਲ ਨਹੀਂ ਰਹਿੰਦੇ ਸਨ। ਮੇਰੇ ਪਿਤਾ ਮੇਰੇ ਹੀਰੋ ਪਰ ਉਹ ਇਕ ਅਦਾਕਾਰ ਹੋਣ ਦੇ ਨਾਲ-ਨਾਲ ਨੇਤਾ ਵੀ ਸਨ, ਜਿਸ ਕਾਰਨ ਉਹ ਹਮੇਸ਼ਾ ਬਿਜ਼ੀ ਰਹਿੰਦੇ ਸਨ।''
Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਮੁਲਕ' 'ਚ ਅਦਾਕਾਰ ਰਿਸ਼ੀ ਕਪੂਰ ਅਤੇ ਤਾਪਸੀ ਪਨੂੰ ਦੇ ਨਾਲ ਪ੍ਰਤੀਕ ਬੱਬਰ ਵੀ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਏ। ਇਸ ਫਿਲਮ 'ਚ ਉਹ ਇਕ ਚਰਮਪੰਥੀ ਦੇ ਕਿਰਦਾਰ 'ਚ ਨਜ਼ਰ ਆ ਰਿਹਾ ਹੈ।
Punjabi Bollywood Tadka


Tags: Prateik BabbarMulkDrug AddictionDum Maro DumDum Maro DumUmrikaAarakshan

Edited By

Sunita

Sunita is News Editor at Jagbani.