FacebookTwitterg+Mail

ਰਾਜ ਬੱਬਰ ਦੇ ਬੇਟੇ ਨੇ ਪ੍ਰੇਮਿਕਾ ਨਾਲ ਕੀਤੀ ਮੰਗਣੀ, 19 ਦੀ ਉਮਰ 'ਚ ਲੱਗੀ ਸੀ ਇਹ ਗੰਦੀ ਲਤ

prateik babbar engaged with sanya sagar
23 January, 2018 05:36:01 PM

ਮੁੰਬਈ(ਬਿਊਰੋ)— ਦਿੱਗਜ ਐਕਟਰ ਰਾਜ ਬੱਬਰ ਦੇ ਬੇਟੇ ਅਤੇ 'ਜਾਨੇ ਤੂੰ ਯਾ ਜਾਨੇ ਨਾ' ਫੇਮ ਪ੍ਰਤੀਕ ਬੱਬਰ ਨੇ ਆਪਣੀ ਪ੍ਰੇਮਿਕਾ ਸਾਨਿਆ ਸਾਗਰ ਨਾਲ ਮੰਗਣੀ ਕਰ ਲਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਤਸਵੀਰ ਰਾਹੀਂ ਦਿੱਤੀ। ਉਨ੍ਹਾਂ ਨੇ ਲਿਖਿਆ, ''#monday.. "holy snappp!.. that just happened!'' ਉੱਥੇ ਸਾਨਿਆ ਸਾਗਰ ਨੇ ਵੀ ਪ੍ਰਤੀਕ ਦੇ ਕੁਮੈਂਟ ਦਾ ਜਵਾਬ ਦਿੰਦੇ ਹੋਏ ਲਿਖਿਆ— ''Yus baby (sic).''. ਸੂਤਰਾਂ ਮੁਤਾਬਕ ਪ੍ਰਤੀਕ-ਸਾਨਿਆ ਦੋਵੇਂ ਇਕ ਦੂਜੇ ਨੂੰ 8 ਸਾਲ ਤੋਂ ਜਾਣਦੇ ਹਨ। ਦੋਹਾਂ ਨੇ 2007 'ਚ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਦੋਹਾਂ ਦੀ ਮੰਗਣੀ ਦਾ ਫੰਕਸ਼ਨ ਲਖਨਊ 'ਚ ਹੋਇਆ। ਐਕਟਰ ਨਾਲ ਜੁੜੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਮੰਗਣੀ ਫੰਕਸ਼ਨ ਬੇਹੱਦ ਨਿੱਜੀ ਸੀ। ਪ੍ਰਤੀਕ ਮੰਗਣੀ ਦੇ ਪ੍ਰੋਗਰਾਮ ਨੂੰ ਲਾਈਮਲਾਈਟ ਤੋਂ ਦੂਰ ਰੱਖਣਾ ਚਾਹੁੰਦੇ ਸਨ। ਅਸਲ 'ਚ ਉਹ ਮੀਡੀਆ ਦੀਆਂ ਸੁਰਖੀਆਂ ਨਹੀਂ ਬਣਨਾ ਚਾਹੁੰਦੇ ਸਨ। 

 

A post shared by Prateik Babbar (@_prat) on

ਜਾਣਕਾਰੀ ਮੁਤਾਬਕ ਸਾਨਿਆ ਸਾਗਰ ਇਕ ਲੇਖਕ ਹੈ। ਉਨ੍ਹਾਂ ਨੂੰ ਬਾਲੀਵੁੱਡ ਦੇ ਉਭਰਦੇ ਹੋਏ ਚਿਹਰੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਉਹ ਲਖਨਊ ਦੇ ਸਿਆਸੀ ਬੈਕਗਰਾਊਂਡ ਨਾਲ ਜੁੜੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਪ੍ਰਫੈਸ਼ਨਲ ਦੀ ਗੱਲ ਕਰੀਏ ਤਾਂ ਪ੍ਰਤੀਕ 3 ਸਾਲ ਬਾਅਦ ਫਿਲਮੀ ਪਰਦੇ 'ਤੇ ਵਾਪਸੀ ਲਈ ਤਿਆਰ ਹਨ। ਉਹ ਟਾਈਗਰ ਸ਼ਰਾਫ ਤੇ ਦਿਸ਼ਾ ਪਟਾਨੀ ਦੀ ਫਿਲਮ 'ਬਾਗੀ-2' 'ਚ ਨਜ਼ਰ ਆਉਣਗੇ। ਇਸ 'ਚ ਪ੍ਰਤੀਕ ਨੈਗੇਟਿਵ ਰੋਲ 'ਚ ਦਿਖਣਗੇ। ਸਾਨਿਆ ਤੋਂ ਪਹਿਲਾਂ ਪ੍ਰਤੀਕ ਦਾ ਅਦਾਕਾਰਾ ਐਮੀ ਜੈਕਸਨ ਨਾਲ ਰਿਲੇਸ਼ਨਸ਼ਿਪ ਸੀ। ਉਨ੍ਹਾਂ ਨਾਲ ਬ੍ਰੇਕਅੱਪ ਤੋਂ ਬਾਅਦ 19 ਦੀ ਉਮਰ 'ਚ ਪ੍ਰਤੀਕ ਡਿਪਰੈਸ਼ਨ 'ਚ ਚਲੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਡਰੱਗਜ਼ ਦੀ ਆਦਤ ਵੀ ਲੱਗ ਗਈ ਸੀ। ਸਮਿਤਾ ਪਾਟਿਲ ਤੇ ਰਾਜ ਬੱਬਰ ਦੇ ਬੇਟੇ ਪ੍ਰਤੀਕ ਪਿਛਲੇ ਸਾਲ ਡਰੱਗਜ਼ ਦੀ ਲਤ ਤੋਂ ਬਾਹਰ ਨਿਕਲੇ ਹਨ। ਹੁਣ ਉਨ੍ਹਾਂ ਦੀ ਲਾਈਫ ਮੁੜ ਨਾਰਮਲ ਹੋ ਗਈ ਹੈ। 2016 ਚ ਦਿੱੱਤੇ ਇਕ ਇੰਟਰਵਿਊ 'ਚ ਪ੍ਰਤੀਕ ਨੇ ਡਿਪ੍ਰੈਸ਼ਨ ਤੇ ਡਰੱਗਜ਼ 'ਤੇ ਖੁੱਲ੍ਹ ਕੇ ਗੱਲ ਕੀਤੀ ਸੀ। ਹੁਣ ਉਨ੍ਹਾਂ ਦਾ ਧਿਆਨ ਆਪਣੀ ਹੈਲਥ ਨੂੰ ਸਹੀ ਕਰਨ 'ਤੇ ਹੈ।


Tags: Raj BabbarPrateik Babbar Engaged Sanya SagarInstagramਰਾਜ ਬੱਬਰਪ੍ਰਤੀਕ ਬੱਬਰ

Edited By

Chanda Verma

Chanda Verma is News Editor at Jagbani.