FacebookTwitterg+Mail

ਡਰੱਗਜ਼ ਦੀ ਆਦਤ ਨੂੰ ਛੱਡ ਇਹ ਅਦਾਕਾਰ ਹੁਣ ਕਰੇਗਾ ਪ੍ਰੇਮਿਕਾ ਨਾਲ ਮੰਗਣੀ!

prateik babbar get engaged
04 January, 2018 05:03:31 PM

ਮੁੰਬਈ(ਬਿਊਰੋ)— 'ਜਾਨੇ ਤੂੰ ਯਾ ਜਾਨੇ ਨਾ' ਫੇਮ ਪ੍ਰਤੀਕ ਬੱਬਰ ਦੇ ਪ੍ਰਸ਼ੰਸਕਾਂ ਲਈ ਗੁੱਡ ਨਿਊਜ਼ ਹੈ। ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਰਹੇ ਪ੍ਰਤੀਕ ਆਪਣੀ ਨਿੱਜੀ ਜ਼ਿੰਦਗੀ 'ਚ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੇ ਜਨਵਰੀ 'ਚ ਆਪਣੀ ਪ੍ਰੇਮਿਕਾ ਸਾਨਿਆ ਸਾਗਰ ਨਾਲ ਮੰਗਣੀ ਕਰਨ ਦੀ ਖਬਰ ਹੈ। ਖਬਰਾਂ ਮੁਤਾਬਕ ਪ੍ਰਤੀਕ ਤੇ ਸਾਨਿਆ ਲਖਨਊ 'ਚ 22 ਜਨਵਰੀ ਨੂੰ ਮੰਗਣੀ ਕਰਨ ਵਾਲੇ ਹਨ।

Punjabi Bollywood Tadka

ਸੂਤਰਾਂ ਦਾ ਕਹਿਣਾ ਹੈ ਕਿ ਮੰਗਣੀ ਦੇ ਫੰਕਸ਼ਨ 'ਚ ਸਿਰਫ ਨਿੱਜੀ ਲੋਕ ਹੀ ਸ਼ਾਮਲ ਹੋਣਗੇ। ਪ੍ਰਤੀਕ ਤੇ ਸਾਨਿਆ ਆਪਣੀ ਮੰਗਣੀ ਨੂੰ ਲਾਈਮਲਾਈਟ ਤੋਂ ਦੂਰ ਰੱਖਣਾ ਚਾਹੁੰਦੇ ਹਨ। ਉਹ ਕਿਸੇ ਤਰ੍ਹਾਂ ਮੀਡੀਆ ਦੀਆਂ ਸੁਰਖੀਆਂ ਬਣਨਾ ਨਹੀਂ ਚਾਹੁੰਦੇ। ਦੱਸਣਯੋਗ ਹੈ ਕਿ ਇਕ-ਦੂਜੇ ਨੂੰ ਪਿਛਲੇ 8 ਸਾਲਾਂ ਤੋਂ ਜਾਣਦੇ ਹਨ ਪਰ ਉਨ੍ਹਾਂ ਨੇ 2017 'ਚ ਡੇਟ ਕਰਨਾ ਸ਼ੁਰੂ ਕੀਤਾ ਸੀ।

Punjabi Bollywood Tadka

ਜਦੋਂ ਸਾਨਿਆ ਲੰਡਨ ਤੋਂ ਪੜ੍ਹਾਈ ਪੂਰੀ ਕਰ ਕੇ ਵਾਪਸ ਆਈ ਸੀ। ਸਾਨਿਆ ਸਾਗਰ ਇਕ ਲੇਖਿਕਾ ਹੈ, ਉਨ੍ਹਾਂ ਨੂੰ ਬਾਲੀਵੁੱਡ ਦੇ ਉਭਰਦੇ ਹੋਏ ਚਿਹਰੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਉਹ ਲਖਨਊ ਦੇ ਸਿਆਸੀ ਬੈਕਗਰਾਊਂਡ ਨਾਲ ਜੁੜੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਪ੍ਰੋਫੈਸ਼ਨਲ ਦੀ ਗੱਲ ਕਰੀਏ ਤਾਂ ਪ੍ਰਤੀਕ 3 ਸਾਲ ਬਾਅਦ ਫਿਲਮੀ ਪਰਦੇ 'ਤੇ ਵਾਪਸੀ ਲਈ ਤਿਆਰ ਹੈ।

Punjabi Bollywood Tadka

ਉਹ ਟਾਈਗਰ ਸ਼ਰਾਫ ਤੇ ਦਿਸ਼ਾ ਪਟਾਨੀ ਦੀ ਫਿਲਮ 'ਬਾਗੀ 2' 'ਚ ਨਜ਼ਰ ਆਉਣਗੇ। ਇਸ 'ਚ ਪ੍ਰਤੀਕ ਨੈਗੇਟਿਵ ਰੋਲ 'ਚ ਦਿਖਣਗੇ। ਸਾਨਿਆ ਤੋਂ ਪਹਿਲਾਂ ਪ੍ਰਤੀਕ ਦਾ ਅਦਾਕਾਰਾ ਐਮੀ ਜੈਕਸਨ ਨਾਲ ਸੰਬੰਧ ਸੀ। ਉਨ੍ਹਾਂ ਨਾਲ ਬ੍ਰੇਕਅੱਪ ਤੋਂ ਬਾਅਦ ਪ੍ਰਤੀਕ ਡਿਪਰੈਸ਼ਨ 'ਚ ਚਲੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਡਰੱਗਜ਼ ਦੀ ਆਦਤ ਪੈ ਗਈ।

Punjabi Bollywood Tadka

ਸਮਿਤਾ ਪਾਟਿਲ ਤੇ ਰਾਜ ਬੱਬਰ ਦੇ ਬੇਟੇ ਪ੍ਰਤੀਕ ਨੇ ਪਿਛਲੇ ਸਾਲ ਹੀ ਡਰੱਗ ਦੀ ਆਦਤ ਤੋਂ ਛੁਟਕਾਰਾ ਪਾਇਆ ਹੈ। ਹੁਣ ਉਨ੍ਹਾਂ ਦੀ ਜ਼ਿੰਦਗੀ ਮੁੜ ਪਹਿਲਾਂ ਵਰਗੀ ਹੋ ਗਈ ਹੈ। 2016 'ਚ ਦਿੱਤੇ ਇਕ ਇੰਟਰਵਿਊ 'ਚ ਪ੍ਰਤੀਕ ਨੇ ਡਿਪਰੈਸ਼ਨ ਤੇ ਡਰੱਗਜ਼ 'ਤੇ ਖੁੱਲ੍ਹ ਕੇ ਗੱਲ ਕੀਤੀ ਸੀ। ਹੁਣ ਉਨ੍ਹਾਂ ਦਾ ਧਿਆਨ ਆਪਣੀ ਸਿਹਤ ਨੂੰ ਸਹੀ ਕਰਨ 'ਤੇ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Prateik BabbarInstagramEngaged Sanya Sagar Raj BabbarSmita Patil