FacebookTwitterg+Mail

ਬਿਕਨੀ 'ਚ ਦਿਖੀ ਰਾਜ ਬੱਬਰ ਦੀ ਹੋਣ ਵਾਲੀ ਨੂੰਹ, ਪ੍ਰਤੀਕ ਨਾਲ ਬੀਚ 'ਤੇ ਦਿੱਤੇ ਬੋਲਡ ਪੋਜ਼

prateik babbar sanya sagar and raj babbar
04 April, 2018 03:09:43 PM

ਮੁੰਬਈ(ਬਿਊਰੋ)— 'ਜਾਨੇ ਤੂੰ ਜਾ ਜਾਨੇ ਨਾ', 'ਏਕ ਦੀਵਾਨਾ ਥਾ' ਤੇ 'ਧੋਬੀ ਘਾਚ' ਵਰਗੀਆਂ ਫਿਲਮਾਂ 'ਚ ਕੰਮ ਕਰਨ ਵਾਲੇ ਪ੍ਰਤੀਕ ਬੱਬਰ ਇੰਨੀ ਦਿਨੀਂ ਆਪਣੀ ਹੋਣ ਵਾਲੀ ਪਤਨੀ ਸਾਨਿਆ ਸਾਗਰ ਨਾਲ ਇੰਜੁਆਏ ਕਰ ਰਹੇ ਹਨ। ਇਹ ਕੱਪਲ ਫਿਲਹਾਲ ਗੋਆ 'ਚ ਹੈ, ਜਿਥੇ ਰਾਜ ਬੱਬਰ ਦੀ ਹੋਣ ਵਾਲੀ ਪਤਨੀ ਬਿਕਨੀ 'ਚ ਨਜ਼ਰ ਆ ਰਹੀ ਹੈ। ਕੱਪਲ ਇਥੇ ਆਪਣੇ ਦੋਸਤਾਂ ਨਾਲ ਛੁੱਟੀਆਂ ਮਨਾਉਣ ਆਏ ਹਨ। ਦੱਸ ਦੇਈਏ ਕੱਪਲ ਨੇ ਲਖਨਊ 'ਚ ਜਨਵਰੀ 2018 ਨੂੰ ਮੰਗਣੀ ਕਰਵਾਈ ਸੀ। ਅਜੇ ਵਿਆਹ ਦੀ ਤਾਰੀਕ ਤੈਅ ਨਹੀਂ ਹੋਈ ਹੈ।
Punjabi Bollywood Tadka
ਸਮਿਤਾ ਪਾਟਿਲ ਤੇ ਰਾਜ ਬੱਬਰ ਦਾ ਬੇਟਾ ਹੈ ਪ੍ਰਤੀਕ
ਰਾਜ ਬੱਬਰ ਨੇ ਪਹਿਲਾਂ ਵਿਆਹ ਨਾਦਿਰਾ ਬੱਬਰ ਨਾਲ ਕਰਵਾਇਆ ਸੀ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਆਰੀਆ ਬੱਬਰ, ਜੂਹੀ ਬੱਬਰ ਹੋਏ ਸਨ। ਇਸਤੋਂ ਬਾਅਦ ਰਾਜ ਬੱਬਰ ਨੇ ਦੂਜਾ ਵਿਆਹ ਸਮਿਤਾ ਪਾਟਿਲ ਨਾਲ ਕਰਵਾਇਆ, ਜਿਸ ਤੋਂ ਉਨ੍ਹਾਂ ਦੇ ਘਰ ਇਕ ਬੇਟੇ ਨੇ ਜਨਮ ਲਿਆ, ਜਿਸ ਦਾ ਸਨਾਂ ਪ੍ਰਤੀਕ ਬੱਬਰ ਹੈ।
Punjabi Bollywood Tadka
ਆਰੀਆ ਬੱਬਰ ਨੇ ਸਾਲ 2016 'ਚ ਆਪਣੇ ਬਚਪਨ ਦੀ ਦੋਸਤ ਜੈਮਮੀਨ ਪੁਰੀ ਨਾਲ ਵਿਆਹ ਕਰਵਾ ਲਿਆ ਸੀ। ਦੱਸ ਦੇਈਏ ਕਿ ਪ੍ਰਤੀਕ ਦਾ ਨਾਂ ਸਾਨਿਆ ਨਾਲ ਜੁੜਨ ਤੋਂ ਪਹਿਲਾਂ ਐਮੀ ਜੈਕਸਨ ਤੇ ਅਮਾਇਰਾ ਦਸਤੂਰ ਨਾਲ ਵੀ ਜੁੜ ਚੁੱਕਾ ਹੈ।
Punjabi Bollywood Tadka
ਕਦੇ ਨਾਰਾਜ਼ਗੀ ਕਾਰਨ ਪ੍ਰਤੀਕ ਨੇ ਹਟਾ ਦਿੱਤਾ ਸੀ ਸਰਨੇਮ 
ਸਮਿਤਾ ਪਾਟਿਲ ਦੀ ਮੌਤ ਤੋਂ ਬਾਅਦ ਬੱਬਰ ਪਰਿਵਾਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇੰਨਾਂ ਹੀ ਨਹੀਂ ਮਾਂ ਦੀ ਮੌਤ ਤੋਂ ਬਾਅਦ ਪ੍ਰਤੀਕ ਦੀ ਰਾਜ ਬੱਬਰ ਨਾਲ ਨਾਰਾਜ਼ਗੀ ਇੰਨੀ ਜ਼ਿਆਦਾ ਵਧ ਗਈ ਸੀ ਕਿ ਉਸ ਨੇ ਗੁੱਸੇ 'ਚ ਆਪਣੇ ਨਾਂ ਪਿੱਛੋਂ ਬੱਬਰ ਸਰਨੇਮ ਹਟਾ ਲਿਆ ਸੀ।
Punjabi Bollywood Tadka
ਪ੍ਰਤੀਕ ਬੱਬਰ ਨੇ ਇਕ ਇੰਟਰਵਿਊ ਦੌਰਾਨ ਬੱਬਰ ਸਰਨੇਮ ਹਟਾਉਣ 'ਤੇ ਗੱਲ ਕਰਦੇ ਹੋਏ ਕਿਹਾ ਸੀ, ''ਮੈਂ ਆਪਣੇ ਪਰਿਵਾਰ ਨੂੰ ਲੈ ਕੇ ਕਈ ਕਹਾਣੀਆਂ ਸੁਣੀਆਂ, ਜੋ ਮੇਰੇ ਦਿਮਾਗ 'ਚ ਘਰ ਕਰ ਗਈਆਂ। ਪਿਤਾ ਨਾਲ ਮੇਰਾ ਰਿਸ਼ਤਾ ਅਜੀਬ ਜਿਹਾ ਸੀ। ਮੈਂ ਸਿਰਫ ਆਪਣੀ ਦਾ ਬੇਟਾ ਬਣਨਾ ਚਾਹੁੰਦਾ ਸੀ ਤੇ ਉਸ ਦਾ ਨਹੀਂ। ਹੁਣ ਸਭ ਕੁਝ ਠੀਕ ਹੋ ਗਿਆ ਹੈ ਤੇ ਮੈਂ ਉਨ੍ਹਾਂ ਦੇ ਕਾਫੀ ਕਰੀਬ ਹਾਂ।''
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Prateik Babbar Sanya SagarBikini PicturesJaane Tu Ya Jaane NaSmita PatilRaj Babbar Dhobi GhatMy Friend Pinto

Edited By

Sunita

Sunita is News Editor at Jagbani.