FacebookTwitterg+Mail

ਮੌਤ ਤੋਂ ਪਹਿਲਾਂ ਪ੍ਰਤਿਊਸ਼ਾ ਬੈਨਰਜੀ ਨੇ ਇਸ਼ਾਰਿਆਂ 'ਚ ਆਖੀਆਂ ਸਨ ਇਹ ਗੱਲਾਂ, ਪੋਸਟਾਂ 'ਚ ਅੱਜ ਵੀ ਝਲਕਦੈ ਦਰਦ

pratyusha banerjee gives this gesture before embracing death
02 April, 2020 10:08:15 AM

ਜਲੰਧਰ (ਵੈੱਬ ਡੈਸਕ) - ਅੱਜ ਤੋਂ 4 ਸਾਲ ਪਹਿਲਾਂ ਪ੍ਰਤਿਊਸ਼ਾ ਬੈਨਰਜੀ ਦੇ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਪੂਰੀ ਟੀ. ਵੀ. ਇੰਡਸਟਰੀ ਨੂੰ ਵੀ ਵੱਡਾ ਝਟਕਾ ਲੱਗਾ ਸੀ। ਪ੍ਰਤਿਊਸ਼ਾ ਬੈਨਰਜੀ ਨੇ ਮਰਨ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਇਸ ਤਰ੍ਹਾਂ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਪੜ੍ਹ ਕੇ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ।


ਪ੍ਰਤਿਊਸ਼ਾ ਬੈਨਰਜੀ ਜਿੱਥੇ ਅੰਦਰੋਂ-ਅੰਦਰੀ ਟੁੱਟ ਗਈ ਸੀ, ਉਥੇ ਹੀ ਉਹ ਆਪਣੇ-ਆਪ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਨੂੰ ਪ੍ਰੇਰਿਤ ਕਰਦੀ ਸੀ। ਪ੍ਰਤਿਊਸ਼ਾ ਬੈਨਰਜੀ ਇਸ਼ਾਰਿਆਂ-ਇਸ਼ਾਰਿਆਂ ਵਿਚ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਕਹਿ ਜਾਂਦੀ ਸੀ ਕਿ ਉਸ ਸਮੇ ਜੇ ਇਨ੍ਹਾਂ ਗੱਲਾਂ 'ਤੇ ਧਿਆਨ ਦਿੱਤਾ ਹੁੰਦਾ ਤਾਂ ਅੱਜ ਉਹ ਸਾਡੇ ਵਿਚ ਮੌਜ਼ੂਦ ਹੁੰਦੀ। ਪ੍ਰਤਿਊਸ਼ਾ ਬੈਨਰਜੀ ਦੇ ਇਸ ਪੋਸਟ ਤੋਂ ਸਾਫ ਹੁੰਦਾ ਹੈ ਕਿ ਉਸਨੂੰ ਪਿਆਰ ਅਤੇ ਆਟੇਂਸ਼ਨ ਦੀ ਕਿੰਨੀ ਲੋੜ ਹੈ। ਪ੍ਰਤਿਊਸ਼ਾ ਆਪਣੇ ਰਿਸ਼ਤੇ ਵਿਚ ਇਮਾਨਦਾਰੀ ਚਾਹੁੰਦੀ ਸੀ, ਸ਼ਾਇਦ ਇਹੀ ਗੱਲ ਉਨ੍ਹਾਂ ਨੂੰ ਨਸੀਬ ਨਹੀਂ ਹੋਈ। 


ਦੱਸ ਦਈਏ ਕਿ ਪ੍ਰਤਿਊਸ਼ਾ ਬੈਨਰਜੀ ਆਪਣੇ ਦਰਦ ਨੂੰ ਛੁਪਾਉਣਾ ਜਾਣਦੀ ਸੀ। ਫੈਨਜ਼ ਜਦੋਂ ਉਨ੍ਹਾਂ ਦੀਆਂ ਪੋਸਟਾਂ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਕਿੰਨੀ ਇਕੱਲੀ ਸੀ। 


ਪ੍ਰਤਿਊਸ਼ਾ ਬੈਨਰਜੀ ਨੇ ਮੁੰਬਈ ਵਿਚ ਆਪਣੇ ਫਲੈਟ ਵਿਚ ਫਾਹਾ ਲੈ ਲਿਆ ਸੀ, ਮੰਨਿਆ ਜਾਂਦਾ ਹੈ ਕਿ ਉਸ ਦੇ ਪ੍ਰੇਮੀ ਨੇ ਉਸ ਨੂੰ ਧੋਖਾ ਦਿੱਤਾ ਸੀ, ਜਿਸ ਕਰਕੇ ਉਸਨੂੰ ਇਹ ਕਦਮ ਚੁੱਕਣਾ ਪਿਆ ਸੀ।

 
 
 
 
 
 
 
 
 
 
 
 
 
 

Monday Aaya....😎😎😎

A post shared by Pratyusha Banerjee (@iamprats) on Sep 6, 2015 at 8:17pm PDT

 
 
 
 
 
 
 
 
 
 
 
 
 
 

Monday Aaya....😎😎😎

A post shared by Pratyusha Banerjee (@iamprats) on Sep 6, 2015 at 8:17pm PDT


Tags: pratyusha banerjee

About The Author

sunita

sunita is content editor at Punjab Kesari