ਮੁੰਬਈ(ਬਿਊਰੋ)— ਬਾਲੀਵੁੱਡ ਦੇ ਲਵ ਬਰਡਸ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਜੋ ਕਿ ਚਰਚਾ 'ਚ ਬਣੇ ਰਹਿੰਦੇ ਹਨ। ਹਾਲ ਹੀ ਚ ਹੋਈ ਦੋਵਾਂ ਨੂੰ ਪ੍ਰੀ ਕ੍ਰਿਸਮਸ ਪਾਰਟੀ ਜਿਸ ਨੂੰ ਫਿਲਮ ਨਿਰਦੇਸ਼ਨ ਰਿਤੇਸ਼ ਸਿਧਵਾਨੀ ਨੇ ਅਪਣੇ ਬੰਗਲੇ 'ਚ ਰੱਖੀ ਸੀ 'ਚ ਇੱਕਠੇ ਮਸਤੀ ਕਰਦੇ ਦੇਖਿਆ ਗਿਆ। ਇਸ ਪਾਰਟੀ 'ਚ ਬਾਲੀਵੁੱਡ ਸਿਤਾਰੇ ਵੀ ਨਜ਼ਰ ਆਏ ਪਰ ਨਵੇਂ ਲਵ ਬਰਡਸ ਜ਼ਿਆਦਾ ਚਰਚਾ 'ਚ ਰਹੇ। ਹਾਂ ਜੀ ਅਰਜੁਨ ਕਪੂਰ ਤੇ ਮਲਾਇਕ ਅਰੋੜਾ ਦੇ ਨਾਲ ਨਾਲ ਸਾਬਾਕਾ ਪਤੀ ਅਰਬਾਜ਼ ਖਾਨ ਵੀ ਆਪਣੀ ਗਰਲਫਰੈਂਡ ਦੇ ਨਾਲ ਇਸ ਪਾਰਟੀ 'ਚ ਪਹੁੰਚੇ ਹੋਏ ਸਨ। ਬਾਲੀਵੁੱਡ ਦੀ ਹੌਟ ਐਕਟਰਸ ਮਲਾਇਕਾ ਅਰੋੜਾ ਨਾਲ ਤਲਾਕ ਤੋਂ ਬਾਅਦ ਤੋਂ ਹੀ ਅਰਬਾਜ਼ ਖਾਨ ਦੀ ਲਵ ਲਾਈਫ ਸੁਰਖੀਆਂ ਵਿਚ ਬਣੀ ਹੋਈ ਹੈ। ਸੋਸ਼ਲ ਮੀਡੀਆ 'ਤੇ ਅਰਜੁਨ-ਮਲਾਇਕਾ ਦੀਆਂ ਤਸਵੀਰਾਂ ਛਾਈਆਂ ਰਹਿੰਦੀਆਂ ਹਨ। ਜੇ ਗੱਲ ਕਰੀਏ ਮਲਾਇਕਾ ਦੀ ਤਾਂ ਉਹਨਾਂ ਦੀ ਕਪੂਰ ਖਾਨਦਾਨ ਨਾਲ ਚੰਗੀ ਦੋਸਤੀ ਹੈ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਪਾਰਟੀ 'ਚ ਅਰਜੁਨ ਕਪੂਰ ਦੀ ਕਾਰ 'ਚ ਪਿੱਛੇ ਵਾਲੀ ਸੀਟ ਤੇ ਮਲਾਇਕਾ ਅਰੋੜਾ ਬੈਠੀ ਹੈ ਤੇ ਅਰਜੁਨ ਦੀ ਨਾਲ ਵਾਲੀ ਸੀਟ ਤੇ ਅਰਜੁਨ ਦੇ ਚਾਚਾ ਸੰਜੈ ਕਪੂਰ ਬੈਠੇ ਦਿਖਾਈ ਦੇ ਰਹੇ ਹਨ। ਇਸ ਤੋਂ ਪਤਾ ਚਲਦਾ ਹੈ ਕਿ ਮਲਾਇਕਾ ਤੇ ਕਪੂਰ ਪਰਿਵਾਰ ਦੇ ਵਿੱਚ ਨਜ਼ਦੀਕੀਆਂ ਦੋਵਾਂ ਦੇ ਰਿਸ਼ਤੇ ਨੂੰ ਅੱਗੇ ਵਧਾਉਣ ਵੱਲ ਇਸ਼ਾਰਾ ਕਰ ਰਹੀਆਂ ਹਨ। ਇਸ ਪਾਰਟੀ 'ਚ ਜੋਆ ਅਖਤਰ, ਫਰਹਾਨ ਅਖਤਰ, ਤੁਸ਼ਾਰ ਕਪੂਰ , ਅੰਮ੍ਰਿਤਾ ਅਰੋੜਾ, ਏਕਤਾ ਕਪੂਰ ਤੇ ਰਣਵੀਰ ਸਿੰਘ ਤੇ ਕਈ ਹੋਰ ਸਿਤਾਰੇ ਵੀ ਨਜ਼ਰ ਆਏ।