FacebookTwitterg+Mail

ਔਕਲੈਂਡ 'ਚ ਪ੍ਰੀਤ ਹਰਪਾਲ ਨੇ ਆਪਣੇ ਨਾਲ ਨਚਾਈਆਂ ਵਿਦੇਸ਼ੀ ਮੁਟਿਆਰਾਂ, ਗੀਤਾਂ ਨਾਲ ਬੰਨ੍ਹਿਆ ਸਮਾਂ

preet harpal
16 July, 2017 04:10:01 PM

ਸਿਡਨੀ/ਪਰਥ (ਅਰਸ਼ਦੀਪ)— ਪੰਜਾਬੀਆਂ ਦਾ ਚਰਚਿਤ ਤਲੱਖਸ ਦੇਸੀ ਨਾਂ ਨਾਲ ਮਿਲਦਾ-ਜੁਲਦਾ 'ਦੇਸੀ ਸਵੈਗ' ਪ੍ਰੋਗਰਾਮ ਕਰਵਾਏ ਰਹੇ ਹਨ, ਜਿਸ 'ਚ ਪੰਜਾਬ ਦੇ ਨਾਮੀ ਕਲਾਕਾਰ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ, ਅਖਿਲ ਆਪਣੀ ਗਾਇਕੀ ਨਾਲ ਭਾਰਤੀਆਂ ਦਾ ਮਨੋਰੰਜਨ ਕਰਨਗੇ। ਇਹ ਸ਼ੋਅ 24 ਜੂਨ ਤੋਂ ਪਰਥ ਸ਼ਹਿਰ ਦੇ ਪਲਟੇਨੀਅਰ ਬਲਿਊ ਵਿਖੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਸ਼ੋਅ ਆਰ. ਬੀ. ਇੰਟਰਨੈਸ਼ਨਲ ਐਂਡ ਟਿਕਟ ਗੁਰੂ ਕੰਪਨੀ ਵੱਲੋਂ ਇਸ ਪੇਸ਼ਕਸ਼ 'ਦੇਸੀ ਸਵੈਗ' ਪ੍ਰੋਗਰਾਮ ਕਰਵਾਏ ਜਾਣਗੇ। ਪੰਜਾਬੀ ਕਿਧਰੇ ਵੀ ਚਲੇ ਜਾਣ ਉਨ੍ਹਾਂ ਦੀ ਆਪਣੇ ਸੱਭਿਆਚਾਰ ਪ੍ਰਤੀ ਖਿੱਚ ਸਦਾ ਬਣੀ ਰਹਿੰਦੀ ਹੈ, ਜਿਸ ਕਾਰਨ ਉਹ ਪੰਜਾਬੀਅਤ ਦੀ ਸੇਵਾ ਵੱਖ-ਵੱਖ ਤਰੀਕਿਆਂ ਨਾਲ ਕਰਦੇ ਰਹਿੰਦੇ ਹਨ।

'ਦੇਸੀ ਸਵੈਗ' ਦੇ ਸ਼ੋਅ ਦੌਰਾਨ ਪ੍ਰੀਤ ਹਰਪਾਲ, ਅਖਿਲ ਤੇ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ਨੂੰ ਜਿੱਤਿਆ ਅਤੇ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਪੰਜਾਬੀ ਸੱਭਿਆਤਾ ਦੇ ਰੰਗਾਂ 'ਚ ਰੰਗਿਆ।

ਪਿਛਲੇ ਦਿਨੀਂ 15 ਜੁਲਾਈ ਨੂੰ ਔਕਲੈਂਡ (ਨਿਊਜ਼ੀਲੈਂਡ) ਵਿਖੇ 'ਦੇਸੀ ਸਵੈਗ' ਮੇਲਾ ਲੱਗਾ, ਜਿਥੇ ਨਾਮੀ ਗਾਇਕ ਪ੍ਰੀਤ ਹਰਪਾਲ ਨੇ ਆਪਣੇ ਵੱਖ-ਵੱਖ ਗੀਤਾਂ ਰਾਹੀ ਲੋਕਾਂ ਦਾ ਮਨੋਰੰਜਨ ਕੀਤਾ। ਪ੍ਰੀਤ ਹਰਪਾਲ ਆਪਣੇ ਗੀਤਾਂ 'ਤੇ ਵਿਦੇਸ਼ੀ ਪੰਜਾਬੀ ਮੁਟਿਆਰਾਂ ਨੂੰ ਵੀ ਨਚਾਇਆ। ਇਸ ਦੌਰਾਨ ਉਨ੍ਹਾਂ ਨੇ ਗਾਇਕੀ ਦੇ ਨਾਲ ਖੂਬ ਡਾਂਸ ਵੀ ਕੀਤਾ ਤੇ ਲੋਕਾਂ ਨੂੰ ਵੀ ਨਚਾਇਆ। ਪ੍ਰੀਤ ਹਰਪਾਲ ਨੇ ਆਪਣੇ ਸੋਸ਼ਲ ਸਾਈਟ 'ਤੇ ਔਕਲੈਂਡ ਦੇ ਸ਼ੋਅ ਦੀਆਂ ਵੀਡੀਓਜ਼ ਨੂੰ ਸ਼ੇਅਰ ਕੀਤਾ ਹੈ। ਵੀਡੀਓਜ਼ ਸ਼ੇਅਰ ਕਰਕੇ ਪ੍ਰੀਤ ਹਰਪਾਲ ਨੇ ਔਕਲੈਂਡ ਸ਼ੋਅ ਦੌਰਾਨ ਲੋਕਾਂ ਵਲੋਂ ਮਿਲੇ ਪਿਆਰ ਦਾ ਧੰਨਵਾਦ ਵੀ ਕੀਤਾ।


Tags: Punjabi SingerPreet HarpalSunanda SharmaDesi SwagRocking performanceAucklandAkhilPerth City ਸੁਨੰਦਾ ਸ਼ਰਮਾਦੇਸੀ ਸਵੈਗ