FacebookTwitterg+Mail

ਪ੍ਰੀਤ ਹਰਪਾਲ ਖੇਡਣਗੇ ਮੈਂਡੀ ਤੱਖਰ ਨਾਲ 'ਲੁਕਣ ਮੀਚੀ'

preet harpal lukan michi
17 September, 2018 08:55:14 PM

ਜਲੰਧਰ (ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਜਲਦ ਹੀ ਮੈਂਡੀ ਤੱਖਰ ਨਾਲ 'ਲੁਕਣ ਮੀਚੀ' ਖੇਡਦੇ ਦਿਖਾਈ ਦੇਣਗੇ। ਅਸਲ 'ਚ ਪ੍ਰੀਤ ਹਰਪਾਲ ਨੇ ਆਪਣੀ ਨਵੀਂ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ, ਜਿਸ ਦਾ ਨਾਂ 'ਲੁਕਣ ਮੀਚੀ' ਹੈ। ਇਸ ਫਿਲਮ 'ਚ ਪ੍ਰੀਤ ਹਰਪਾਲ ਨਾਲ ਮੈਂਡੀ ਤੱਖਰ, ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੁੱਗੂ ਗਿੱਲ, ਹੋਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਰਮਲ ਰਿਸ਼ੀ, ਸਰਦਾਰ ਸੋਹੀ ਤੇ ਨਿਸ਼ਾ ਬਾਨੋ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫਿਲਮ ਬੰਬਲ ਬੀ ਪ੍ਰੋਡਕਸ਼ਨਜ਼ ਤੇ ਫੇਮ ਮਿਊਜ਼ਿਕ ਦੀ ਪੇਸ਼ਕਸ਼ ਹੈ। ਅਵਤਾਰ ਸਿੰਘ ਬਲ ਤੇ ਵਿਕਰਮ ਬਲ ਵਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। 'ਲੁਕਣ ਮੀਚੀ' ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ ਤੇ ਇਸ ਨੂੰ ਐੱਮ. ਹੁੰਦਲ ਡਾਇਰੈਕਟ ਕਰਨਗੇ। 'ਲੁਕਣ ਮੀਚੀ' ਇਕ ਵੱਡੇ ਬਜਟ ਦੀ ਫਿਲਮ ਹੈ, ਜਿਸ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ।


Tags: Preet Harpal Lukan Michi Punjabi Film Mandy Takher Avtar Singh Bal Vikram Bal

Edited By

Rahul Singh

Rahul Singh is News Editor at Jagbani.