FacebookTwitterg+Mail

ਟੀ-ਸੀਰੀਜ਼ ਮਿਕਸਟੇਪ 'ਚ ਪ੍ਰੀਤ ਹਰਪਾਲ ਨਾਲ ਨਜ਼ਰ ਆਵੇਗੀ ਅਮਰੂਤਾ ਫੜਨਵੀਸ

preet harpal mixtape tseries
02 December, 2017 06:40:07 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਪ੍ਰੀਤ ਹਰਪਾਲ ਬਹੁਤ ਜਲਦ ਟੀ-ਸੀਰੀਜ਼ ਮਿਕਸਟੇਪ 'ਚ ਨਜ਼ਰ ਆਉਣ ਵਾਲੇ ਹਨ। ਪ੍ਰੀਤ ਹਰਪਾਲ ਨੇ ਅੱਜ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਉਨ੍ਹਾਂ ਨਾਲ ਮਹਾਰਾਸ਼ਟਰਾ ਦੇ ਸੀ. ਐੱਮ. ਦੀ ਪਤਨੀ ਤੇ ਗਾਇਕਾ ਅਮਰੂਤਾ ਫੜਨਵੀਸ ਵੀ ਨਜ਼ਰ ਆ ਰਹੀ ਹੈ।
Punjabi Bollywood Tadka
ਇਹੀ ਨਹੀਂ ਬਾਲੀਵੁੱਡ ਕੋਰੀਓਗ੍ਰਾਫਰ ਅਹਿਮਦ ਖਾਨ ਨਾਲ ਵੀ ਮਿਕਸਟੇਪ ਦੌਰਾਨ ਪ੍ਰੀਤ ਹਰਪਾਲ ਨੇ ਕੋਲੈਬੋਰੇਟ ਕੀਤਾ ਹੈ। ਪ੍ਰੀਤ ਹਰਪਾਲ ਨੇ ਸ਼ੇਅਰ ਕੀਤੀ ਤਸਵੀਰ ਨਾਲ ਹੈਸ਼ਟੈਗ 'ਚ ਦੀਪ ਮਨੀ, ਨੀਰਜ ਤੇ ਵਰੁਣ ਦਾ ਨਾਂ ਵੀ ਦਿੱਤਾ ਹੈ। ਕੁਝ ਵੀ ਹੋਵੇ ਇਹ ਮਿਕਸਟੇਪ ਬੇਹੱਦ ਮਜ਼ੇਦਾਰ ਹੋਣ ਵਾਲੀ ਹੈ ਤੇ ਪ੍ਰੀਤ ਹਰਪਾਲ ਦੇ ਫੈਨਜ਼ ਨੂੰ ਇਸ ਦੀ ਬੇਸਬਰੀ ਨਾਲ ਉਡੀਕ ਹੈ।


Tags: Preet Harpal Mixtape Amruta Fadnavis Deep Money T-Series Ahmad Khan