FacebookTwitterg+Mail

ਪ੍ਰੀਤ ਹਰਪਾਲ ਦਾ ਗੀਤ 'ਫਤਿਹ' ਹੋਇਆ ਰਿਲੀਜ਼ (ਵੀਡੀਓ)

preet harpal new song
16 April, 2019 08:29:58 PM

ਜਲੰਧਰ(ਬਿਊਰੋ) -- ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਫਤਿਹ' ਅੱਜ ਰਿਲੀਜ਼ ਹੋ ਗਿਆ ਹੈ। ਪ੍ਰੀਤ ਹਰਪਾਲ ਦਾ ਇਹ ਬੀਟ ਸੌਂਗ ਹੈ, ਜਿਸ ਨੂੰ ਖੁਦ ਪ੍ਰੀਤ ਹਰਪਾਲ ਨੇ ਲਿਖਿਆ ਹੈ, ਜਦਕਿ ਮਿਊਜ਼ਿਕ ਹਰਜ ਨਾਗਰਾ ਨੇ ਦਿੱਤਾ ਹੈ।'ਫਤਿਹ' ਗੀਤ ਦੀ ਵੀਡੀਓ ਟਰੂ ਰੂਟਸ ਵਲੋਂ ਬਣਾਈ ਗਈ ਹੈ। ਪ੍ਰੀਤ ਹਰਪਾਲ ਇਸ ਗੀਤ ਦੇ ਵੀਡੀਓ 'ਚ ਬਹੁਤ ਹੀ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੇ ਹਨ। 

ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ।ਪ੍ਰੀਤ ਹਰਪਾਲ ਦੇ ਇਸ ਗੀਤ 'ਚ ਰਸ਼ ਤੂਰ ਦਾ ਰੈਪ ਵੀ ਹੈ, ਜੋ ਇਸ ਗੀਤ ਨੂੰ ਹੋਰ ਵੀ ਵਧੀਆ ਬਣਾ ਰਿਹਾ ਹੈ। ਐੱਸ. ਮੁਖਤਿਆਰ ਇਸ ਦੇ ਗੀਤ ਦੇ ਪ੍ਰੋਜੈਕਟ ਹੈੱਡ ਹਨ। ਦੱਸਣਯੋਗ ਹੈ ਕਿ ਪ੍ਰੀਤ ਹਰਪਾਲ ਗਾਇਕੀ ਦੇ ਨਾਲ-ਨਾਲ ਅਦਾਕਾਰੀ 'ਚ ਵੀ ਸਰਗਰਮ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਫਿਲਮ 'ਲੁਕਣ ਮੀਚੀ' ਦਾ ਪੋਸਟਰ ਸ਼ੇਅਰ ਕੀਤਾ ਹੈ, ਜੋ 10 ਮਈ ਨੂੰ ਰਿਲੀਜ਼ ਹੋਵੇਗੀ।


Tags: Preet HarpalFatehHarj NagraTrue RootsRush ToorS MukhtiarT Series

Edited By

Lakhan

Lakhan is News Editor at Jagbani.