FacebookTwitterg+Mail

ਪ੍ਰੀਤ ਹਰਪਾਲ ਦਾ ਗੀਤ 'ਪਿੰਕ ਸੂਟ' ਰਿਲੀਜ਼, ਜ਼ਬਰਦਸਤ ਅੰਦਾਜ਼ 'ਚ ਆਏ ਨਜ਼ਰ (ਵੀਡੀਓ)

preet harpal new song pink suit
15 February, 2019 09:58:06 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਤੇ ਉੱਘੇ ਅਦਾਕਾਰ ਪ੍ਰੀਤ ਹਰਪਾਲ ਨਵਾਂ ਗੀਤ 'ਪਿੰਕ ਸੂਟ' ਰਿਲੀਜ਼ ਹੋ ਚੁੱਕਾ ਹੈ। 'ਪਿੰਕ ਸੂਟ' ਗੀਤ ਨੂੰ ਪ੍ਰੀਤ ਹਰਪਾਲ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਦੇ ਬੋਲ ਵੀ ਖੁਦ ਪ੍ਰੀਤ ਹਰਪਾਲ ਨੇ ਹੀ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ। ਦੱਸ ਦਈਏ ਕਿ 'ਪਿੰਕ ਸੂਟ' ਗੀਤ ਦੀ ਵੀਡੀਓ ਨੂੰ ਬਹੁਤ ਸ਼ਾਨਦਾਰ ਬਣਾਇਆ ਗਿਆ ਹੈ। ਇਸ ਪੂਰੇ ਗੀਤ 'ਚ ਪ੍ਰੀਤ ਹਰਪਾਲ ਨੇ ਵਿਆਹ ਦੇ ਮਾਹੌਲ ਨੂੰ ਦਿਖਾਇਆ ਹੈ, ਜਿਸ ਦੇ ਉਨ੍ਹਾਂ ਨੇ ਪੰਜਾਬੀ ਪਹਿਰਾਵੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

 
ਦੱਸਣਯੋਗ ਹੈ ਕਿ ਪ੍ਰੀਤ ਹਰਪਾਲ ਦੇ 'ਪਿੰਕ ਸੂਟ' 'ਚ ਜਿੱਥੇ ਪੰਜਾਬੀ ਪਹਿਰਾਵੇ ਦੀ ਸਿਫਤ ਕੀਤੀ ਗਈ ਹੈ, ਉਥੇ ਹੀ ਅਲੜ੍ਹਾਂ ਦੇ ਪਹਿਰਾਵੇ ਨੂੰ ਵੀ ਪਹਿਲ ਦਿੱਤੀ ਗਈ ਹੈ। ਦੱਸ ਦਈਏ ਕਿ ਪ੍ਰੀਤ ਹਰਪਾਲ ਆਪਣੀ ਵੱਖਰੀ ਤੇ ਸਾਫ ਸੁਥਰੀ ਗਾਇਕੀ ਨਾਲ ਸਰੋਤਿਆਂ ਦੇ ਦਿਲ 'ਚ ਆਪਣੀ ਖਾਸ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਦੇ ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Preet Harpal New Punjabi Music Video Pink Suit Ikwinder Singh Raw Eyes Pawan Kumar T Series ਮਿਊਜ਼ਿਕ ਅਪਡੇਟਸ

Edited By

Sunita

Sunita is News Editor at Jagbani.