ਜਲੰਧਰ (ਬਿਊਰੋ) – ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੇ ਗਾਇਕ ਪ੍ਰੀਤ ਹਰਪਾਲ ਹੁਣ ਆਪਣਾ ਨਵਾਂ ਗੀਤ 'ਸਾਥ' ਰਿਲੀਜ਼ ਕਰਨ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਗੀਤ ਦਾ ਪੋਸਟਰ ਸ਼ੇਅਰ ਕਰ ਕੇ ਦਿੱਤੀ ਹੈ। ਇਸ ਪੋਸਟਰ ਦੀ ਕੈਪਸ਼ਨ 'ਚ ਪ੍ਰੀਤ ਹਰਪਾਲ ਨੇ ਲਿਖਿਆ ਹੈ ਕਿ 'ਕਾਫੀ ਸਮੇਂ ਬਾਅਦ ਕੋਈ ਸੈਡ ਗੀਤ ਰਿਲੀਜ਼ ਕਰਨ ਜਾ ਰਿਹਾ ਹਾਂ।' ਇਸ ਗੀਤ ਨੂੰ ਮਨੀ ਸਿੰਘ ਗੁਰੀਲ ਨੇ ਕਲਮਬੱਧ ਕੀਤਾ ਹੈ ਤੇ ਕੁਨਾਲ ਨੇ ਕੰਪੋਜ਼ ਕੀਤਾ ਹੈ।
ਜਦਕਿ ਮਿਊਜ਼ਿਕ ਜੈਮੀਤ ਨੇ ਤਿਆਰ ਕੀਤਾ ਹੈ।ਤਰਨ ਐਂਟਰਟੇਨਮੈਂਟ ਦੇ ਇਸ ਪ੍ਰੋਜੈਕਟ ਦੀ ਵੀਡੀਓ ਜੇ. ਡੀ. ਫਿਲਮਜ਼ ਵੱਲੋਂ ਬਣਾਈ ਗਈ ਹੈ । 'ਸਾਥ' ਗੀਤ 13 ਜੂਨ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਉਮੀਦ ਹੈ ਕਿ ਸਰੋਤੇ ਪ੍ਰੀਤ ਹਰਪਾਲ ਦੇ ਇਸ ਗੀਤ ਨੂੰ ਹੋਰਨਾਂ ਗੀਤਾਂ ਵਾਂਗ ਜ਼ਰੂਰ ਪਸੰਦ ਕਰਨਗੇ ।ਦੱਸਣਯੋਗ ਹੈ ਕਿ 'ਯਾਰ ਬੇਰੋਜ਼ਗਾਰ', 'ਵੰਗ', 'ਪੱਗ ਵਾਲੀ ਸੈਲਫੀ', 'ਬਲੈਕ ਸੂਟ', 'ਫਤਿਹ', 'ਜ਼ਿੰਦੇ ਰਹੇ', 'ਕੰਗਨਾ', ਤੇ 'ਪਿੰਕ ਸੂਟ' ਵਰਗੇ ਕਈ ਹਿੱਟ ਦੇ ਚੁੱਕੇ ਹਨ ।