FacebookTwitterg+Mail

ਹਮੀਰਪੁਰ 'ਚ ਨਿਕਲੇ ਪ੍ਰੀਤ ਹਰਪਾਲ ਦੇ ਹੰਝੂ, ਜਗ ਜ਼ਾਹਿਰ ਕੀਤਾ ਦਿਲ ਦਾ ਦਰਦ (ਵੀਡੀਓ)

preet harpal shared a video on his instagram account
20 November, 2019 09:49:28 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪ੍ਰਸ਼ੰਸਕ ਮਾਤਾ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੈਪਸ਼ਨ 'ਚ ਲਿਖਿਆ, ''ਹਰ ਮਾਂ ਮੈਨੂੰ ਮੇਰੀ ਮਾਂ ਲੱਗੇ, ਬੋਹੜ ਤੋਂ ਵੀ ਠੰਡੀ ਛਾਂ ਲੱਗੇ। ਥੈਂਕਸ ਬੇਬੇ ਜੀ ਇਸ ਅਸ਼ੀਰਵਾਦ ਲਈ, ਪਿਛਲੀ ਰਾਤ ਹਮੀਰਪੁਰ।''


ਇਸ ਵੀਡੀਓ 'ਚ ਪ੍ਰੀਤ ਹਰਪਾਲ ਇਸ ਬੀਬੀ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਦਿਸ ਰਹੇ ਹਨ। ਇਸ ਦੇ ਨਾਲ ਹੀ ਉਹ ਮਾਤਾ ਵੱਲੋਂ ਉਨ੍ਹਾਂ ਨੂੰ ਤੋਹਫੇ ਲਈ ਵੀ ਧੰਨਵਾਦ ਕਰ ਰਹੇ ਹਨ। ਪ੍ਰੀਤ ਹਰਪਾਲ ਆਖ ਰਹੇ ਹਨ ਕਿ ਜੋ ਤੁਸੀਂ ਦਿੱਤਾ ਹੈ ਇਹ ਬਹੁਤ ਹੀ ਅਣਮੁੱਲੀ ਚੀਜ਼ ਹੈ ਮੇਰੇ ਲਈ। ਮੇਰੀ ਮਾਂ ਹੈ ਨਹੀਂ ਇਸ ਦੁਨੀਆ 'ਚ। ਜਦੋਂ ਤੁਸੀਂ ਇੰਨੀਆਂ ਮਾਵਾਂ ਪਿਆਰ ਦਿੰਦੀਆਂ ਹਨ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਮੇਰੇ ਮਾਂ ਮੇਰੇ ਨੇੜੇ-ਤੇੜੇ ਹੀ ਫਿਰਦੀ ਹੈ। ਦੱਸ ਦਈਏ ਕਿ ਪ੍ਰੀਤ ਹਰਪਾਲ ਹਮੀਰਪੁਰ 'ਚ ਆਪਣੀ ਪਰਫਾਰਮੈਂਸ ਦੇਣ ਲਈ ਗਏ ਸਨ। ਇਸ ਸ਼ੋਅ ਦੌਰਾਨ ਦਾ ਹੀ ਵੀਡੀਓ ਉਨ੍ਹਾਂ ਨੇ ਸਾਂਝਾ ਕੀਤਾ ਹੈ।
 


Tags: Preet HarpalShared VideoInstagram AccountMotherViralHamirpurPunjabi Singer

About The Author

sunita

sunita is content editor at Punjab Kesari