FacebookTwitterg+Mail

ਪ੍ਰੀਤ ਹਰਪਾਲ ਆਪਣੇ ਪਿੰਡ ਦੇ 115 ਪਰਿਵਾਰਾਂ ਨੂੰ ਕੱਲ੍ਹ ਵੰਡਣਗੇ 3 ਮਹੀਨੇ ਦਾ ਰਾਸ਼ਨ

preet harpal steps forward to help the needy by distributing ration
30 March, 2020 03:40:11 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਨਾਂ ਦੀ ਮਹਾਮਾਰੀ ਦਾ ਕਹਿਰਹ ਹੁਣ ਪੰਜਾਬ ਦੇ ਵੱਖ-ਵੱਖ ਸੂਬਿਆਂ ਵਿਚ ਦੇਖਣ ਨੂੰ ਲਗਾਤਾਰ ਮਿਲ ਰਿਹਾ ਹੈ। ਬੀਤੇ ਇਕ ਹਫਤੇ ਤੋਂ ਦੇਸ਼ ਦੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ 21 ਦਿਨਾਂ ਲਈ 'ਲੌਕ ਡਾਊਨ' ਕਾਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਦਿਹਾੜੀਦਾਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਦੀ ਮਦਦ ਲਈ ਪੰਜਾਬੀ ਸਿਤਾਰੇ ਅੱਗੇ ਆ ਰਹੇ ਹਨ। ਹੁਣ ਇਸ ਲਿਸਟ ਵਿਚ ਪੰਜਾਬੀ ਗਾਇਕ ਪ੍ਰੀਤ ਹਰਪਾਲ ਦਾ ਨਾਂ ਵੀ ਜੁੜ ਗਿਆ ਹੈ। ਪ੍ਰੀਤ ਹਰਪਾਲ ਆਪਣੇ ਪਿੰਡ ਦੇ ਗਰੀਬ ਅਤੇ ਲੋੜਵੰਦ 115 ਪਰਿਵਾਰਾਂ ਨੂੰ 3 ਮਹੀਨਿਆਂ ਦਾ ਰਾਸ਼ਨ ਕੱਲ੍ਹ ਯਾਨੀਕਿ 31 ਮਾਰਚ ਨੂੰ ਵੰਡਣਗੇ।
ਦੱਸ ਦੇਈਏ ਕਿ ਇਸ ਮੁਸ਼ਕਿਲ ਘੜੀ ਵਿਚ ਪੰਜਾਬੀ ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਵੰਡ ਰਹੇ ਹਨ। ਹਾਲ ਵਿਚ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਪਿੰਡ ਵਾਸੀਆਂ ਨੂੰ ਰਾਸ਼ਨ ਵੰਡਦੇ ਨਜ਼ਰ ਆਏ। ਇਸ ਵੀਡੀਓ ਨੂੰ ਪੋਸਟ ਕਰਦਿਆਂ ਅੰਮ੍ਰਿਤ ਮਾਨ ਨੇ ਲਿਖਿਆ- ''ਮੇਰੇ ਪਿੰਡ ਗੋਨਿਆਣਾ ਦੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਰਾਸ਼ਨ ਵੰਡਿਆ ਗਿਆ। ਹਾਲੇ ਜਿਹੜੇ ਪਰਿਵਾਰ ਰਹਿ ਗਏ ਹਨ, ਉਨ੍ਹਾਂ ਦੇ ਨਾਂ ਨੋਟ ਕਰ ਲਾਏ ਗਏ ਹਨ ਅਤੇ ਅਗਲੀ ਜਾਣਕਾਰੀ ਜਲਦ ਦਿੰਦੇ ਹਾਂ। ਜਲਦ ਹੀ ਉਨ੍ਹਾਂ ਘਰ ਰਾਸ਼ਨ ਅਤੇ ਸਮਾਨ ਮੁਹਇਆ ਕਾਰਵਾਂਗੇ। ਮਿਲ ਕੇ ਇਸ ਮੁਸੀਬਤ ਦੀ ਘੜੀ ਵਿਚ ਲੜਾਂਗੇ।'' ਇਸ ਤੋਂ ਇਲਾਵਾ ਗਗਨ ਕੋਕਰੀ ਤੇ ਨਿੰਜਾ ਵੀ ਗਰੀਬ ਲੋਕਾਂ ਨੂੰ ਰਾਸ਼ਨ ਤੇ ਜ਼ਰੂਰੀ ਵਸਤਾਂ ਵੰਡ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਨ। 
ਦੱਸਣਯੋਗ ਹੈ ਕਿ ਬੀਤੇ ਪੂਰੇ ਹਫਤੇ ਤੋਂ ਦੇਸ਼ਭਰ ਨੂੰ  21 ਦਿਨਾਂ ਲਈ 'ਲੌਕਡਾਊਨ' ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ ਲਾਇਆ ਹੋਇਆ ਹੈ, ਜਿਸ ਦੇ ਚਲਦਿਆ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ, ਜਿਹੜੇ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਘਰ ਦਾ ਚੁੱਲ੍ਹਾ ਜਲਾਉਂਦੇ ਹਨ।   


Tags: Covid 19CoronavirusPreet HarpalDonatesBig StepPoor LaborersDistributing Ration 3 Month

About The Author

sunita

sunita is content editor at Punjab Kesari