FacebookTwitterg+Mail

ਪ੍ਰੀਤ ਰਾਜ ਦਾ ਸਿੰਗਲ ਟਰੈਕ 'ਚੰਡੀਗੜ੍ਹ ਦੇ ਖਰਚੇ' ਜਲਦੀ ਹੋਵੇਗਾ ਰਿਲੀਜ਼ : ਐੱਸ. ਪੀ. ਸਿੰਘ ਖੇੜਾ

preet raj new song release
02 May, 2017 10:48:05 AM
ਜਲੰਧਰ— 'ਜੱਟ ਜ਼ਿੱਦੀ' ਸਿੰਗਲ ਟਰੈਕ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਪ੍ਰੀਤ ਰਾਜ ਦਾ ਨਵਾਂ ਸਿੰਗਲ ਟਰੈਕ 'ਚੰਡੀਗੜ੍ਹ ਦੇ ਖਰਚੇ' ਪੇਸ਼ਕਾਰ ਮਨੋਜ ਸਿੰਘ ਹੈਪੀ ਯੂ. ਐੱਸ. ਏ. ਤੇ ਜੀਤ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਐੱਸ. ਪੀ. ਸਿੰਘ ਖੇੜਾ ਤੇ ਮੈਨੇਜਰ ਅਮਰੀਕ ਪੰਡਵਾਂ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਟਰੈਂਡ ਥਿਏਟਰ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਮਲਬੱਧ ਕੀਤਾ ਹੈ ਸਿਮਰਨ ਕੌਰ ਤੇ ਸੋਨੂੰ ਨੇ। ਇਸ ਦਾ ਵੀਡੀਓ ਜੀਤ ਬਾਰੀ ਤੇ ਹਰਜਿੰਦਰ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਜਲਦੀ ਹੀ ਯੂ-ਟਿਊਬ 'ਤੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।

Tags: Preet RajJatt Ziddisingle trackSingerਪ੍ਰੀਤ ਰਾਜਜੱਟ ਜ਼ਿੱਦੀਸਿੰਗਲ ਟਰੈਕਗਾਇਕ