ਜਲੰਧਰ (ਬਿਊਰੋ) — 'ਰਾਜ਼ੀਨਾਮਾ', 'ਜੱਗ ਬਦਲਿਆ', 'ਕਿੱਲ ਸਰਦਾਰ', 'ਪੱਬ ਵਿਚ', 'ਬੋਲੀਆਂ', 'ਪੈੱਗ ਦੇ ਨਸ਼ੇ 'ਚ' ਅਤੇ 'ਨਿੱਕੀਆਂ ਜਿੰਦਾ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਪ੍ਰੀਤ ਸਿਆਂ ਜਲਦ ਹੀ ਆਪਣੇ ਨਵੇਂ ਗੀਤ ਰਾਹੀਂ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ, ਇਸ ਗੱਲ ਦੀ ਜਾਣਕਾਰੀ ਪ੍ਰੀਤ ਸਿਆਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟਰ ਰਾਹੀਂ ਦਿੱਤੀ ਹੈ। ਆਪਣੇ ਇਸ ਪੋਸਟਰ ਰਾਹੀਂ ਉਨ੍ਹਾਂ ਨੇ ਆਪਣੇ ਆਉਣ ਵਾਲੇ ਨਵੇਂ ਗੀਤ ‘ਗ੍ਰੀਨ ਟੀ’ ਦੀ ਜਾਣਕਾਰੀ ਦਿੱਤੀ ਹੈ।
ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ Kabal Saroopwali ਵੱਲੋਂ ਲਿਖੇ ਗਏ ਹਨ, ਜਦਕਿ ਮਿਊਜ਼ਿਕ ਜੱਸੀ ਆਕਸ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪ੍ਰੀਤ ਸਿਆਂ ਨੇ ਅੱਜਤਕ ਜਿੰਨੇ ਵੀ ਗੀਤ ਗਾਏ ਹਨ। ਦਰਸ਼ਕਾਂ ਵਲੋਂ ਸਭ ਨੂੰ ਹੀ ਬਹੁਤ ਪਿਆਰ ਮਿਲਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਗੀਤ ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲੇਗਾ।