ਨਵੀਂ ਦਿੱਲੀ(ਬਿਊਰੋ)- ਪਟਾਕਿਆਂ ਨਾਲ ਭਰਿਆ ਅਨਾਨਾਸ ਖਾਣ ਨਾਲ ਕੇਰਲ ਵਿਚ ਇਕ ਗਰਭਵਤੀ ਹਥਣੀ ਦੀ ਮੌਤ ਹੋ ਗਈ। ਕੁਝ ਸ਼ਰਾਰਤੀ ਲੋਕਾਂ ਨੇ ਹਥਣੀ ਨੂੰ ਪਟਾਕਿਆਂ ਨਾਲ ਭਰਿਆ ਅਨਾਨਾਸ ਖਿਲਾ ਦਿੱਤਾ। ਹਥਣੀ ਦੇ ਮੂੰਹ ਵਿਚ ਅਨਾਨਾਸ ਫੱਟ ਗਿਆ। ਇਸ ਨਾਲ ਉਸ ਦੇ ਮਸੂੜੇ ਅਤੇ ਜਬੜੇ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਹਥਣੀ ਤਿੰਨ ਦਿਨ ਤੱਕ ਮੱਲਾਪੁਰਮ ਜ਼ਿਲ੍ਹੇ ਵਿਚ ਵੇਲੀਆਰ ਨਦੀ ਵਿਚ ਖੜੀ ਰਹੀ ਅਤੇ ਆਖ਼ਿਰਕਾਰ 27 ਮਈ ਨੂੰ ਉਸ ਨੇ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਦੇਸ਼-ਭਰ ਵਿਚ ਗੁੱਸਾ ਵੇਖਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਟੀ.ਵੀ. ਦੇ ਸਿਤਾਰਿਆਂ ਨੇ ਅਫਸੋਸ ਜਤਾਇਆ ਹੈ।

ਅਦਾਕਾਰ ਅਤੇ ‘ਬਿੱਗ ਬੌਸ 13’ ਦੀ ਮੁਕਾਬਲੇਬਾਜ਼ ਰਹਿ ਚੁਕੀ ਰਸ਼ਮੀ ਦੇਸਾਈ ਨੇ ਇੰਸਟਾ ਸਟੋਰੀ ’ਤੇ ਲਿਖਿਆ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਦੇਖਣ ਤੋਂ ਬਾਅਦ ਮੇਰਾ ਦਿਲ ਭਰ ਆਇਆ। ਕੀ ਅਸੀਂ ਜਾਨਵਰਾਂ ਪ੍ਰਤੀ ਇਸ ਤਰ੍ਹਾਂ ਦੀ ਬੇਰਹਿਮੀ ਲਈ ਅਤੇ ਸਖ਼ਤ ਕਾਨੂੰਨ ਲਾਗੂ ਕਰ ਸਕਦੇ ਹਨ, ਜੋ ਲੋਕ ਅਣਮਨੁੱਖੀ ਹਨ।
ਕਾਮੇਡੀਅਨ ਕਪਿਲ ਸ਼ਰਮਾ ਨੇ ਪੰਜ ਲੱਖ ਲੋਕਾਂ ਨਾਲ ਇਕ ਮੰਗ ਨੂੰ ਸਾਇਨ ਕਰਨ ਦੀ ਅਪੀਲ ਕੀਤੀ। ਕਪਿਲ ਨੇ ਆਪਣੇ ਟਵੀਟ ਵਿਚ ਲਿਖਿਆ,‘‘ਬੇਜ਼ੁਬਾਨ ਜਾਨਵਰਾਂ ਲਈ ਨਿਆਂ ਦਾ ਸਮਾਂ।’’
ਅਭਿਨੇਤਾ ਕਰਨ ਕੁੰਦਰਾ ਨੇ ਲਿਖਿਆ,‘‘ਅਸੀਂ ਫਲੇ ਰਹੇ। ਮੇਰਾ ਮਨ ਦੁਖੀ ਹੈ, ਇਹ ਸੋਚ ਕੇ ਕਿ ਕੀ ਚਲ ਰਿਹਾ ਹੈ।’’