FacebookTwitterg+Mail

B'Day Spl : ਜਦੋਂ ਅੰਡਰਵਰਲਡ ਨਾਲ ਪ੍ਰਿਟੀ ਜ਼ਿੰਟਾ ਦਾ ਹੋਇਆ ਸੀ ਸਾਹਮਣਾ

preity zinta
31 January, 2019 11:11:23 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੀ ਬਬਲੀ ਗਰਲ ਪ੍ਰਿਟੀ ਜ਼ਿੰਟਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਿਰਿਲ ਦੀ ਮਸ਼ਹੂਰ ਐਡ ਨਾਲ ਕੀਤੀ ਸੀ। 31 ਜਨਵਰੀ 1975 ਨੂੰ ਸ਼ਿਮਲਾ 'ਚ ਪੈਦਾ ਹੋਈ ਪ੍ਰਿਟੀ ਨੇ ਬਾਲੀਵੁੱਡ 'ਚ ਖਾਸ ਮੁਕਾਮ ਹਾਸਲ ਕੀਤਾ ਹੈ। ਇਸ ਵਿਗਿਆਪਨ ਤੋਂ ਬਾਅਦ ਪ੍ਰਿਟੀ ਨੂੰ ਨਵੀਂ ਪਛਾਣ ਮਿਲੀ।

PunjabKesari

ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1998 'ਚ ਆਈ ਫਿਲਮ 'ਦਿਲ ਸੇ' ਨਾਲ ਕੀਤੀ ਸੀ ਅਤੇ ਉਸੇ ਸਾਲ ਫਿਲਮ 'ਸੋਲਜਰ' 'ਚ ਦਿਖੀ। ਬਾਲੀਵੁੱਡ 'ਚ ਸ਼ੁਰੂਆਤੀ ਕਰੀਅਰ ਦੌਰਾਨ ਫਿਲਮ 'ਕਯਾ ਕਹਿਨਾ ਮੇ' 'ਚ ਕੁਆਰੀ ਮਾਂ ਦੀ ਭੂਮਿਕਾ ਨਿਭਾ ਕੇ ਪ੍ਰਿਟੀ ਜ਼ਿੰਟਾ ਨੇ ਖੂਬ ਲੋਕਪ੍ਰਿਯਤਾ ਖੱਟੀ।

PunjabKesari

ਉਸ ਨੂੰ ਇਸ ਕਿਰਦਾਰ ਲਈ ਫਿਲਮਫੇਅਰ ਸਰਵਸ਼੍ਰੇਸ਼ਠ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ। ਪ੍ਰਿਟੀ ਜ਼ਿੰਟਾ ਇਕ ਬਿਹਤਰੀਨ ਅਦਾਕਾਰਾ ਹੋਣ ਦੇ ਨਾਲ ਇਕ ਬਹਾਦਰ ਮਹਿਲਾ ਵੀ ਹੈ। ਇਸ ਗੱਲ ਨੂੰ ਉਸ ਨੇ ਕਈ ਵਾਰ ਸਾਬਿਤ ਵੀ ਕੀਤਾ ਹੈ। 

PunjabKesari
ਇਕ ਇੰਟਰਵਿਊ ਦੌਰਾਨ, ''ਇਕ ਸਮਾਂ ਸੀ ਜਦੋਂ ਮੈਨੂੰ ਅੰਡਰਵਰਲਡ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਅਜਿਹੇ ਸਮੇਂ 'ਚ ਸਕਿਊਰਿਟੀ ਤੱਕ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜੇਕਰ ਮੈਨੂੰ ਪਤਾ ਹੁੰਦਾ ਕਿ ਸਾਰੇ ਲੋਕ ਅੰਡਰਵਰਲਡ ਤੋਂ ਡਰ ਕੇ ਪਿੱਛੇ ਹੋ ਜਾਣਗੇ ਤਾਂ ਸ਼ਾਇਦ ਮੈਂ ਵੀ ਅੰਡਰਵਰਲਡ ਖਿਲਾਫ ਆਵਾਜ਼ ਨਾ ਉਠਾਉਂਦੀ ਪਰ ਮੈਂ ਖੜ੍ਹੀ ਰਹੀ।

PunjabKesari

ਪ੍ਰਿਟੀ ਨੇ ਅੱਗੇ ਕਿਹਾ, ਇਕ ਅਜਿਹਾ ਸਮਾਂ ਸੀ ਕਿ ਮੈਂ +92 ਤੋਂ ਸ਼ੁਰੂ ਹੋਣ ਵਾਲੇ ਨੰਬਰ ਤੱਕ ਚੁੱਕਣਾ ਬੰਦ ਕਰ ਦਿੱਤਾ ਸੀ। ਉਸ ਸਮੇਂ ਇਕ ਪ੍ਰੋਟੋਕਾਲ ਵੀ ਸੀ ਕਿ ਜੇਕਰ ਤੁਹਾਨੂੰ +92 ਤੋਂ ਫੋਨ ਆਉਂਦਾ ਹੈ ਤਾਂ ਤੁਹਾਡੀ ਕਾਲ ਰਿਕਾਰਡ ਹੋਣੀ ਸ਼ੁਰੂ ਹੋ ਜਾਂਦੀ ਸੀ।

PunjabKesari

ਧਮਕੀਆਂ ਦੇ ਇਸ ਦੌਰ 'ਚ  ਮੈਂ ਲਾਲ ਕ੍ਰਿਸ਼ਣ ਆਡਵਾਣੀ ਨੇ ਗੱਲ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਡਰਨ ਦੀ ਕੀ ਲੋੜ ਨਹੀਂ ਹੈ। ਹਾਲਾਂਕਿ ਮੈਂ ਸਿਕਊਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ 'ਚ ਸਾਦੀ ਵਰਦੀ 'ਚ ਕੁਝ ਪੁਲਸ ਵਾਲੇ ਮੇਰੇ ਨਾਲ ਸੈੱਟ 'ਤੇ ਰਹਿੰਦੇ ਸਨ।''

PunjabKesari
ਪ੍ਰਿਟੀ ਜ਼ਿੰਟਾ ਨੇ ਜਦੋਂ ਛੱਡੀ ਸੁਪਰਹਿੱਟ ਫਿਲਮ 'ਜਬ ਵੀ ਮੇਟ' 
ਪ੍ਰਿਟੀ ਜ਼ਿੰਟਾ ਨੇ ਬਾਲੀਵੁੱਡ 'ਚ ਇਕ ਤੋਂ ਬਾਅਦ ਇਕ ਕਈ ਹਿੱਟ ਫਿਲਮਾਂ ਦਿੱਤੀਆਂ। ਹਾਲ ਹੀ 'ਚ ਉਸ ਦੀ ਫਿਲਮ 'ਭੈਯਾ ਜੀ' ਨਜ਼ਰ ਆਈ ਸੀ ਪਰ ਇਕ ਇੰਟਰਵਿਊ ਦੌਰਾਨ ਪ੍ਰਿਟੀ ਨੇ ਦੱਸਿਆ ਸੀ ਕਿ ਮੈਂ ਸੁਪਰਹਿੱਟ ਫਿਲਮ 'ਜਬ ਵੀ ਮੇਟ' ਛੱਡ ਦਿੱਤੀ ਸੀ। ਇਸ ਗੱਲ ਦਾ ਖੁਲਾਸਾ ਪ੍ਰਿਟੀ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਕੀਤਾ ਸੀ।

PunjabKesari

ਉਸ ਨੇ ਕਿਹਾ, ''ਕਰੀਨਾ ਕਪੂਰ ਖਾਨ ਤੇ ਮੇਰੇ ਕੰਮ ਨੂੰ ਲੈ ਕੇ ਵੱਖਰਾ ਹੀ ਰਿਸ਼ਤਾ ਹੈ। ਅਸੀਂ ਦੋਵਾਂ ਨੇ ਇਕ-ਦੂਜੇ ਦੀਆਂ ਛੱਡੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।'' ਦਰਅਸਲ ਪ੍ਰਿਟੀ ਜ਼ਿੰਟਾ ਨੇ 'ਜਬ ਵੀ ਮੇਟ' ਛੱਡੀ ਤਾਂ ਇਹ ਕਿਰਦਾਰ ਕਰੀਨਾ ਨੂੰ ਮਿਲ ਗਿਆ ਪਰ ਜਦੋਂ ਕਰੀਨਾ ਨੂੰ 'ਕੱਲ ਹੋ ਨਾ ਹੋ' ਆਫਰ ਹੋਈ ਤਾਂ ਕਰਨ ਜੌਹਰ ਨਾਲ ਫੀਸ ਨੂੰ ਲੈ ਕੇ ਗੱਲ ਨਾ ਬਣੀ, ਜਿਸ ਕਾਰਨ ਬੇਬੋ ਨੇ ਇਹ ਫਿਲਮ ਛੱਡ ਦਿੱਤੀ ਸੀ। ਦੋਵੇਂ ਹੀ ਫਿਲਮਾਂ ਦੋਵੇਂ ਸਿਤਾਰਿਆਂ ਦੇ ਕਰੀਅਰ 'ਚ ਇਕ ਵੱਖਰਾ ਮੁਕਾਮ ਲੈ ਕੇ ਆਈਆਂ। 

PunjabKesari
ਪ੍ਰਿਟੀ ਜ਼ਿੰਟਾ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਹੈ। ਸਾਲ 2016 'ਚ ਜੇਨ ਗੁੱਡਐਨਫ ਨਾਲ ਵਿਆਹ ਕਰਵਾਉਣ ਤੋਂ ਬਾਅਦ ਪ੍ਰਿਟੀ ਵਿਦੇਸ਼ 'ਚ ਸੈੱਟ ਹੋ ਗਈ ਪਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਪ੍ਰਿਟੀ ਹਮੇਸ਼ਾ ਆਪਣੇ ਫਿੱਟਨੈੱਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

PunjabKesari

PunjabKesari


Tags: Preity Zinta Happy Birthday Kya Kehna Soldier Kal Ho Naa Ho Kareena Kapoor Khan Bollywood Celebrity

Edited By

Sunita

Sunita is News Editor at Jagbani.