FacebookTwitterg+Mail

600 ਕਰੋੜ ਦੀ ਜ਼ਾਇਦਾਦ ਨੂੰ ਜਦੋਂ ਪ੍ਰਿਟੀ ਜ਼ਿੰਟਾ ਨੇ ਮਾਰੀ ਸੀ ਲੱਤ

preity zinta
31 January, 2019 04:36:10 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਅਦਾਕਾਰਾ ਪ੍ਰੀਤੀ ਜਿੰਟਾ ਨੇ ਆਪਣੀ ਜ਼ਿੰਦਗੀ ਦੇ 44 ਸਾਲ ਪੂਰੇ ਕਰ ਲਏ ਹਨ। ਪ੍ਰਿਟੀ ਜ਼ਿੰਟਾ ਦਾ ਜਨਮ 31 ਜਨਵਰੀ 1975 ਨੂੰ ਸ਼ਿਮਲਾ 'ਚ ਪੈਦਾ ਹੋਈ ਪ੍ਰਿਟੀ ਨੇ ਬਾਲੀਵੁੱਡ 'ਚ ਖਾਸ ਮੁਕਾਮ ਹਾਸਲ ਕੀਤਾ ਹੈ। ਫਿਲਮੀ ਦੁਨੀਆ 'ਚ ਡਿੰਪਲ ਗਰਲ ਨਾ ਮਸ਼ਹੂਰ ਪ੍ਰਿਟੀ ਜ਼ਿੰਟਾ ਭਾਵੇਂ ਇੰਨ੍ਹੀਂ ਦਿਨੀਂ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਉਹ ਆਈ. ਪੀ. ਐਲ. ਦੇ ਮੈਚਾਂ ਦੌਰਾਨ ਆਪਣੀ ਟੀਮ ਦਾ ਹੌਸਲਾ ਵਧਾਉਂਦੀ ਹੋਈ ਨਜ਼ਰ ਆ ਹੀ ਜਾਂਦੀ ਹੈ।

Punjabi Bollywood Tadka

ਅਦਾਕਾਰੀ ਤੇ ਕਾਰੋਬਾਰ ਤੋਂ ਇਲਾਵਾ ਉਹ ਬੀ. ਬੀ. ਸੀ. ਲਈ ਆਰਟੀਕਲ ਵੀ ਲਿਖਦੀ ਹੁੰਦੀ ਸੀ। ਇੱਥੇ ਹੀ ਬੱਸ ਨਹੀਂ ਉਸ ਨੇ ਇਕ ਵਾਰ 600 ਕਰੋੜ ਦੀ ਜ਼ਾਇਦਾਦ ਨੂੰ ਵੀ ਠੋਕਰ ਮਾਰ ਦਿੱਤੀ ਸੀ। ਜਦੋਂ ਸ਼ਾਨਦਾਰ ਅਮਰੋਹੀ ਨੇ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਪ੍ਰਿਟੀ ਜ਼ਿੰਟਾ ਕੋਲ 600 ਕਰੋੜ ਦੀ ਜ਼ਾਇਦਾਦ ਹਾਸਲ ਕਰਨ ਦਾ ਮੌਕਾ ਆਇਆ ਸੀ।

Punjabi Bollywood Tadka

ਦਰਅਸਲ ਪ੍ਰਿਟੀ ਜ਼ਿੰਟਾ ਨੂੰ ਸ਼ਾਨਦਾਰ ਅਮਰੋਹੀ ਦੀ ਗੋਦ ਲਈ ਬੇਟੀ ਦੱਸਿਆ ਜਾਂਦਾ ਹੈ। ਮੌਤ ਦੇ ਸਮੇਂ ਸ਼ਾਨਦਾਰ ਅਮਰੋਹੀ 600 ਕਰੋੜ ਦੀ ਜ਼ਾਇਦਾਦ ਦੇ ਮਾਲਕ ਸਨ ਤੇ ਉਹ ਪੂਰੀ ਜ਼ਾਇਦਾਦ ਪ੍ਰਿਟੀ ਜ਼ਿੰਟਾ ਦੇ ਨਾਂ ਕਰਨਾ ਚਾਹੁੰਦੇ ਸਨ ਪਰ ਉਸ ਨੇ ਇਹ ਜ਼ਾਇਦਾਦ ਲੈਣ ਤੋਂ ਨਾਂਹ ਕਰ ਦਿੱਤੀ ਸੀ।

Punjabi Bollywood Tadka
ਦੱਸ ਦੇਈਏ ਕਿ ਪ੍ਰਿਟੀ ਜ਼ਿੰਟਾ ਨੇ ਬਾਲੀਵੁੱਡ 'ਚ ਇਕ ਤੋਂ ਬਾਅਦ ਇਕ ਕਈ ਹਿੱਟ ਫਿਲਮਾਂ ਦੇ ਚੁੱਕੀ ਹੈ। ਹਾਲ ਹੀ 'ਚ ਉਸ ਦੀ ਫਿਲਮ 'ਭੈਯਾ ਜੀ' ਨਜ਼ਰ ਆਈ ਸੀ ਪਰ ਇਕ ਇੰਟਰਵਿਊ ਦੌਰਾਨ ਪ੍ਰਿਟੀ ਨੇ ਦੱਸਿਆ ਸੀ ਕਿ ਮੈਂ ਸੁਪਰਹਿੱਟ ਫਿਲਮ 'ਜਬ ਵੀ ਮੇਟ' ਛੱਡ ਦਿੱਤੀ ਸੀ। ਇਸ ਗੱਲ ਦਾ ਖੁਲਾਸਾ ਪ੍ਰਿਟੀ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਕੀਤਾ ਸੀ।

Punjabi Bollywood Tadka

ਉਸ ਨੇ ਕਿਹਾ, ''ਕਰੀਨਾ ਕਪੂਰ ਖਾਨ ਤੇ ਮੇਰੇ ਕੰਮ ਨੂੰ ਲੈ ਕੇ ਵੱਖਰਾ ਹੀ ਰਿਸ਼ਤਾ ਹੈ। ਅਸੀਂ ਦੋਵਾਂ ਨੇ ਇਕ-ਦੂਜੇ ਦੀਆਂ ਛੱਡੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।'' ਦਰਅਸਲ ਪ੍ਰਿਟੀ ਜ਼ਿੰਟਾ ਨੇ 'ਜਬ ਵੀ ਮੇਟ' ਛੱਡੀ ਤਾਂ ਇਹ ਕਿਰਦਾਰ ਕਰੀਨਾ ਨੂੰ ਮਿਲ ਗਿਆ ਪਰ ਜਦੋਂ ਕਰੀਨਾ ਨੂੰ 'ਕੱਲ ਹੋ ਨਾ ਹੋ' ਆਫਰ ਹੋਈ ਤਾਂ ਕਰਨ ਜੌਹਰ ਨਾਲ ਫੀਸ ਨੂੰ ਲੈ ਕੇ ਗੱਲ ਨਾ ਬਣੀ, ਜਿਸ ਕਾਰਨ ਬੇਬੋ ਨੇ ਇਹ ਫਿਲਮ ਛੱਡ ਦਿੱਤੀ ਸੀ। ਦੋਵੇਂ ਹੀ ਫਿਲਮਾਂ ਦੋਵੇਂ ਸਿਤਾਰਿਆਂ ਦੇ ਕਰੀਅਰ 'ਚ ਇਕ ਵੱਖਰਾ ਮੁਕਾਮ ਲੈ ਕੇ ਆਈਆਂ।

Punjabi Bollywood Tadka


Tags: Preity Zinta Happy Birthday IPL Kya Kehna Soldier Kal Ho Naa Ho Bollywood Celebrity

Edited By

Sunita

Sunita is News Editor at Jagbani.