FacebookTwitterg+Mail

ਨਰਾਤੇ 'ਤੇ ਪ੍ਰਿਟੀ ਜ਼ਿੰਟਾ ਨੇ ਦਿਖਾਇਆ 'ਪਹਾੜੀ ਸਵੈਗ', ਸ਼ਿਲਮਾ ਦੇ ਮੰਦਰ ਤੋਂ ਪੋਸਟ ਕੀਤੀ ਤਸਵੀਰ

preity zinta
18 March, 2018 04:53:30 PM

ਨਵੀਂ ਦਿੱਲੀ(ਬਿਊਰੋ)— 18 ਮਾਰਚ ਤੋਂ ਨਰਾਤੇ ਸ਼ੁਰੂ ਹੋ ਚੁੱਕੇ ਹਨ। ਦੇਸ਼ ਭਰ 'ਚ ਲੋਕ ਮਾਤਾ ਦੀ ਭਗਤੀ ਦੀ ਤਿਆਰੀ 'ਚ ਜੁੱਟ ਗਏ ਹਨ। ਬਾਲੀਵੁੱਡ ਸਿਤਾਰੇ ਵੀ ਇਸ ਨਰਾਤੇ ਦੀ ਸ਼ੁਰੂਆਤ 'ਤੇ ਫੈਨਜ਼ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਤੋਂ ਬ੍ਰੇਕ ਲੈ ਚੁੱਕੀ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਨਰਾਤੇ ਦੀ ਵਧਾਈ ਦਿੰਦੇ ਹੋਏ ਆਪਣੀ ਇਕ ਖਾਸ ਤਸਵੀਰ ਪੋਸਟ ਕੀਤੀ ਹੈ।
Punjabi Bollywood Tadka

ਪ੍ਰਿਟੀ ਜ਼ਿੰਟਾ ਨੇ ਨਰਾਤੇ ਦੇ ਖਾਸ ਮੌਕੇ 'ਤੇ ਇੰਸਟਾਗ੍ਰਾਮ 'ਤੇ ਪਹਾੜੀ ਲੁੱਕ 'ਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਥਿਤ 'ਹਠੋਟੀ ਮੰਦਰ' ਦੀ ਇਕ ਤਸਵੀਰ ਪੋਸਟ ਕੀਤੀ। ਇਸ ਤਸਵੀਰ 'ਚ ਪ੍ਰਿਟੀ ਜ਼ਿੰਟਾ ਨੂੰ 'ਹਠੋਟੀ ਮੰਦਰ' 'ਚ ਸਰ 'ਤੇ ਮਾਤਾ ਦੀ ਚੁੰਨੀ ਬੰਨੀ ਹੋਈ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਪ੍ਰਿਟੀ ਜ਼ਿੰਟਾ ਨੇ ਲਿਖਿਆ, ''ਪਹਾੜੀ ਸਵੈਗ''।
Punjabi Bollywood Tadka
ਪ੍ਰਿਟੀ ਨੇ ਕੈਪਸ਼ਨ 'ਚ ਲਿਖਿਆ, ''ਸਾਰਿਆਂ ਨੂੰ ਨਰਾਤੇ ਦੀ ਵਧਾਈ, ਭਗਤੀ ਦਾ ਪ੍ਰਕਾਸ਼ ਸਾਡੀ ਨਕਾਰਾਤਮਕਤਾ ਨੂੰ ਖਤਮ ਕਰ ਦੇਵੇ। ਸਾਡੀਆਂ ਉਮੀਦਾਂ ਤੇ ਫੈਸਲਿਆਂ ਨੂੰ ਸ਼ੁੱਧ ਕਰੇ।'' ਦੱਸਣਯੋਗ ਹੈ ਕਿ ਪ੍ਰਿਟੀ ਜ਼ਿੰਟਾ ਦਾ ਬਾਲੀਵੁੱਡ ਦੇ ਕਮਬੈਕ ਕਰਨ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। ਉਹ ਇੰਨੀ ਦਿਨੀਂ ਆਪਣੀ ਟਰੇਵਲ ਲਾਈਫ ਨੂੰ ਕਾਫੀ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।
Punjabi Bollywood Tadka 


Tags: Preity ZintaKabhi Alvida Naa KehnaKal Ho Naa HoSalaam NamasteKya KehnaHeaven on Earth

Edited By

Sunita

Sunita is News Editor at Jagbani.