FacebookTwitterg+Mail

ਕਰੀਨਾ ਦੀ ਚਮਕਦੀ ਕਿਸਮਤ 'ਤੇ ਪ੍ਰਿਟੀ ਜ਼ਿੰਟਾ ਦਾ ਖੁਲਾਸਾ

preity zinta
29 November, 2018 12:14:52 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਦਾ ਹਰ ਕੋਈ ਦੀਵਾਨਾ ਹੈ। ਕਰੀਨਾ ਕਪੂਰ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਹਿੱਟ ਫਿਲਮਾਂ  ਕੀਤੀਆਂ ਹਨ। ਜਿਸ ਕਾਰਨ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ ਪਰ ਹਾਲ ਹੀ 'ਚ ਪ੍ਰਿਟੀ ਜ਼ਿੰਟਾ ਨੇ ਕਰੀਨਾ ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ। ਖਬਰਾਂ ਮੁਤਾਬਕ ਇਕ ਇੰਟਰਵਿਊ ਦੌਰਾਨ ਪ੍ਰਿਟੀ ਜ਼ਿੰਟਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ 'ਜਬ ਵੀ ਮੇਟ' ਲਈ ਲਈ ਕਰੀਨਾ ਨਹੀਂ ਸਗੋਂ ਉਨ੍ਹਾਂ ਦਾ ਨਾਮ ਚੁਣਿਆ ਗਿਆ ਸੀ ਪਰ ਕਿਸੇ ਕਾਰਨ ਉਨ੍ਹਾਂ ਨੇ ਫਿਲਮ ਕਰਨ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਇਹ ਰੋਲ ਨੂੰ ਕਰੀਨਾ ਕਪੂਰ ਨੂੰ ਆਫਰ ਕੀਤਾ ਗਿਆ।
ਇਸ ਦੇ ਨਾਲ ਹੀ ਪ੍ਰਿਟੀ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਨਾ ਨਾਲ ਇਕ ਵੱਖਰਾ ਹੀ ਰਿਸ਼ਤਾ ਹੈ। ਜਿੱਥੇ ਇਕ ਵਾਰ ਕਰੀਨਾ ਨੇ ਉਨ੍ਹਾਂ ਦੀ ਫਿਲਮ 'ਕੱਲ ਹੋ ਨਾ ਹੋ' ਕਰਨ ਤੋਂ ਮਨਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਹੱਥ 'ਕੱਲ ਹੋ ਨਾ ਹੋ' ਆਈ ਅਤੇ ਉਨ੍ਹਾਂ ਦੀ ਕਿਸਮਤ ਚਮਕ ਗਈ। ਉੱਥੇ ਹੀ ਕੁਝ ਅਜਿਹਾ ਹੀ 'ਜਬ ਵੀ ਮੇਟ' ਨਾਲ ਹੋਇਆ ਪ੍ਰਿਟੀ ਦੇ ਮਨਾ ਕਰਨ ਤੋਂ ਬਾਅਦ ਇਹ ਫਿਲਮ ਕਰੀਨਾ ਨੂੰ ਮਿਲੀ ਅਤੇ ਉਨ੍ਹਾਂ ਦੀ ਕਿਸਮਤ ਚਮਕ ਗਈ।


Tags: Preity Zintakal Ho Naa HoKareena KapoorJab We Met

About The Author

manju bala

manju bala is content editor at Punjab Kesari