FacebookTwitterg+Mail

ਚੀਨ 'ਚ ਬਾਲੀਵੁੱਡ ਫਿਲਮਾਂ ਦੀ ਚੜ੍ਹਤ ਦੇਖ ਪ੍ਰਿਟੀ ਜ਼ਿੰਟਾ ਨੇ ਲਿਆ ਇਹ ਫੈਸਲਾ

preity zinta bollywood  s distribution in china
21 June, 2019 02:21:31 PM

ਜਲੰਧਰ (ਬਿਊਰੋ) - ਪਿਛਲੇ ਕਾਫੀ ਸਮੇਂ ਤੋਂ ਭਾਰਤੀ ਫਿਲਮਾਂ ਚੀਨ ਦੀ ਮਾਰਕੀਟ 'ਚ ਆਪਣਾ ਦਬਦਬਾ ਬਣਾਉਣ 'ਚ ਕਾਮਯਾਬ ਰਹੀ ਹੈ। ਭਾਰਤ ਦੀਆਂ ਕਈ ਫਿਲਮਾਂ ਨੂੰ ਚੀਨ 'ਚ ਖੂਬ ਪਸੰਦ ਕੀਤਾ ਗਿਆ ਹੈ। ਅਜਿਹੇ 'ਚ ਬਿਜਨੈਸ ਵੂਮੈਨ ਪ੍ਰਿਟੀ ਜ਼ਿੰਟਾ ਨੇ ਹਾਲ ਹੀ 'ਚ ਅਬਵ ਦੀ ਕਲਾਊਡਸ ਯਾਨੀ ਕਿ ਏ. ਟੀ. ਸੀ. ਨਾਲ ਹੱਥ ਮਿਲਾਇਆ ਹੈ। ਆਪਣੀ ਪ੍ਰੋਡਕਸ਼ਨ ਪਾਟਨਰ ਅੰਮ੍ਰਿਤਾ ਸੈਨ ਨਾਲ ਮਿਲ ਪ੍ਰਿਟੀ ਜ਼ਿੰਟਾ ਬਾਲੀਵੁੱਡ ਫਿਲਮਾਂ ਦੇ ਡਿਸਟ੍ਰੀਬਿਊਸ਼ਨ ਦੇ ਕੰਮ ਨੂੰ ਚੀਨ 'ਚ ਪਹੁੰਚਾਉਣਗੇ। ਪ੍ਰਿਟੀ ਜ਼ਿੰਟਾ ਤੇ ਅੰਮ੍ਰਿਤਾ ਸੈਨ ਦੇ ਕਾਰਨ ਏ. ਟੀ. ਸੀ. ਪਹਿਲੀ ਵਾਰ ਬਾਲੀਵੁੱਡ 'ਤੇ ਟੀ. ਵੀ. ਦੁਨੀਆ 'ਚ ਕਦਮ ਰੱਖਣ ਜਾ ਰਹੇ ਹਨ।

ਦੱਸ ਦਈਏ ਕਿ ਇਸ ਪਾਟਨਰਸ਼ਿਪ ਰਾਹੀਂ ਭਾਰਤੀ ਫਿਲਮਾਂ ਨੂੰ ਚੀਨ 'ਚ ਪਹੁੰਚਾਉਣ ਲਈ ਡਿਸਟ੍ਰੀਬਿਊਟ ਕੀਤਾ ਜਾਵੇਗਾ। ਪ੍ਰਿਟੀ ਜ਼ਿੰਟਾ ਦਾ ਇਸ 'ਤੇ ਕਹਿਣਾ ਹੈ ਕਿ ''ਮੈਂ ਬੇਹੱਦ ਖੂਸ਼ ਹਾਂ ਜੋ ਮੈਨੂੰ ਏ. ਟੀ. ਸੀ. ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ, ਆਪਣੇ ਵਿਜ਼ਨ ਨਾਲ ਮੈਨੂੰ ਗਲੋਬਲ ਮਾਰਕੀਟ 'ਚ ਸ਼ੇਅਰ ਕਰਨ ਦਾ ਮੌਕਾ ਮਿਲੀਆ। ਇਸ ਨਾਲ ਭਾਰਤ ਚੀਨ ਦੇ ਸੰਬੰਧ ਕਾਫੀ ਮਜ਼ਬੂਤ ਹੋਣਗੇ। ਸਾਡਾ ਮਕਸਦ ਫਿਲਮਾਂ ਨੂੰ ਚੰਗੇ ਢੰਗ ਨਾਲ ਪ੍ਰਮੋਟ ਕਰਨਾ ਹੈ। ਦੱਸਣਯੋਗ ਹੈ ਕਿ ਚੀਨ 'ਚ 'ਦੰਗਲ', 'ਬਾਹੁਬਲੀ' ਤੇ 'ਸੁਲਤਾਨ' ਵਰਗੀਆਂ ਫਿਲਮਾਂ ਕਾਫੀ ਹਿੱਟ ਹੋਈਆਂ ਹਨ।


Tags: Preity ZintaBollywood ActressChina Amrita SenAsian and Global MarketsATCBollywood films

Edited By

Lakhan

Lakhan is News Editor at Jagbani.