FacebookTwitterg+Mail

ਫੋਟੋ ਖਿੱਚਣ ਲਈ ਪਿੱਛਾ ਕਰਨ ਵਾਲੇ ਫੋਟੋਗ੍ਰਾਫਰਾਂ ਤੋਂ ਨਾਰਾਜ਼ ਹੋਈ ਪ੍ਰਿਟੀ ਜ਼ਿੰਟਾ

preity zinta get angry on photographers
11 October, 2016 04:42:56 AM

ਮੁੰਬਈ— ਅਦਾਕਾਰਾ ਪ੍ਰਿਟੀ ਜ਼ਿੰਟਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਫੋਟੋਗ੍ਰਾਫਰ ਫੋਟੋਆਂ ਖਿੱਚਣ ਲਈ ਉਨ੍ਹਾਂ ਦਾ ਪਿੱਛਾ ਕਰਦੇ ਹਨ, ਇਸ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। 41 ਸਾਲਾ ਪ੍ਰਿਟੀ ਨੇ ਦੇਸ਼ 'ਚ ਵੀ. ਆਈ. ਪੀ. ਲੋਕਾਂ ਦੀਆਂ ਤਸਵੀਰਾਂ ਲਈ ਫੋਟੋਗ੍ਰਾਫਰਾਂ ਦੇ ਉਨ੍ਹਾਂ ਦੇ ਪਿੱਛੇ ਭੱਜਣ ਦੀ ਰਵਾਇਤ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅੱਜਕਲ ਕੋਈ ਵੀ ਨਿਮਰਤਾ ਨਾਲ ਤਸਵੀਰ ਖਿੱਚਣ ਬਾਰੇ ਨਹੀਂ ਪੁੱਛਦਾ।
ਅਦਾਕਾਰਾ ਨੇ ਟਵੀਟ ਕੀਤਾ, ''ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ ਅਤੇ ਖਾਸ ਤੌਰ 'ਤੇ ਵੱਡੇ-ਵੱਡੇ ਕੈਮਰੇ ਵਾਲੇ ਫੋਟੋਗ੍ਰਾਫਰਾਂ ਨੂੰ ਕਹਿਣਾ ਚਾਹਾਂਗੀ ਕਿ ਕ੍ਰਿਪਾ ਕਰ ਕੇ ਸਾਡਾ ਪਿੱਛਾ ਨਾ ਕਰਨ ਅਤੇ ਸਾਡੇ ਮਾਤਾ-ਪਿਤਾ, ਬੱਚਿਆਂ, ਦੋਸਤਾਂ ਜਾਂ ਪਰਿਵਾਰ 'ਤੇ ਤਸਵੀਰਾਂ ਲਈ ਦਬਾਅ ਨਾ ਬਣਾਉਣ। ਕ੍ਰਿਪਾ ਕਰ ਕੇ ਨਿਮਰਤਾ ਨਾ ਪੁੱਛੋ, ਨਹੀਂ ਤਾਂ ਤੁਹਾਨੂੰ ਕਦੀ ਵੀ ਤਸਵੀਰ ਨਹੀਂ ਮਿਲੇਗੀ।'' ਉਸ ਨੇ ਇਹ ਵੀ ਕਿਹਾ ਕਿ ਫੋਟੋਗ੍ਰਾਫਰਾਂ ਨੂੰ ਇਹ ਖਬਰ ਨਹੀਂ ਬਣਾਉਣੀ ਚਾਹੀਦੀ ਕਿ ਕਲਾਕਾਰਾਂ ਨੇ ਉਨ੍ਹਾਂ ਨਾਲ ਬੁਰਾ ਵਰਤਾਓ ਕੀਤਾ ਕਿਉਂਕਿ ਜੇ ਸੁਰੱਖਿਆ ਮੁਲਾਜ਼ਮ ਕੈਮਰਾਮੈਨ ਨੂੰ ਪਿੱਛੇ ਧੱਕਦੇ ਹਨ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ।


Tags: ਬਾਲੀਵੁੱਡ ਪ੍ਰਿਟੀ ਜ਼ਿੰਟਾ ਫੋਟੋਗ੍ਰਾਫਰਾਂ Bollywood Preity Zinta photographers