FacebookTwitterg+Mail

ਕਦੇ ਅਖਬਾਰ 'ਚ ਨੌਕਰੀ ਕਰਦੇ ਸਨ ਪ੍ਰੇਮ ਚੋਪੜਾ, ਇੰਝ ਬਣੇ ਸੁਪਰਹਿੱਟ ਖਲਨਾਇਕ

prem chopra
23 September, 2018 01:12:35 PM

ਮੁੰਬਈ (ਬਿਊਰੋ)— ਜੇਕਰ ਬਾਲੀਵੁੱਡ ਦੇ ਵਿਲੇਨ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਪ੍ਰੇਮ ਚੋਪੜਾ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। ਪ੍ਰੇਮ ਚੋਪੜਾ ਤੋਂ ਲੋਕ ਅਸਲ ਜ਼ਿੰਦਗੀ 'ਚ ਇੰਨਾ ਡਰਦੇ ਕਿ ਉਨ੍ਹਾਂ ਨੂੰ ਦੇਖ ਲੁੱਕ ਜਾਂਦੇ ਸਨ। ਪ੍ਰੇਮ ਆਪਣਾ 82ਵਾਂ ਜਨਮਦਿਨ ਮਨਾ ਰਹੇ ਹਨ। ਸਭ ਸਟਾਰਜ਼ ਦੀ ਤਰ੍ਹਾਂ ਪ੍ਰੇਮ ਵੀ ਸ਼ੁਰੂਆਤ 'ਚ ਹੀਰੋ ਬਣਨਾ ਚਾਹੁੰਦੇ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

Punjabi Bollywood Tadka
ਪ੍ਰੇਮ ਨੇ ਆਪਣੇ ਕਰੀਅਰ 'ਚ 'ਸ਼ਹੀਦ' (1995), 'ਬਾਬੀ' (1983), 'ਗੁਪਤ' (1997) ਅਤੇ 'ਕੋਈ ਮਿਲ ਗਿਆ' (2003) ਸਮੇਤ 380 ਫਿਲਮਾਂ 'ਚ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਪੰਜਾਬ ਦੀ ਯੂਨੀਵਰਸਿਟੀ 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪ੍ਰੇਮ ਚੋਪੜਾ ਮੁੰਬਈ ਆ ਗਏ। ਮੁੰਬਈ 'ਚ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਪਣੀ ਜ਼ਿੰਦਗੀ ਚਲਾਉਣ ਲਈ ਉਹ ਟਾਈਮਸ ਆਫ ਇੰਡੀਆ ਦੇ ਸਰਕੁਲੇਸ਼ਨ ਵਿਭਾਗ 'ਚ ਕੰਮ ਕਰਨ ਲੱਗੇ ਪਰ ਇਸ ਦੌਰਾਨ ਉਹ ਫਿਲਮਾਂ 'ਚ ਕੰਮ ਕਰਨ ਲਈ ਸੰਘਰਸ਼ ਕਰਦੇ ਰਹੇ।

Punjabi Bollywood Tadka
ਇਸ ਦੌਰਾਨ ਹੀ ਉਨ੍ਹਾਂ ਨੂੰ ਇਕ ਪੰਜਾਬੀ ਫਿਲਮ 'ਚੌਧਰੀ ਕਰਨੈਲ ਭਸਹ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਸਾਲ 1960 ਰਿਲੀਜ਼ ਹੋਈ ਇਹ ਫਿਲਮ ਸੁਪਰਹਿੱਟ ਸਾਬਤ ਹੋਈ ਅਤੇ ਉਹ ਪ੍ਰਸ਼ੰਸਕਾਂ ਵਿਚਕਾਰ ਆਪਣੀ ਪਛਾਣ ਬਣਾਉਣ ਲਈ ਕਾਫੀ ਹੱਦ ਤੱਕ ਸਫਲ ਰਹੇ। ਪ੍ਰੇਮ ਚੋਪੜਾ ਜ਼ਿਆਦਾਤਰ ਮਹਿਲਾਵਾਂ 'ਤੇ ਬੁਰੀ ਨਜ਼ਰ ਰੱਖਣ ਵਾਲੇ ਖਲਨਾਇਕ ਦੀ ਭੂਮਿਕਾ ਨਿਭਾਅ ਚੁੱਕੇ ਹਨ। ਪ੍ਰੇਮ ਚੋਪੜਾ ਜਦੋਂ ਵਿਲੇਨ ਦੇ ਰੂਪ 'ਚ ਆਪਣੀ ਪਛਾਣ ਬਣਾ ਚੁੱਕੇ, ਉਸ ਸਮੇਂ ਰਾਜੇਸ਼ ਖੰਨਾ ਹੀਰੋ ਦੇ ਰੂਪ 'ਚ ਪਰਦੇ 'ਤੇ ਰਾਜ਼ ਕਰ ਰਹੇ ਸੀ। ਦੋਹਾਂ ਨੂੰ ਇਕੱਠੇ ਲੈ ਕੇ ਬਣਾਈ ਗਈਆਂ ਫਿਲਮਾਂ ਜਦੋਂ ਸਫਲ ਹੋਣ ਲੱਗੀਆਂ ਤਾਂ ਉਨ੍ਹਾਂ ਨੂੰ ਲੱਕੀ ਜੋੜੀ ਮੰਨਿਆ ਜਾਣ ਲੱਗਾ। ਦੋਹਾਂ ਨੇ 19 ਫਿਲਮਾਂ 'ਚ ਇਕੱਠੇ ਕੰਮ ਕੀਤਾ, ਜਿਨ੍ਹਾਂ 'ਚ 15 ਸੁਪਰਹਿੱਟ ਰਹੀਆਂ।

Punjabi Bollywood Tadka

'ਮੇਰਾ ਨਾਮ ਜੋਕਰ' ਦੀ ਸਫਲਤਾ ਤੋਂ ਬਾਅਦ ਰਾਜਕਪੂਰ ਜਦੋਂ ਫਿਲਮ 'ਬਾਬੀ' ਬਣਾ ਰਹੇ ਸੀ ਤਾਂ ਕਲਾਈਮੈਕਸ ਲਈ ਉਨ੍ਹਾਂ ਨੂੰ ਵਿਲੇਨ ਦੀ ਜ਼ਰੂਰਤ ਸੀ। ਉਹ ਅਜਿਹਾ ਅਭਿਨੇਤਾ ਚਾਹੁੰਦੇ ਸੀ ਜਿਸ ਨੂੰ ਦੇਖ ਲੋਕਾਂ 'ਚ ਡਰ ਪੈਦਾ ਹੋਵੇ। ਰੋਲ ਭਾਵੇਂ ਛੋਟਾ ਸੀ, ਬਾਵਜੂਦ ਇਸ ਦੇ ਉਨ੍ਹਾਂ ਪ੍ਰੇਮ ਚੋਪੜਾ ਨੂੰ ਫਿਲਮ ਆਫਰ ਕੀਤੀ। ਰਾਜਕਪੂਰ ਦੀ ਫਿਲਮ 'ਚ ਕੰਮ ਕਰਨਾ ਪ੍ਰੇਮ ਲਈ ਕਿਸਮਤ ਵਾਲੀ ਗੱਲ ਸੀ। ਇਸ ਤੋਂ ਇਲਾਵਾ ਸ਼ਾਨਦਾਰ ਅਭਿਨੈ ਕਰਕੇ ਸਾਲ 1976 'ਚ ਫਿਲਮਫੇਅਰ ਵਲੋਂ ਬੈਸਟ ਸਪੋਟਿੰਗ ਐਕਟਰ ਵਜੋਂ ਸਨਮਾਨਿਤ ਕੀਤਾ ਗਿਆ ਸੀ।

Punjabi Bollywood TadkaPunjabi Bollywood Tadka


Tags: Prem Chopra Birthday Kati Patang Bobby Do Anjaane Bollywood Actor

Edited By

Kapil Kumar

Kapil Kumar is News Editor at Jagbani.