FacebookTwitterg+Mail

ਜਦੋਂ ਪ੍ਰੇਮ ਚੋਪੜਾ ਨੂੰ ਇਹ ਸੀਨ ਕਰਨਾ ਪਿਆ ਮਹਿੰਗਾ, ਅਦਾਕਾਰਾ ਨੇ ਬਦਲੇ ਦੀ ਭਾਵਨਾ 'ਚ ਜੜ ਦਿੱਤਾ ਸੀ ਥੱਪੜ

prem chopra happy birthday
24 September, 2017 09:49:33 AM

ਮੁੰਬਈ (ਬਿਊਰੋ)— ਬਾਲੀਵੁੱਡ ਮਸ਼ਹੂਰ ਅਭਿਨੇਤਾ ਪ੍ਰੇਮ ਚੋਪੜਾ ਦਾ ਜਨਮ 23 ਸਤੰਬਰ 1935 ਨੂੰ ਲਾਹੌਰ (ਪਾਕਿਸਤਾਨ) 'ਚ ਇਕ ਪੰਜਾਬੀ ਪਰਿਵਾਰ 'ਚ ਜੰਮੇ ਪ੍ਰੇਮ ਨੂੰ ਫਿਲਮਾਂ 'ਚ ਖਾਸਤੌਰ ਤੋਂ ਉਸ ਦੀ ਡਾਈਲਾਗ ਡਿਲਿਵਰੀ ਲਈ ਜਾਣਿਆ ਜਾਂਦਾ ਹੈ। ਪ੍ਰੇਮ ਚੋਪੜਾ ਦਾ ਕਹਿਣਾ ਹੈ ਕਿ ਕਿਸੇ ਵੀ ਸੀਨ ਨੂੰ ਸ਼ੂਟ ਕਰਨ ਲਈ ਇੰਨਾ ਸੌਖਾ ਨਹੀਂ ਹੁੰਦਾ, ਭਾਵੇਂ ਉਹ ਸੀਨ ਰੋਮਾਂਟਿਕ ਸੀਨ ਹੋਵੇ ਜਾਂ ਕੋਈ ਰੇਪ ਸੀਨ ਕਿਉਂ ਨਾ ਹੋਵੇ। ਇਹ ਗੱਲ ਸਿਤਾਰੇ ਤੋਂ ਬਿਹਤਰ ਭਲਾ ਕੋਣ ਸਮਝ ਸਕਦਾ ਹੈ। ਕਈ ਵਾਰ ਤਾਂ ਉਹ ਇਨ੍ਹਾਂ ਦ੍ਰਿਸ਼ਾਂ ਦੌਰਾਨ ਜ਼ਖਮੀ ਵੀ ਹੋ ਜਾਂਦੇ ਸਨ। ਉਨ੍ਹਾਂ ਨੂੰ ਆਪਣੇ ਸਹਿ-ਕਲਾਕਾਰ ਦੇ ਗੁੱਸੇ ਨੂੰ ਵੀ ਬਰਦਾਸ਼ਤ ਕਰਨਾ ਪੈਂਦਾ ਸੀ।

Punjabi Bollywood Tadka
ਗੱਲ ਕਰ ਰਹੇ ਹਾਂ 70 ਦੇ ਦਹਾਕੇ ਦੀ ਹੈ, ਜਦੋ ਰੇਪ ਸੀਨ ਫਿਲਮਾਂ ਦਾ ਜ਼ਰੂਰੀ ਹਿੱਸਾ ਹੁੰਦੇ ਸਨ। ਉਸ ਸਮੇਂ ਪ੍ਰੇਮ ਚੋਪੜਾ ਕਾਫੀ ਮਸ਼ਹੂਰ ਵਿਲੇਨ ਦਾ ਕਿਰਦਾਰ ਨਿਭਾਉਂਦੇ ਸਨ ਅਤੇ ਲਗਭਗ ਹਰ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਹੀਰੋਇਨ ਨਾਲ ਜ਼ਬਰਦਸਤੀ ਕਰਨ ਵਾਲਾ ਹੀ ਹੁੰਦਾ ਸੀ। ਇਸ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਸਨ ਕਿ ਪ੍ਰੇਮ ਚੋਪੜਾ ਇਨ੍ਹਾਂ ਸੀਨਜ਼ ਨੂੰ ਸ਼ੂਟ ਕਰਨ ਦੀ ਕਲਾ ਵੀ ਸਿੱਖ ਗਏ ਸਨ ਪਰ ਇਕ ਰੇਪ ਵਾਲਾ ਸੀਨ ਸ਼ੂਟ ਕਰਦੇ ਸਮੇਂ ਉਨ੍ਹਾਂ ਦੀ ਕਲਾ ਉਨ੍ਹਾਂ 'ਤੇ ਹੀ ਭਾਰੀ ਪੈ ਗਿਆ ਸੀ।

Punjabi Bollywood Tadka
ਸੀਨ ਅਜਿਹਾ ਸੀ ਕਿ ਪ੍ਰੇਮ ਚੋਪੜਾ ਨੂੰ ਪਿੱਛੇ ਤੋਂ ਆ ਕੇ ਹੀਰੋਇਨ ਨੂੰ ਫੜਨਾ ਸੀ ਪਰ ਕਿਸੇ ਕਾਰਨ ਹੀਰੋਇਨ ਸਹੀ ਐਕਸਪ੍ਰੈਸ਼ਨ ਨਹੀਂ ਦੇ ਪਾ ਰਹੀ ਸੀ। ਜ਼ੋਰ-ਜ਼ਬਰਦਸਤੀ ਦਾ ਜੋ ਰੀਐਕਸ਼ਨ ਨਿਰਦੇਸ਼ਕ ਨੂੰ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ ਸੀ। ਸੀਨ ਲਈ ਰੀਟੇਕ ਦੇਣ 'ਤੇ ਵੀ ਸੀਨ ਸਹੀ ਸ਼ੂਟ ਨਹੀਂ ਹੋ ਰਿਹਾ ਸੀ।

Punjabi Bollywood Tadka
ਸ਼ੂਟ ਦੌਰਾਨ ਪ੍ਰੇਮ ਚੋਪੜਾ ਅਸਹਿਜ ਸਨ। ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਹੀਰੋਇਨ ਸੀਨ 'ਚ ਦਿਲਚਸਪੀ ਕਿਉਂ ਨਹੀਂ ਦਿਖਾ ਰਹੀ ਸੀ। ਉਨ੍ਹਾਂ ਦੇ ਮਨ 'ਚ ਸਵਾਲ ਸੀ ਕਿ ਸੋਚਿਆ ਕਿ ਸ਼ੂਟ ਤੋਂ ਬਾਅਦ 'ਚ ਪੁੱਛ ਲਿਆ। ਜਿਵੇਂ ਹੀ ਸੀਨ ਸ਼ੂਟ ਹੋਇਆ ਪਰ ਇਸ ਤੋਂ ਪਹਿਲਾ ਕਿ ਪ੍ਰੇਮ ਚੋਪੜਾ ਉਸ ਹੀਰੋਇਨ ਤੋਂ ਕੁਝ ਪੁੱਛਦੇ ਅਦਾਕਾਰਾ ਨੇ ਪਹਿਲਾ ਹੀ ਜਾ ਕੇ ਨਿਰਦੇਸ਼ਕ ਕੋਲ ਸ਼ਿਕਾਇਤ ਕਰ ਦਿੱਤੀ ਕਿ ਪ੍ਰੇਮ ਚੋਪੜਾ ਨੇ ਉਸ ਨੂੰ ਕਾਫੀ ਦੁੱਖੀ ਕੀਤਾ ਹੈ।

Punjabi Bollywood Tadka

ਉਨ੍ਹਾਂ ਦੀ ਵਜ੍ਹਾ ਨਾਲ ਮੇਰੀ ਬਾਂਹ 'ਤੇ ਸੱਟ ਲੱਗੀ ਸੀ। ਨਿਰਦੇਸ਼ਕ ਨੇ ਹੀਰੋਇਨ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ ਅਤੇ ਸ਼ੂਟ ਛੱਡ ਕੇ ਚਲੀ ਗਈ। ਉਹ ਅਗਲੇ ਦਿਨ ਸ਼ੂਟ 'ਤੇ ਵੀ ਨਹੀਂ ਆਈ। ਮਨ ਹੀ ਮਨ 'ਚ ਉਹ ਪ੍ਰੇਮ ਚੋਪੜਾ ਤੋਂ ਬਦਲਾ ਲੈਣ ਬਾਰੇ ਸੋਚਦੀ ਰਹੀ ਅਤੇ ਆਖਿਰਕਾਰ ਸੈੱਟ 'ਤੇ ਵਾਪਸ ਵੀ ਆ ਗਈ।

Punjabi Bollywood Tadka
ਫਿਰ ਤੋਂ ਇਕ ਸੀਨ ਸ਼ੂਟ ਹੋਣਾ ਸੀ ਅਤੇ ਸੀਨ ਦੇ ਮੁਤਾਬਕ, ਹੀਰੋਇਨ ਨੇ ਵਿਲੇਨ ਨੂੰ ਥੱਪੜ ਮਾਰਨਾ ਸੀ। ਹੀਰੋਇਨ ਨੂੰ ਤਾਂ ਜਿਵੇਂ ਇਸ ਸੀਨਜ਼ ਦਾ ਬੇਸਬਰੀ ਨਾਲ ਉਡੀਕ ਸੀ। ਜਿਵੇਂ ਹੀ ਸ਼ੂਟ ਸ਼ੁਰੂ ਹੋਇਆ ਤਾਂ ਹੀਰੋਇਨ ਨੇ ਬਦਲਾ ਲੈਂਦੇ ਹੋਏ ਵਿਲੇਨ ਪ੍ਰੇਮ ਚੋਪੜਾ ਦੇ ਅਜਿਹਾ ਥੱਪੜ ਮਾਰਿਆ ਕਿ ਸਾਰੇ ਸਹਿਮ ਗਏ। ਖੁਦ ਪ੍ਰੇਮ ਚੋਪੜਾ ਦੇ ਪੈਰਾਂ ਹੇਠਾ ਜ਼ਮੀਨ ਨਿਕਲ ਗਈ।


Tags: Prem ChopraHappy BirthdayMud Mud Ke Na DekhChaudhary Karnail SinghPurab Aur Paschim Teesri Manzilਪ੍ਰੇਮ ਚੋਪੜਾ