ਮੁੰਬਈ (ਬਿਊਰੋ)— ਫਿਲਮ ਨਿਰਮਾਤਾ ਪ੍ਰੇਰਣਾ ਅਰੋੜਾ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ। ਬੀਤੇ ਹਫਤੇ ਹੀ ਉਨ੍ਹਾਂ ਨੂੰ ਮੁੰਬਈ ਪੁਲਸ ਦੇ ਆਰਥਿਕ ਕ੍ਰਾਈਮ ਬ੍ਰਾਂਚ ਨੇ ਗਿਰਫਤਾਰ ਕੀਤਾ ਸੀ। ਪ੍ਰੇਰਨਾ ਨੂੰ ਜੇਲ 'ਚ 5 ਦਿਨ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੋਰਟ ਤੋਂ ਹੁਣ ਤੱਕ ਰਾਹਤ ਨਹੀਂ ਮਿਲੀ ਹੈ। ਇਸ ਮਾਮਲੇ 'ਚ ਅੱਜ ਸੁਣਵਾਈ ਹੋਵੇਗੀ।
ਅੱਜ ਹੋਵੇਗੀ ਪ੍ਰੇਰਣਾ ਅਰੋੜਾ ਮਾਮਲੇ 'ਤੇ ਸੁਣਵਾਈ
ਫਿਲਮ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਪਹਿਲੀ ਵਾਰ ਵਿਵਾਦਾਂ 'ਚ ਨਹੀਂ ਫੱਸੀ ਹੈ। 'ਕੇਦਾਰਨਾਥ' ਦੇ ਡਾਇਰੈਕਟਰ ਅਭਿਸ਼ੇਕ ਕਪੂਰ ਨੇ ਉਨ੍ਹਾਂ 'ਤੇ ਸਮੇਂ ਨਾਲ ਪੇਮੈਂਟ ਨਾ ਕਰਨ ਦਾ ਦੋਸ਼ ਲਗਾਇਆ ਸੀ। ਪਦਮਾ ਇਸਪਾਤ ਨਾਮ ਦੀ ਕੰਪਨੀ ਨੇ ਵੀ ਪ੍ਰੇਰਨਾ ਖਿਲਾਫ ਪੈਸੇ ਦੀ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਜੌਨ ਅਬਰਾਹਿਮ ਨਾਲ ਉਨ੍ਹਾਂ ਦੀ ਬੈਂਸ ਪਹਿਲਾਂ ਹੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਫਿਲਮ ਡਿਸਟਰੀਬਿਊਟਰ ਵਾਸੂ ਭਗਨਾਨੀ ਨੇ ਪ੍ਰੇਰਨਾ 'ਤੇ ਫਿਲਮ 'ਕੇਦਾਰਨਾਥ' ਦੇ ਰਾਇਟਸ ਗਲਤ ਤਰੀਕੇ ਨਾਲ ਵੇਚਣ ਦਾ ਦੋਸ਼ ਲਗਾਇਆ ਜਿਸ ਕਾਰਨ ਉਨ੍ਹਾਂ ਨੂੰ 16 ਕਰੋੜ ਦਾ ਨੁਕਸਾਨ ਹੋਇਆ। ਪ੍ਰੇਰਨਾ ਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਵੀਰਵਾਰ ਅਤੇ ਬੁੱਧਵਾਰ ਨੂੰ ਵੀ ਰਿਹਾਈ ਲਈ ਕੋਰਟ 'ਚ ਅਪੀਲ ਕੀਤੀ ਸੀ ਪਰ ਉਨ੍ਹਾਂ ਨੂੰ ਰਾਹਤ ਹੁਣ ਤੱਕ ਨਹੀਂ ਮਿਲ ਪਾਈ ਹੈ। ਹੁਣ ਇਸ ਮਾਮਲੇ 'ਚ ਸੁਣਵਾਈ ਅੱਜ ਯਾਨੀ ਸ਼ਨੀਵਾਰ ਨੂੰ ਹੋਵੇਗੀ।
ਪ੍ਰੇਰਨਾ ਨੇ ਕੀਤੀਆਂ ਹਨ ਕਈ ਫਿਲਮਾਂ ਪ੍ਰੋਡਿਊਸ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ਨਿਰਮਾਤਾ ਪ੍ਰੇਰਣਾ ਅਰੋੜਾ ਨੇ ਹੁਣ ਤੱਕ ਕਈ ਬਾਲੀਵੁੱਡ ਫਿਲਮਾਂ ਪ੍ਰੋਡਿਊਸ ਕੀਤੀਆਂ ਹਨ, ਜਿਨ੍ਹਾਂ 'ਚ ਅਕਸ਼ੈ ਕੁਮਾਰ ਦੀ 'ਰੁਸਤਮ', 'ਟਾਇਲੇਟ: ਇਕ ਪ੍ਰੇਮ ਕਥਾ', 'ਪੈਡਮੈਨ' ਅਤੇ ਅਨੁਸ਼ਕਾ ਸ਼ਰਮਾ ਦੀ 'ਪਰੀ' ਵਰਗੀਆਂ ਫਿਲਮਾਂ ਹਨ।