FacebookTwitterg+Mail

ਫਿਲਮ ਪ੍ਰੋਡਿਊਸਰ ਪ੍ਰੇਰਣਾ ਨੇ ਕੀਤੀ ਕਰੋੜਾਂ ਦੀ ਠੱਗੀ, ਸ਼ੌਪਿੰਗ 'ਚ ਉਡਾਏ ਪੈਸੇ

prernaa arora cheating case exposed
06 March, 2019 09:26:44 AM

ਜਲੰਧਰ(ਬਿਊਰੋ)— ਫਿਲਮ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਪਿਛਲੇ ਢਾਈ ਮਹੀਨਿਆਂ ਤੋਂ ਜੇਲ 'ਚ ਹੈ। ਇਸ ਮਾਮਲੇ 'ਚ ਸ਼ਨੀਵਾਰ ਨੂੰ ਮੁੰਬਈ ਦੀ ਸੈਸ਼ਨ ਕੋਰਟ ਨੇ ਪ੍ਰੇਰਣਾ ਦੀ ਜ਼ਮਾਨਤ ਖਾਰਜ ਅਰਜ਼ੀ ਕਰ ਦਿੱਤੀ ਸੀ। ਅਸਲ 'ਚ ਮੁੰਬਈ ਪੁਲਸ ਦੀ ਆਰਥਿਕ ਸੈੱਲ ਯਾਨੀ ਈ. ਓ. ਡਬਲਿਊ. ਨੇ ਜੋ ਚਾਰਜਸ਼ੀਟ ਫਾਈਲ ਕੀਤੀ ਹੈ, ਉਸ 'ਚ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ ਹਨ। ਪ੍ਰੇਰਣਾ ਦੇ ਬੈਂਕ ਸਟੇਟਮੈਂਟ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਫਾਈਨਾਂਸਰਰ ਤੋਂ ਪੈਸੇ ਲਏ ਸਨ।

Punjabi Bollywood Tadka
ਉਨ੍ਹਾਂ ਪੈਸਿਆਂ 'ਚੋਂ 8 ਕਰੋੜ ਰੁਪਏ ਦਾ ਇਸਤੇਮਾਲ ਖੰਡਾਲਾ 'ਚ ਸੁਨੀਲ ਸ਼ੈਟੀ ਦੀ ਰਿਅਲ ਅਸਟੇਟ ਕੰਪਨੀ ਰਾਹੀਂ ਬੰਗਲਾ ਖਰੀਦਣ 'ਚ ਹੋਇਆ। ਕੰਪਨੀ ਦੀ ਬੋਰਡ ਆਫ ਡਾਇਰੈਕਟਰ ਚ ਸ਼ਾਮਲ ਪ੍ਰੋਤਿਭਾ ਨੇ ਵੀ 2 ਕਰੋੜ 85 ਲੱਖ ਰੁਪਏ ਉਸ ਬੰਗਲੇ 'ਚ ਨਿਵੇਸ਼ ਕੀਤੇ ਸੀ। ਪ੍ਰੇਰਣਾ ਨੇ ਵੱਖ-ਵੱਖ ਬ੍ਰਾਂਡ ਦੇ ਜੁੱਤੀਆਂ, ਕੱਪੜੇ ਤੇ ਪਰਸ ਖਰੀਦਣ 'ਤੇ ਕਰੋੜਾਂ ਰੁਪਏ ਖਰਚ ਕੀਤੇ ਹਨ।

Punjabi Bollywood Tadka
ਇਸ 'ਚ 88 ਲੱਖ ਰੁਪਏ ਜਿਮੀ ਚੂ, ਬਰਬਰੀ ਦੀ ਚੀਜ਼ਾਂ 'ਤੇ ਪ੍ਰੇਰਣਾ ਨੂੰ ਇਕ ਕਰੋੜ 38 ਲੱਖ ਰੁਪਏ ਖਰਚ ਕੀਤੇ ਹਨ। ਈ. ਓ. ਡਬਲਿਊ. ਨੇ ਪ੍ਰੇਰਣਾ 'ਤੇ ਇਕ ਹਜ਼ਾਰ 176 ਪੇਜ਼ਾਂ ਦਾ ਚਾਰਜਸ਼ੀਟ ਫਾਈਲ ਕੀਤੀ ਹੈ। ਪ੍ਰੇਰਣਾ ਦੇ ਕੋਲ ਫਰਜ਼ੀ ਡ੍ਰਾਈਵਿੰਗ ਲਾਈਸੈਂਸ ਤੇ ਦੋ ਪਾਸਪੋਰਟ ਵੀ ਹਨ ਜਿਨ੍ਹਾਂ 'ਤੇ ਵੱਖ-ਵੱਖ ਜਨਮ ਡੇਟਾਂ ਸਨ।


Tags: Prernaa Arora Cheating Case Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.